Prime Punjab Times

Latest news
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ  ਖ਼ਾਲਸਾ ਕਾਲਜ ਵਿਖੇ 'ਗ੍ਰੀਨ ਭਾਰਤ ਪ੍ਰੋਜੈਕਟ' ਅਧੀਨ ਜਾਗਰੂਕਤਾ ਲੈਕਚਰ ਕਰਵਾਇਆ ਗਿਆ CM ਮਾਨ ਦੀ ਟਾਂਡਾ ਉੜਮੁੜ ਫੇਰੀ ਦੌਰਾਨ ਪੁਲਿਸ ਪ੍ਰਸ਼ਾਸਨ ਨੇ  ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਪਲਿਆਲ ਨੂੰ ਥਾਣਾ ਗੜਦੀਵਾਲ... ਭਗਵਾਨ ਪਰਸ਼ੁਰਾਮ ਜਯੰਤੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ, ਬ੍ਰਾਹਮਣ ਸਭਾ ਦੀ ਵਿਸ਼ੇਸ਼ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ CM ਮਾਨ 15 ਅਪ੍ਰੈਲ ਨੂੰ ਉੜਮੁੜ ਹਲਕੇ ‘ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਕਰਨਗੇ ਸ਼ੁਰੂਆਤ—ਜਸਵੀਰ ਸਿੰਘ ਰਾਜਾ ਗਿੱਲ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ ਬਟਾਲਾ ਰੇਲਵੇ ਸਟੇਸ਼ਨ ‘ਤੇ ਸੇਵਾ ਦੀ ਮਿਸਾਲ: 50 ਲੋੜਵੰਦਾਂ ਨੂੰ ਪੈਨਸ਼ਨਾਂ ਵੰਡੀਆਂ, ਛਬੀਲ ਦਾ ਸ਼ਾਨਦਾਰ ਆਗਾਜ਼ ਭਾਜਪਾ ਆਗੂ ਸੰਜੀਵ ਮਨਹਾਸ ਦੇ ਪਿਤਾ ਬਲਬੀਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਧਾਰਮਿਕ ,ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਨੇ ਕ... DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
ADVERTISEMENT
You are currently viewing ਸੰਦੀਪ ਕੁਮਾਰ ਉਰਫ ਚੀਨਾ ਸਰਪੰਚ ਹੱਤਿਆਕਾਂਡ ਵਿੱਚ ਲੋੜੀਂਦੇ ਦੋਸ਼ੀ ਪੁਲਿਸ ਮੁਕਾਬਲੇ ਤੋਂ ਬਾਅਦ ਨਜਾਇਜ਼ ਅਸਲੇ ਸਮੇਤ ਕਾਬੂ

ਸੰਦੀਪ ਕੁਮਾਰ ਉਰਫ ਚੀਨਾ ਸਰਪੰਚ ਹੱਤਿਆਕਾਂਡ ਵਿੱਚ ਲੋੜੀਂਦੇ ਦੋਸ਼ੀ ਪੁਲਿਸ ਮੁਕਾਬਲੇ ਤੋਂ ਬਾਅਦ ਨਜਾਇਜ਼ ਅਸਲੇ ਸਮੇਤ ਕਾਬੂ

ਹੁਸ਼ਿਆਰਪੁਰ 10 ਜਨਵਰੀ (PPT NEWS) 

: ਸੰਦੀਪ ਕੁਮਾਰ ਉਰਫ ਚੀਨਾ ਸਰਪੰਚ ਹਤਿਆਕਾਂਡ ਵਿੱਚ ਲੋੜੀਂਦੇ ਦੋਸ਼ੀ ਪੁਲਿਸ ਮੁਕਾਬਲੇ ਤੋਂ ਬਾਅਦ ਨਜਾਇਜ਼ ਅਸਲੇ ਸਮੇਤ  ਹੁਸ਼ਿਆਰਪੁਰ ਪੁਲਿਸ ਨੇ ਕਾਬੂ ਕੀਤਾ ਹੈ।

ਮਾਨਯੋਗ ਸੁਰਿੰਦਰ ਲਾਂਬਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਦੇ ਹੋਏ ਸਰਬਜੀਤ ਸਿੰਘ ਬਾਹੀਆ ਪੀਪੀਐਸ ਪੁਲਿਸ ਕਪਤਾਨ ਤਫਤੀਸ ਹੁਸ਼ਿਆਰਪੁਰ,  ਪਰਮਿੰਦਰ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ,ਤਲਵਿੰਦਰ ਕੁਮਾਰ ਪੀਪੀਐਸ ਉਪ ਪੁਲਿਸ ਕਪਤਾਨ ਦਿਹਾਤੀ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ ਸੀ.ਆਈ.ਏ ਸਟਾਫ ਹੁਸ਼ਿਆਰਪੁਰ,ਐਸ.ਆਈ ਗੁਰਪ੍ਰੀਤ ਮੁੱਖ ਅਫਸਰ ਥਾਣਾ ਹਰਿਆਣਾ, ਐਸ.ਆਈ ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਦਸੂਹਾ ਅਤੇ ਐਸ.ਆਈ ਜਸਵੰਤ ਸਿੰਘ ਮੁੱਖ ਅਫਸਰ ਥਾਣਾ ਬੁਲੋਵਾਲ ਦੇ ਅਧੀਨ ਵਿਸ਼ੇਸ਼ ਟੀਮਾਂ ਵੱਲੋਂ ਮਿਤੀ 04.01.2024 ਨੂੰ ਥਾਣਾ ਬੁਲੋਵਾਲ ਦੇ ਅਧੀਨ ਪੈਂਦੇ ਕਸਬਾ ਦੌਸੜਕਾ ਵਿਚ ਸੰਦੀਪ ਕੁਮਾਰ ਉਰਫ ਚੀਨਾ ਸਰਪੰਚ ਹਤਿਆਕਾਂਡ ਵਿੱਚ ਲੋੜੀਂਦੇ ਦੋਸ਼ੀ ਪੁਲਿਸ ਮੁਕਾਬਲੇ ਤੋਂ ਬਾਅਦ ਨਜ਼ਾਇਜ਼ ਅਸਲੇ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 04.01.2024 ਨੂੰ ਅਨੂਪ ਕੁਮਾਰ ਉਰਫ ਵਿੱਕੀ ਪੁੱਤਰ ਅਸ਼ਵਨੀ ਕੁਮਾਰ ਵਾਸੀ ਅਸਲਪੁਰ ਥਾਣਾ ਬੁੱਲੋਵਾਲ ਜਿਲਾ ਹੁਸ਼ਿਆਰਪੁਰ ਨੇ ਆਪਣੇ 02 ਹੋਰ ਨਾ ਮਾਲੂਮ ਸਾਥੀਆਂ ਨਾਲ ਮਿਲ ਕੇ ਥਾਣਾ ਬੁਲੋਵਾਲ ਦੇ ਅਧੀਨ ਪੈਂਦੇ ਕਸਬਾ ਦਸੜਕਾ ਵਿੱਚ ਆਪਣੇ ਟਾਈਲਾਂ ਵਾਲੇ ਡੰਪ ਤੇ ਬੈਠੇ ਸੰਦੀਪ ਕੁਮਾਰ ਸਰਪੰਚ ਉਰਫ ਚੀਨਾ ( ਉਮਰ ਕਰੀਬ 45 ਸਾਲ ) ਪੁੱਤਰ ਸਤਪਾਲ ਸਿੰਘ ਵਾਸੀ ਡਡਿਆਣਾ ਕਲਾਂ ਥਾਣਾ ਹਰਿਆਣਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸਦੇ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਤੋਂ ਸਹਿਮ ਦਾ ਮਾਹੌਲ ਬਣ ਗਿਆ ਸੀ ਤੇ ਵੱਖ-ਵੱਖ ਸਮਾਜਿਕ ਜਥੇਬੰਧੀਆਂ ਵੱਲੋਂ ਇਸ ਕਤਲ ਕਾਂਡ ਦੀ ਨਿੰਦਾ ਕਰਦੇ ਹੋਏ ਮਿਤੀ 04.01.2024 ਤੋਂ ਲਗਤਾਰ ਮੰਗ ਸੀ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਸਖਤ ਤੋਂ ਸਖਤ ਸਜਾ ਦਵਾਈ ਜਾਵੇ। ਜੇ ਉਪਰੋਕਤ ਵਾਰਦਾਤ ਤੋਂ ਬਾਅਦ ਮਾਨਯੋਗ ਐਸ.ਐਸ.ਪੀ. ਸਾਹਿਬ ਵਲੋਂ ਐਸ.ਪੀ. ਇੰਨਵਸਟੀਗੇਸ਼ਨ ਦੀ ਅਗਵਾਈ ਹੇਠ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ ਸੀ ਅਤੇ ਉਸਤੋਂ ਬਾਅਦ ਪੂਰੇ ਜਿਲੇ ਨੂੰ ਰੈੱਡ ਅਲਰਟ ਕਰਕੇ ਵੱਖ-ਵੱਖ ਅਧਿਕਾਰੀਆਂ ਦੀਆਂ ਟੀਮਾਂ ਤਿਆਰ ਕਰਕੇ ਮੁਕਦਮੇਂ ਦੀ ਤਫਤੀਸ਼ ਆਰੰਭ ਕੀਤੀ ਗਈ। ਜਿਸਤੇ ਪੁਲਿਸ ਪਾਰਟੀਆਂ ਵੱਲੋਂ 24 ਘੰਟੇ ਤੋਂ ਵੀ ਘੱਟ ਸਮੇਂ ਵਿੱਚ ਮੁੱਕਦਮੇ ਵਿੱਚ ਲੋੜੀਂਦੇ ਪਹਿਲੇ ਦੋਸ਼ੀ ਰੋਹਿਤ ਕੁਮਾਰ ਉਰਫ ਸੂਰਜ ਪੁੱਤਰ ਗੁਰਦੀਪ ਸਿੰਘ ਵਾਸੀ ਸ਼ੇਰਪੁਰ ਗਲਿੰਡ ਥਾਣਾ ਬੁੱਲੋਵਾਲ ਜਿਲਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਮਿਤੀ 05.01.2024 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਮੁੱਕਦਮੇ ਦੀ ਅਗਲੇਰੀ ਤਫਤੀਸ਼ ਦੌਰਾਨ ਖੁਫੀਆਂ ਸੋਰਸਾਂ ਦੀ ਇਤਲਾਹ ਰਾਹੀਂ ਮਿਤੀ 06.01.2024 ਨੂੰ ਦੋਸ਼ੀਆਂ ਵਲੋਂ ਵਾਰਦਾਤ ਤੋਂ ਬਾਅਦ ਵਰਤੀ ਗਈ ਸਵਿਫਟ ਕਾਰ ਨੰਬਰੀ PBO8-FB-3805 ਦੇ ਚਲਾਕ ਸਨਮੰਤ ਖੋਸਲਾ ਪੁੱਤਰ ਨਵੀਨ ਵਾਸੀ ਮੁੱਹਲਾ ਬਾਲਮੀਕ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਅਤੇ ਮਿਤੀ 09.01.2024 ਨੂੰ ਗੁਰਪ੍ਰੀਤ ਉਰਫ ਗੋਪੀ ਸ਼ੂਟਰ ਪੁੱਤਰ ਦਵਿੰਦਰ ਕੁਮਾਰ ਵਾਸੀ ਘੋੜੇਵਾਹਾ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਅਤੇ ਮਨਦੀਪ ਸਿੰਘ ਉਰਫ ਮੀਪਾ ਪੁੱਤਰ ਕਸ਼ਮੀਰੀ ਲਾਲ ਵਾਸੀ ਪਿੰਡ ਮੋਹਾਂ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਜੋ ਉਪਰੋਕਤ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਅਸਲ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਕੱਲ ਮਿਤੀ 09.012024 ਦੀ ਰਾਤ ਨੂੰ ਇੰਚਾਰਜ ਸੀ.ਆਈ.ਏ ਸਟਾਫ ਇੰਸਪੈਕਟਰ ਬਲਵਿੰਦਰ ਪਾਲ ਨੂੰ ਖੁਫੀਆਂ ਸੋਰਸ ਰਾਹੀਂ ਇਲਤਾਹ ਪ੍ਰਾਪਤ ਹੋਈ ਕਿ ਮੁੱਕਦਮੇਂ ਵਿੱਚ ਲੋੜੀਂਦਾ ਮੁੱਖ ਦੋਸ਼ੀ ਅਨੂਪ ਕੁਮਾਰ ਉਰਫ ਵਿੱਕੀ ਉਕਤ ਥਾਣਾ ਹਰਿਆਣਾ ਵਿੱਚ ਢੋਲਵਾਹਾ ਤੋਂ ਦੇਹਰਾ ਰੋਡ ਪਰ R-15 ਮੋਟਰਸਾਈਕਲ ਪਰ ਸਵਾਰ ਹੋ ਕੇ ਜਾ ਰਿਹਾ ਹੈ। ਜਿਸਤੇ ਸੀ.ਆਈ.ਏ ਸਟਾਫ ਅਤੇ ਥਾਣਾ ਹਰਿਆਣਾ ਦੀ ਪੁਲਿਸ ਪਾਰਟੀ ਵੱਲੋਂ ਨਹਿਰੇ-ਨਹਿਰ ਅਨੂਪ ਕੁਮਾਰ ਉਰਫ ਵਿੱਕੀ ਉਕਤ ਦੀ ਭਾਲ ਕੀਤੀ ਗਈ ਤਾਂ ਜਦੋ ਪੁਲਿਸ ਪਾਰਟੀ ਪਿੰਡ ਲਾਲਪੁਰ ਦੇ ਨਜ਼ਦੀਕ ਪੁੱਜੀ ਤਾਂ ਸਾਹਮਣੇ ਤੋਂ ਇੱਕ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ ਜਿਸਨੂੰ ਪੁਲਿਸ ਪਾਰਟੀ ਨੇ ਟਰਾਚ ਅਤੇ ਸਰਚ ਲਾਈਟ ਦਾ ਇਸ਼ਾਰਾ ਕਰਕੇ ਰੁਕਣ ਲਈ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਚਾਲਕ ਘਬਰਾ ਕੇ ਅਣਬੈਲੈਂਸ ਹੋ ਕੇ ਮੋਟਰਸਾਈਕਲ ਤੋਂ ਹੇਠਾਂ ਡਿੱਗ ਕੇ ਭੱਜਣ ਲੱਗਾ ਜਿਸਨੇ ਘੇਰਾ ਪੈਂਦਾ ਦੇਖ ਪੁਲਿਸ ਪਾਰਟੀ ਨੂੰ ਮਾਰ ਦੇਣ ਦੀ ਨਿਯਤ ਨਾਲ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸਤੇ ਜਵਾਬੀ ਕਾਰਵਾਈ ਵਿੱਚ ਅਨੂਪ ਕੁਮਾਰ ਉਰਫ ਵਿੱਕੀ ਉਕਤ ਜਖਮੀ ਹੋ ਗਿਆ ਜਿਸਨੂੰ ਤੁਰੰਤ ਇਲਾਜ ਲਈ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜਿਆ ਗਿਆ ਜੋ ਅਜੇ ਜੇਰੇ ਇਲਾਜ ਹੈ। ਜੋ ਅਨੂਪ ਕੁਮਾਰ ਉਰਫ ਵਿੱਕੀ ਉਕਤ ਨੇ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਪੁਲਿਸ ਪਾਰਟੀ ਨੂੰ ਮਾਰ ਦੇਣ ਦੀ ਨਿਯਤ ਨਾਲ ਗੋਲੀਆਂ ਚਲਾ ਕੇ ਹਮਲਾ ਕੀਤਾ ਸੀ ਜਿਸਤੇ ਅਨੂਪ ਕੁਮਾਰ ਉਰਫ ਵਿੱਕੀ ਦੇ ਖਿਲਾਫ਼ ਮੁਕੱਦਮਾ 04 ਮਿਤੀ 10.01.24 ਅ/ਧ 307, 353,186 ਭ:ਦ 25-54-59 ਅਸਲਾ ਐਕਟ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ। ਜਿਸ ਉਪਰੰਤ ਦੌਰਾਨੇ ਤਫਤੀਸ਼ ਅੱਜ ਮਿਤੀ 10.01.2024 ਨੂੰ ਮੁੱਕਦਮਾ ਹਜਾ ਵਿਚੋਂ ਲੋੜੀਂਦੇ ਬਾਕੀ ਦੋਸ਼ੀ ਮਨਪ੍ਰੀਤ ਸਿੰਘ ਉਰਫ ਮਨੀਸ਼ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਕਲਿਆਣਪੁਰ ਥਾਣਾ ਲਾਂਬੜਾ ਜਿਲਾ ਜਲੰਧਰ ਅਤੇ ਕਰਨ ਕੁਮਾਰ ਉਰਫ ਕੰਨੂ ਪੁੱਤਰ ਅਸ਼ਵਨੀ ਕੁਮਾਰ ਵਾਸੀ ਅਸਲਪੁਰ ਥਾਣਾ ਬੁੱਲੋਵਾਲ ਜਿਲਾ ਹੁਸ਼ਿਆਰਪੁਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ । ਹੁਸ਼ਿਆਰਪੁਰ ਪੁਲਿਸ ਨੇ ਉਪਰੋਕਤ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕਰਕੇ ਬਹੁਤ ਹੀ ਸਲਾਘਾਯੋਗ ਕੰਮ ਕੀਤਾ ਹੈ। ਦੋਸ਼ੀਆਂ ਪਾਸੋਂ ਅਗਲੇਰੀ ਪੁੱਛ-ਗਿੱਛ ਜਾਰੀ ਹੈ।

ਬਰਾਮਦਗੀ:-

1. ਇੱਕ ਦੇਸੀ ਪਿਸਟਲ 32 ਬੋਰ ਸਮੇਤ 03 ਜਿੰਦਾ ਰੌਂਦ 32 ਬੋਰ

2.ਇੱਕ ਦਾਤਰ

3. ਸਵਿਫਟ ਕਾਰ ਨੰਬਰੀ PB-08-FB-3805

4.ਪਲਟੀਨਾ ਮੋਟਰਸਾਈਕਲ ਨੰਬਰੀ P807-Z-1030

5. R-15 ਮੋਟਰਸਾਈਕਲ ਨੰਬਰੀ PB07-BD-1122

ਦੋਸ਼ੀਆਂ ਦੇ ਨਾਮ:

1. ਅਨੂਪ ਕੁਮਾਰ ਉਰਫ ਵਿੱਕੀ ਪੁੱਤਰ ਅਸ਼ਵਨੀ ਕੁਮਾਰ ਵਾਸੀ ਅਸਲਪੁਰ ਥਾਣਾ ਬੁੱਲੋਵਾਲ ਜਿਲਾ ਹੁਸ਼ਿਆਰਪੁਰ।

2. ਮਨਪ੍ਰੀਤ ਸਿੰਘ ਉਰਫ ਮਨੀਸ਼ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਕਲਿਆਣਪੁਰ ਥਾਣਾ ਲਾਂਬੜਾ ਜਿਲਾ ਜਲੰਧਰ।

3. ਰੋਹਿਤ ਕੁਮਾਰ ਉਰਫ ਸੂਰਜ ਪੁੱਤਰ ਗੁਰਦੀਪ ਸਿੰਘ ਵਾਸੀ ਸ਼ੇਰਪੁਰ ਗਲਿੰਡ ਥਾਣਾ ਬੁੱਲੋਵਾਲ ਜਿਲਾ ਹੁਸ਼ਿਆਰਪੁਰ। 4. ਕਰਨ ਕੁਮਾਰ ਉਰਫ ਕੰਨੂ ਪੁੱਤਰ ਅਸ਼ਵਨੀ ਕੁਮਾਰ ਵਾਸੀ ਅਸਲਪੁਰ ਥਾਣਾ ਬੁੱਲੋਵਾਲ ਜਿਲਾ ਹੁਸ਼ਿਆਰਪੁਰ।

5. ਗੁਰਪ੍ਰੀਤ ਉਰਫ ਗੋਪੀ ਸ਼ੂਟਰ ਪੁੱਤਰ ਦਵਿੰਦਰ ਕੁਮਾਰ ਵਾਸੀ ਘੋੜੇਵਾਹਾ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ।

6. ਮਨਦੀਪ ਸਿੰਘ ਉਰਫ ਮੀਪਾ ਪੁੱਤਰ ਕਸ਼ਮੀਰੀ ਲਾਲ ਵਾਸੀ ਪਿੰਡ ਮੋਹਾਂ ਥਾਣਾ ਟਾਂਡਾ ਜਿਲਾ ਹੁਸਿਆਰਪੁਰ।

7. ਸਨਮੰਤ ਖੋਸਲਾ ਪੁੱਤਰ ਨਵੀਨ ਵਾਸੀ ਮੁੱਹਲਾ ਬਾਲਮੀਕ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ।

ਦੋਸ਼ੀਆਂ ਖਿਲਾਫ ਪਹਿਲਾਂ ਵੀ ਕਈ ਮੁੱਕਦਮੇਂ ਦਰਜ ਹਨ। 

error: copy content is like crime its probhihated