Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਦਸੂਹਾ ਦੇ ਸੇਵਾਦਰਾਂ ਵੱਲੋਂ ਮੇਵਾ ਮਿਆਣੀ ਵਿਖੇ ਬੰਨ੍ਹ ਬਣਾਉਣ ਦੀ ਸੇਵਾ ਕੀਤੀ

ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਦਸੂਹਾ ਦੇ ਸੇਵਾਦਰਾਂ ਵੱਲੋਂ ਮੇਵਾ ਮਿਆਣੀ ਵਿਖੇ ਬੰਨ੍ਹ ਬਣਾਉਣ ਦੀ ਸੇਵਾ ਕੀਤੀ

ਦਸੂਹਾ, 5 ਸਤੰਬਰ (ਚੌਧਰੀ )

:- ਲਗਾਤਾਰ ਪੈ ਰਹੇ ਮੀਂਹ ਅਤੇ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਦਸੂਹਾ ਦੇ ਮੰਡ ਖੇਤਰ ਅਤੇ ਨਾਲ਼ ਲਗਦੇ ਪਿੰਡਾਂ ਵਿੱਚ ਹੜ੍ਹਾਂ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ। ਕਈ ਪਿੰਡਾਂ ਨੂੰ ਹੜ੍ਹਾਂ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਤੇ ਹਰ ਵਰਗ ਉੱਤੇ ਇਸਦਾ ਅਸਰ ਪਿਆ ਹੈ। ਇਹਨਾਂ ਹਾਲਾਤਾਂ ਨੂੰ ਵੇਖਦੇ ਹੋਏ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਦਸੂਹਾ ਵੱਲੋਂ ਮਾਨਵ ਨੂੰ ਹੋਵੇ ਮਾਨਵ ਪਿਆਰਾ ਇੱਕ ਦੂਜੇ ਦਾ ਬਣੇ ਸਹਾਰਾ ਦੇ ਬੋਲਾਂ ਨੂੰ ਕਿਰਿਆਤਮਕ ਰੂਪ ਦਿੰਦੇ ਹੋਏ ਬ੍ਰਾਂਚ ਦੇ ਸੰਯੋਜਕ ਡਾ ਸੁਰਿੰਦਰ ਪਾਲ ਸਿੰਘ ਦੀ ਯੋਗ ਅਗਵਾਈ ਹੇਠ ਸੇਵਾਦਲ ਸੰਚਾਲਕ ਪ੍ਰਕਾਸ਼ ਸਿੰਘ, ਉਂਕਾਰ ਸਿੰਘ ਸਹਾਇਕ ਸ਼ਿਕਸ਼ਕ, ਬਲਜੀਤ ਸਿੰਘ ਸਿਕਸ਼ਕ ਤੇ ਸੇਵਾਦਲ ਦੇ 80 ਦੇ ਕਰੀਬ ਭਰਾਵਾਂ ਵੱਲੋ ਦਸੂਹਾ ਦੇ ਪਿੰਡ ਮੇਵਾ ਮਿਆਣੀ ਵਿਖੇ ਬੰਨ੍ਹ ਉੱਤੇ ਮਿੱਟੀ ਦੇ ਗੱਟੇ ਭਰ ਕੇ ਬੰਨ ਬਣਾਉਣ ਦੀ ਸੇਵਾ ਕੀਤੀ ਗਈ।ਇਸ ਮੌਕੇ ਹਲਕਾ ਵਿਧਾਇਕ ਦਸੂਹਾ ਐਡਵੋਕੇਟ ਕਰਮਬੀਰ ਸਿੰਘ ਘੁੰਮਣ, ਕੰਵਲਜੀਤ ਸਿੰਘ ਐੱਸਡੀਐਮ ਦਸੂਹਾ ਵੀ ਹਾਜ਼ਰ ਸਨ।ਇਸ ਮੌਕੇ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਲ ਸੰਚਾਲਕ ਪ੍ਰਕਾਸ਼ ਸਿੰਘ ਅਤੇ ਉਂਕਾਰ ਸਿੰਘ ਸਹਾਇਕ ਸ਼ਿਕਸ਼ਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਕਿਰਪਾ ਅਤੇ ਆਦੇਸ਼ ਅਨੁਸਾਰ ਜਿੱਥੇ ਵੀ ਲੋੜ ਹੈ ਉੱਥੇ ਨਿਰੰਕਾਰੀ ਮਿਸ਼ਨ ਵੱਲੋਂ ਹਰ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਈ ਪ੍ਰਾਂਤਾਂ ਵਿੱਚ ਹੜ ਪੀੜਤਾਂ ਲਈ ਸੰਤ ਨਿਰੰਕਾਰੀ ਭਵਨਾਂ ਨੂੰ ਰੈਸਕਿਊ ਸੈਂਟਰ ਬਣਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਸੇਵਾ ਤਹਿਤ ਦਸੂਹਾ ਬ੍ਰਾਂਚ ਵੱਲੋਂ ਮੇਵਾ ਮਿਆਣੀ ਦੇ ਬੰਨ੍ਹ ਉੱਤੇ 1500 ਦੇ ਕਰੀਬ ਗੱਟਿਆਂ ਨੂੰ ਭਰਨ ਦੀ ਸੇਵਾ ਸੇਵਾਦਲ ਦੇ ਭਰਾਵਾਂ ਵੱਲੋਂ ਉਤਸ਼ਾਹ ਪੂਰਵਕ ਤੇ ਪੂਰੇ ਜੋਸ਼ ਨਾਲ ਕੀਤੀ ਗਈ। ਇਸ ਤੋਂ ਇਲਾਵਾ ਮਿਸ਼ਨ ਦੇ ਸੇਵਾਦਾਰਾਂ ਵੱਲੋਂ ਸਥਾਨਕ ਲੋਕਾਂ ਦੇ ਨਾਲ਼ ਮੋਢੇ ਨਾਲ਼ ਮੋਢਾ ਜੋੜ ਕੇ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ। ਇਸ ਸੇਵਾ ਵਿੱਚ ਮਿਸ਼ਨ ਦੇ ਸਮੂਹ ਸੇਵਾਦਲ ਦੇ ਜਵਾਨਾਂ ਅਤੇ ਸੰਗਤ ਵੱਲੋਂ ਵੱਧ ਚੜ੍ਹ ਕੇ ਭਰਪੂਰ ਯੋਗਦਾਨ ਪਾਇਆ ਗਿਆ। ਮਿਸ਼ਨ ਵੱਲੋਂ ਇਹ ਸੇਵਾ ਲਗਾਤਾਰ ਜਾਰੀ ਰਹੇਗੀ।ਸਥਾਨਕ ਲੋਕਾਂ ਵੱਲੋਂ ਮਿਸ਼ਨ ਦੇ ਇਸ ਸੇਵਾ ਕਾਰਜ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਵੀ ਕੀਤਾ।