Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਸ.ਸੀਨੀ.ਸੈਕੰ.ਸਕੂਲ ਖੁਆਸਪੁਰਹੀਰਾਂ ਦੇ ਰਣਵੀਰ ਕੁਮਾਰ ਦੀ ਨੈਸ਼ਨਲ ਪੱਧਰੀ ਯੋਗਾ ਓਲੰਪੀਆਡ ਲਈ ਹੋਈ ਚੋਣ 

ਸ.ਸੀਨੀ.ਸੈਕੰ.ਸਕੂਲ ਖੁਆਸਪੁਰਹੀਰਾਂ ਦੇ ਰਣਵੀਰ ਕੁਮਾਰ ਦੀ ਨੈਸ਼ਨਲ ਪੱਧਰੀ ਯੋਗਾ ਓਲੰਪੀਆਡ ਲਈ ਹੋਈ ਚੋਣ 

ਸ.ਸੀਨੀ.ਸੈਕੰ.ਸਕੂਲ ਖੁਆਸਪੁਰਹੀਰਾਂ ਦੇ ਰਣਵੀਰ ਕੁਮਾਰ ਦੀ ਨੈਸ਼ਨਲ ਪੱਧਰੀ ਯੋਗਾ ਓਲੰਪੀਆਡ ਲਈ ਹੋਈ ਚੋਣ 

ਹੁਸ਼ਿਆਰਪੁਰ 25 ਮਈ (ਚੌਧਰੀ) : ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਹੁਸ਼ਿਆਰਪੁਰ ਸ.ਗੁਰਸ਼ਰਨ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਰਾਕੇਸ਼ ਕੁਮਾਰ ਅਤੇ ਸ. ਦਲਜੀਤ ਸਿੰਘ ਡੀ.ਐਮ. ਸਪੋਰਟਸ ਦੀ ਯੋਗ ਅਗਵਾਈ ਹੇਠ ਜਿਲ੍ਹਾ ਹੁਸ਼ਿਆਰਪੁਰ ਤੋਂ ਰਾਜ ਪੱਧਰੀ ਯੋਗਾ ਓਲੰਪੀਆਡ 2022-23 ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਜਿਲ੍ਹਾ ਪਟਿਆਲਾ ਵਿਖੇ ਗਏ।ਇਸ ਰਾਜ ਪੱਧਰੀ ਯੋਗ ਓਲੰਪੀਆਡ ਵਿੱਚ 23 ਜਿਲ੍ਹਿਆਂ ਦੇ ਖਿਡਾਰੀਆਂ ਨੇ ਭਾਗ ਲਿਆ।ਇਹਨਾਂ ਮੁਕਾਬਲਿਆਂ ਦੌਰਾਨ ਜਿਲ੍ਹਾ ਹੁਸ਼ਿਆਰਪੁਰ ਦੇ ਖਿਡਾਰੀ ਰਣਵੀਰ ਕੁਮਾਰ ਸਸਸਸ ਖੁਆਸਪੁਰਹੀਰਾਂ ਨੇ ਦੂਜਾ ਸਥਾਨ ਹਾਸਿਲ ਕਰਕੇ ਜਿਲ੍ਹਾ ਹੁਸ਼ਿਆਰਪੁਰ ਅਤੇ ਆਪਣੇ ਅਧਿਆਪਕਾਂ ਦਾ ਨਾਮ ਰੋਸ਼ਨ ਕੀਤਾ । ਖਿਡਾਰੀ ਦਾ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਸ. ਗੁਰਸਰਨ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਰਾਕੇਸ਼ ਕੁਮਾਰ ਅਤੇ ਸ. ਦਲਜੀਤ ਸਿੰਘ ਡੀ.ਐਮ.ਸਪੋਰਟਸ ਵਲੋਂ ਸਨਮਾਨ ਕੀਤਾ ਗਿਆ।ਇਸ ਖਿਡਾਰੀ ਦੀ ਚੋਣ ਦਿੱਲੀ ਵਿਖੇ ਹੋਣ ਵਾਲੇ ਨੈਸ਼ਨਲ ਪੱਧਰੀ ਯੋਗਾ ਓਲੰਪੀਆਡ 2022-23 ਲਈ ਹੋਈ ਹੈ।ਇਹ ਜਾਣਕਾਰੀ ਡੀ.ਐਮ.ਸਪੋਰਟਸ ਸ. ਦਲਜੀਤ ਸਿੰਘ ਵਲੋਂ ਦਿੱਤੀ ਗਈ । ਇਸ ਸਨਮਾਨ ਮੌਕੇ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ, ਹੇਮਰਾਜ ਬੀ.ਐਮ.ਸਪੋਰਟਸ ਮੈਡਮ ਰੀਨਾ ਰਾਈ ਲੈਕਰਚਰਾਰ,ਸਤਿੰਦਰ ਕੁਮਾਰ ਡੀਪੀਈ ਵੀ ਹਾਜਰ ਸਨ।