Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪੰਜਾਬ ਵਿੱਚ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨਾਂ ਸਮੇਂ ਦੀ ਮੁੱਖ ਲੋੜ : ਕਮਲਜੀਤ ਕੁਲਾਰ 

ਪੰਜਾਬ ਵਿੱਚ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨਾਂ ਸਮੇਂ ਦੀ ਮੁੱਖ ਲੋੜ : ਕਮਲਜੀਤ ਕੁਲਾਰ 

ਗੜ੍ਹਦੀਵਾਲਾ (ਯੋਗੇਸ਼ ਗੁਪਤਾ ,ਚੌਧਰੀ) 

ਪਿੰਡ ਡੱਫਰ ਵਿਖੇ ਦੋ ਰੋਜਾ ਕ੍ਰਿਕਟ ਟੂਰਨਾਮੈਂਟ ਸਮਾਪਤ 

12 ਜੂਨ : ਪਿੰਡ ਡੱਫਰ ਵਿਖੇ ਚੱਲ ਰਹੇ ਕ੍ਰਿਕਟ ਟੂਰਨਾਮੈਟ ਕਲੱਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਦੀਪ ਸਿੰਘ ਸੋਨੂੰ ਡੱਫਰ ਤੇ ਕੁਲਵੀਰ ਸਿੰਘ ਸਹੋਤਾ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਟੂਰਨਾਮੈਟ ਦਾ ਉਦਘਾਟਨ ਸ ਕਮਲਜੀਤ ਸਿੰਘ ਕੁਲਾਰ ਰਸੂਲਪੁਰ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼ੋਮਣੀ ਅਕਾਲੀਦਲ ਵਲੋ ਕੀਤਾ ਗਿਆ ਸੀ। ਅੱਜ ਇਸ ਟੂਰਨਾਮੈਂਟ ਦੇ ਦੂਜੇ ਦਿਨ  ਸੈਮੀਫਾਈਨਲ ਤੇ ਫਾਇਨਲ ਮੁਕਾਬਲੇ ਕਰਵਾਏੇ ਗਏ। ਇਸ ਟੂਰਨਾਮੈਂਟ ਦਾ ਫਾਈਨਲ ਮੈਚ ਢੋਲਵਾਹਾ ਕਲੱਬ ਅਤੇ ਬੱਸੀ ਜਲਾਲ ਦੀ ਟੀਮ ਦਰਮਿਆਨ ਖੇਡਿਆ ਗਿਆ। ਜਿਸ ਵਿੱਚ ਢੋਲਬਾਹਾ ਕੱਲਬ ਪਹਿਲੇ ਨੰਬਰ ਤੇ ਰਹੀ। ਜਿਸਨੂੰ ਪ੍ਰਬੰਧਕਾਂ ਵਲੋਂ 21 ਹਜਾਰ ਅਤੇ ਨੰਬਰ ਤੇ ਬਸੀ ਜਲਾਲ ਦੀ ਟੀਮ ਨੂੰ 15 ਹਜਾਰ ਅਤੇ ਟਰਾਫੀ ਦੇ ਕੇ ਨਿਵਾਜਿਆ ਗਿਆ। ਇਸੇ ਤਰਾਂ ਤੀਜੇ ਨੰਬਰ ਤੇ ਲਿੱਟਾਂ ਦੀ ਟੀਮ ਨੇ 3100 ਚੋਥੇ ਨੰਬਰ ਤੇ ਅਸਲਪੁਰ ਦੀ ਟੀਮ ਨੇ 2100 ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਉਥੇ ਹੀ ਮੈਨ ਆਫ ਦਾ ਮੈਚ ਸਾਬੀ ਲਿੱਟਾ ਨੂੰ ਐਲ ਈ ਡੀ ਅਤੇ ਬੈਸਟ ਬੈਸਟਮੈਨ ਸਿਧਾਂਤ ਢੋਲਬਾਹਾ ਅਤੇ ਰਜਤ ਖਲਬਾਣਾ ਨੇ ਫੈਨ ਤੇ ਬੈਸਟ ਬੋਲਰ ਕਾਕਾ ਬੱਸ਼ੀ ਜਲਾਲ ਤੇ ਬੱਬਲੂ ਰੇਰੂ ਨੇ ਫੈਨ ਦੇ ਦੇ ਕੇ ਨਿਵਾਜਿਆ ਗਿਆ।ਇਸ ਮੌਕੇ ਮੁੱਖ ਮਹਿਮਾਨ ਦੇ ਵਜੋਂ ਹਾਜਰ ਕਮਲਜੀਤ ਸਿੰਘ ਕੁਲਾਰ ਰਸੂਲਪੁਰ ਵਲੋਂ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਉਨ੍ਹਾਂ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨਾਂ ਸਮੇਂ ਦੀ ਮੁੱਖ ਲੋੜ ਹੈ। ਨੌਜਵਾਨ ਸਾਡੇ ਦੇਸ ਦੀ ਰੀੜ ਦੀ ਹੱਡੀ ਹਨ ਤੇ ਉਹ ਨਸ਼ਿਆ ਤੋ ਦੂਰ ਰਹਿਣ ਅਤੇ ਖੇਡਾ ਵੱਲ ਧਿਆਨ ਦੇਣ। ਇਸ ਮੌਕੇ ਉਹਨਾ ਨਾਲ ਸਰਪੰਚ ਭੁਪਿੰਦਰ ਸਿੰਘ ਰਾਪੁਰ, ਸ ਸੰਜੀਵ ਸਿੰਘ ਕੋਈ ਸਰਕਲ ਪ੍ਰਧਾਨ ਕੰਡੀ, ਸਰਕਲ ਪ੍ਰਧਾਨ ਬਲਵਿੰਦਰ ਸਿੰਘ ਚਿਪੜਾ, ਸੰਦੀਪ ਸਿੰਘ ਸੋਨੂੰ ਡੱਫਰ, ਦਵਿੰਦਰ ਪਾਲ ਸਿੰਘ ਢੋਲੋਵਾਲ,ਕੁਲਵੀਰ ਸਿੰਘ ਸਹੋਤਾ, ਸਰਪੰਚ ਹਰਦੀਪ ਸਿੰਘ ਡੱਫਰ,ਹਰਦੀਪ ਸਿੰਘ,ਬਲਜੋਤ ਸਿੰਘ, ਅਮਨ ਦੀਪ ਸਿੰਘ,ਪਵੀ ਸਹੋਤਾ,ਜੁਗਰਾਜ ਸਿੰਘ,ਅ੍ਰਮਿਤ ਸਿੰਘ, ਤਨਵੀਰ ਚਿੰਟੂ,ਯੁਵਰਾਜ ਸਿੰਘ, ਕਮੈਨਟਰ ਪਗ੍ਰਟ ਸਿੰਘ ਮਾਨਗੜ, ਅਰਮਾਨ ਸਿੰਘ ਡੱਫਰ, ਗੁਰਪ੍ਰੀਤ ਸਿੰਘ, ਲੱਕੀ ਰਾਏ ਬਾਹਲਾ ਆਦਿ ਮੋਜੂਦ ਸਨ।

ਫੋਟੋ : ਜੇਤੂ ਟੀਮਾਂ ਨੂੰ ਇਨਾਮ ਵੰਡਦੇ ਹੋਏ ਸ ਕਮਲਜੀਤ ਸਿੰਘ ਕੁਲਾਰ ਤੇ ਹੋਰ।