Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing 1 ਕਿਲੋ ਹੈਰੋਇਨ,ਤਿੰਨ ਕਿਲੋ ਡੋਡੇ ਚੂਰਾ ਪੋਸਤ ਸਮੇਤ ਦੋ ਔਰਤਾਂ ਤੇ ਇੱਕ ਵਿਅਕਤੀ ਨੂੰ ਪੁਲਿਸ ਨੇ ਦਬੋਚਿਆ 

1 ਕਿਲੋ ਹੈਰੋਇਨ,ਤਿੰਨ ਕਿਲੋ ਡੋਡੇ ਚੂਰਾ ਪੋਸਤ ਸਮੇਤ ਦੋ ਔਰਤਾਂ ਤੇ ਇੱਕ ਵਿਅਕਤੀ ਨੂੰ ਪੁਲਿਸ ਨੇ ਦਬੋਚਿਆ 

1 ਕਿਲੋ ਹੈਰੋਇਨ,ਤਿੰਨ ਕਿਲੋ ਡੋਡੇ ਚੂਰਾ ਪੋਸਤ ਸਮੇਤ ਦੋ ਔਰਤਾਂ ਤੇ ਇੱਕ ਵਿਅਕਤੀ ਨੂੰ ਪੁਲਿਸ ਨੇ ਦਬੋਚਿਆ 

ਦੋਨੋ ਔਰਤਾਂ ਤੇ ਪਹਿਲਾ ਵੀ ਦਰਜ ਹਨ ਮਾਮਲੇ

ਨਵਾਂਸ਼ਹਿਰ14 ਜੁਲਾਈ (ਜਤਿੰਦਰਪਾਲ ਸਿੰਘ ਕਲੇਰ )– ਜਿਲਾ ਪੁਲਿਸ ਨੂੰ ਨਾਕੇਬੰਦੀ ਦੇ ਦੌਰਾਨ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋ ਇਕ ਕਾਰ ਵਿੱਚ ਸਵਾਰ ਦੋ ਮਹਿਲਾਵਾਂ ਤੇ ਇਕ ਪੁਰਸ਼ ਜੋ ਕਿ ਸ਼੍ਰੀਨਗਰ ਤੋ ਨਸ਼ਾ ਲਿਆ ਕੇ ਸਪਲਾਈ ਕਰਦੇ ਹਨ | ਪੁਲਿਸ ਨੇ ਉਕਤ ਕਾਰ ਵਿੱਚ ਸਵਾਰ ਤਿੰਨਾ ਕਥਿਤ ਆਰੋਪੀਆ ਨੂੰ ਕਾਬੂ ਕਰਕੇ ਉਨਾ ਕੋਲੋ ਇਕ ਕਿਲੋ ਹੈਰੋਇਨ ਤੇ ਤਿੰਨ ਕਿਲੋ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਹੈ | ਪੁਲਿਸ ਨੇ ਤਿੰਨੋ ਆਰੋਪੀਆ ਦੇ ਖਿਲਾਫ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ |
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸਐਸਪੀ ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਜਰਨੈਲ ਸਿੰਘ ਦੀ ਅਗੁਵਾਈ ਵਿੱਚ ਪੁਲਿਸ ਪਾਰਟੀ ਨੇ ਥਾਣਾ ਬਹਿਰਾਮ ਦੇ ਪਿੰਡ ਤਲਵੰਡੀ ਜੱਟਾ ਦੇ ਕੋਲ ਵਿਸ਼ੇਸ਼ ਨਾਕੇਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਇਕ ਸਵਿਫਟ ਕਾਰ ਨੂੰ ਰੋਕ ਕੇ ਜਦੋ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚ ਸਵਾਰ ਦੋ ਮਹਿਲਾਵਾਂ ਦੇ ਹੱਥ ਵਿੱਚ ਫੜੇ ਇਕ ਬੈਗ ਵਿੱਚੋ 600 ਗ੍ਰਾਮ ਹੈਰੋਇਨ ਤੇ ਦੂਸਰੇ ਲੇਡੀਜ ਬੈਗ ਵਿੱਚੋ 400 ਗ੍ਰਾਮ ਹੈਰੋਇਨ ਬਰਾਮਦ ਹੋਈ | ਜਦਕਿ ਡਰਾਇਵਰ ਦੀ ਸੀਟ ਥੱਲਿਓ ਤਿੰਨ ਕੋਲ ਡੋਡੇ ਬਰਾਮਦ ਹੋਏ | ਐਸਐਸਪੀ ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਗਿਆ ਕਾਰ ਡਰਾਇਵਰ ਦਾ ਨਾਮ ਹਰਜਿੰਦਰ ਸਿੰਘ ਹੈ | ਉਹ ਟੈਕਸੀ ਦੀ ਆੜ ਵਿੱਚ ਉਕਤ ਮਹਿਲਾਵਾਂ ਦੇ ਨਾਲ ਸ਼੍ਰੀ ਨਗਰ ਤੋ ਪਹਿਲਾ ਵੀ ਤਿੰਨ ਚਾਰ ਵਾਰ ਹੈਰੋਇਨ ਲਿਆ ਚੁੱਕਾ ਹੈ | ਐਸਐਸਪੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੀ ਗਈ ਦੋਨੋ ਮਹਿਲਾਵਾ ਨੇ ‘ਸ਼ੁਰੂਆਤੀ ਪੁੱਛਗਿਛ ਵਿੱਚ ਦੱਸਿਆ ਕਿ ਉਹ ਉਕਤ ਹੈਰੋਇÉ ਸ਼੍ਰੀ ਨਗਰ ਤੋ 1800 ਰੁ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਲੈ ਆਈ ਸੀ | ਅੱਗੇ ਆਪਣੇ ਗ੍ਰਾਹਕਾ ਨੂੰ 3200 ਰੁ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਵੇਚਦੀ ਹੈ | ਐਸਐਸਪੀ ਨੇਦੱਸਿਆ ਕਿ ਦੋਨੋ ਕਾਬੂ ਕੀਤੀ ਮਹਿਲਾਵਾਂ ਤੇ ਪਹਿਲਾ ਵੀ 6/6 ਮਾਮਲੇ ਦਰਜ ਹਨ | ਉਨਾ ਕਿਹ ਕਿ ਤਿੰਨੋ ਆਰੋਪੀਆ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ | ਰਿਮਾਂਡ ਦੌਰਾਨ ਉਨਾ ਤੋ ਬਾਰੀਕੀ ਨਾਲ ਪੁੱਛਗਿਛ ਕੀਤੀ ਜਾਵੇਗਾ |

ਫੋਟੋ : ਕਾਬੂ ਕੀਤੇ ਤਿੰਨੋ ਕਥਿਤ ਆਰੋਪੀ ਪੁਲਿਸ ਪਾਰਟੀ ਦੇ ਨਾਲ।