ਕੇ.ਐਮ.ਐਸ ਕਾਲਜ ਦੇ ਬੀ.ਐਸ.ਸੀ ਐਗਰੀਕਲਚਰ ਸੱਤਵੇਂ ਸਮੈਸਟਰ ਦੀ ਵਿਦਿਆਰਥਣ ਸਾਕਸ਼ੀ ਨੇ ਪਹਿਲਾ ਸਥਾਨ ਕੀਤਾ ਹਾਸਲ : ਪ੍ਰਿੰਸੀਪਲ ਡਾ.ਸ਼ਬਨਮ ਕੌਰ
ਦਸੂਹਾ 10 ਮਈ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਸੈਸ਼ਨ ਨਵੰਬਰ 2021 ਦਾ ਨਤੀਜਾ ਆਈ.ਕੇ.ਜੀ.ਪੀ.ਟੀ.ਯੂ ਵੱਲੋਂ ਘੋਸ਼ਿਤ ਕੀਤਾ ਗਿਆ, ਜਿਸ ਵਿੱਚ ਐਗਰੀਕਲਚਰ ਵਿਭਾਗ ਦੇ ਬੀ.ਐਸ.ਸੀ ਐਗਰੀਕਲਚਰ ਸੱਤਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਬੀ.ਐਸ.ਸੀ ਐਗਰੀਕਲਚਰ ਸੱਤਵੇਂ ਸਮੈਸਟਰ ਦੀ ਵਿਦਿਆਰਥਣ ਸਾਕਸ਼ੀ ਸਪੁੱਤਰੀ ਰਾਕੇਸ਼ ਕੁਮਾਰ (ਐਸ.ਜੀ.ਪੀ.ਏ 9.15) ਨੇ ਪਹਿਲਾ ਸਥਾਨ, ਕਾਜਲ ਕੁਮਾਰੀ ਸਪੁੱਤਰੀ ਕੁਲਦੀਪ ਕੁਮਾਰ (ਐਸ.ਜੀ.ਪੀ.ਏ 8.93) ਨੇ ਦੂਸਰਾ ਸਥਾਨ, ਸੋਨੀਆ ਠਾਕੁਰ ਸਪੁੱਤਰੀ ਦਵਿੰਦਰ ਸਿੰਘ (ਐਸ.ਜੀ.ਪੀ.ਏ 8.74) ਨੇ ਤੀਸਰਾ ਸਥਾਨ ਅਤੇ ਜਗਜੀਵਨਾ ਸਪੁੱਤਰੀ ਕ੍ਰਿਸ਼ਨ ਕੁਮਾਰ (ਐਸ.ਜੀ.ਪੀ.ਏ 8.63) ਨੇ ਚੌਥਾ ਸਥਾਨ ਹਾਸਿਲ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਇਲਾਕੇ ਦਾ ਨਾਮ ਰੌਸ਼ਨ ਕਰਨ ਤੇ ਵਧਾਈ ਦਿੱਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਚੌ. ਕੁਮਾਰ ਸੈਣੀ, ਡਾਇਰੈਕਟਰ ਡਾ. ਮਾਨਵ ਸੈਣੀ, ਐਚ.ਓ.ਡੀ ਰਾਜੇਸ਼ ਕੁਮਾਰ, ਗੁਰਿੰਦਰਜੀਤ ਕੌਰ, ਸਾਕਸ਼ੀ ਸ਼ਰਮਾ, ਰਮਨਪ੍ਰੀਤ ਕੌਰ ਅਤੇ ਸੂਰਜ ਪ੍ਰਭਾ ਆਦਿ ਹਾਜ਼ਰ ਸਨ।







