Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing PHC ਭੂੰਗਾ ਵਿਖੇ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮਨਾਇਆ

PHC ਭੂੰਗਾ ਵਿਖੇ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮਨਾਇਆ

ਗੜ੍ਹਦੀਵਾਲਾ 10 ਨਵੰਬਰ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ.ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸ਼ਟ ਦੀ ਅਗਵਾਈ ਹੇਠ ਪੀ.ਐਚ. ਸੀ ਭੂੰਗਾ ਵਿਖੇ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮਨਾਇਆ ।

ਇਸ ਮੌਕੇ ਡਾ.ਸੁਦੇਸ਼ ਰਾਜਨ ਨੇ ਜਾਣਕਾਰੀ ਦਿੰਦੀਆ ਕਿਹਾ ਕਿ ਕੈਂਸਰ ਦੀ ਬਿਮਾਰੀ ਇਕ ਭਿਆਨਕ ਬਿਮਾਰੀ ਹੇੈ ਜਿਸ ਦਾ ਨਾਮ ਸੁਣਦਿਆਂ ਹੀ ਹਰ ਵਿਆਕਤੀ ਡਰ ਜਾਂਦਾ ਹੈ।ਕੈਂਸਰ ਦੀ ਬਿਮਾਰੀ ਦੀ ਪਛਾਣ ਸਬੰਧੀ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਕੈਂਸਰ ਦੇ ਮੁੱਖ ਕਾਰਨ ਤੰਬਾਕੂ ਸੇਵਨ, ਸਿਗਰਟਨੋਸ਼ੀ, ਅਸ਼ੁਧ ਵਾਤਾਵਰਨ ਆਦਿ ਕਾਰਨ ਹੁੰਦੇ ਹਨ। ਕੈਂਸਰ ਦੀ ਬਿਮਾਰੀ ਦੇ ਮੁੱਖ ਲੱਛਣ ਹਨ ਭਾਰ ਘਟਣਾ, ਬੁਖ਼ਾਰ, ਥਕਾਵਟ ਚਮੜੀ ਵਿੱਚ ਬਦਲਾਅ, ਅੰਤੜੀਆਂ ਜਾਂ ਬਲੈਡਰ ਫੰਕਸ਼ਨ ਵਿੱਚ ਬਦਲਾਅ ,ਜ਼ਖ਼ਮ ਜੋ ਠੀਕ ਨਹੀਂ ਹੁੰਦੇ, ਖ਼ੂਨ ਵਗਣਾ, ਸਰੀਰ ‘ਚ ਕਿਤੇ ਵੀ ਕਠੋਰਤਾ ਜਾਂ ਗੱਠ ਦਾ ਬਣਨਾ, ਨਿਗਲਣ ਵਿੱਚ ਮੁਸ਼ਕਲ, ਲਗਾਤਾਰ ਖੰਘਣਾ ਜਾਂ ਗਲਾ ਬੈਠਣਾ, ਪਿਸ਼ਾਬ ਵਿਚ ਖੂਨ ਆਉਣਾ, ਛਾਤੀ ਵਿੱਚ ਗੰਡ ਦਾ ਹੋਣਾ, ਭੁੱਖ ਘਟ ਲਗਣਾ ਆਦਿ ਹਨ।ਜੇਕਰ ਕਿਸੇ ਵਿਆਕਤੀ ਵਿੱਚ ਇਹ ਲੱਛਣ ਪਾਏ ਜਾਣ ਤਾਂ ਤੁਰੰਤ ਡਾਕਟਰੀ ਜ਼ਾਂਚ ਅਤੇ ਟੈਸਟ ਕਰਵਾਉਣੇ ਚਾਹਿਦੇ ਹਨ।ਇਸ ਮੌਕੇ ਉਨ੍ਹਾਂ ਨੇ ਵੱਖ ਵੱਖ ਤਰ੍ਹਾ ਦੇ ਕੈਂਸਰ ਜਿਵੇਂ ਕਿ ਬੱਚੇਦਾਨੀ ਦੇ ਮੂੰਹ ਦਾ ਕੈਂਸਰ,ਛਾਤੀ ਦੇ ਕੈਂਸਰ ਅਤੇ ਮੂੰਹ ਦੇ ਕੈਸਰ ਬਾਰੇ ਜਾਣਕਾਰੀ ਦਿੰਦੀਆ ਕਿਹਾ ਕਿ ਕੈਂਸਰ ਦੀ ਭਿਆਨਕ ਬਿਮਾਰੀ ਬਾਰੇ ਜੇਕਰ ਪਹਿਲੇ ਸਟੇਜ ਤੇ ਹੀ ਇਸ ਦਾ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਪੁੂਰੀ ਤਰ੍ਹਾਂ ਸੰਭਵ ਹੈ। ਕੈਂਸਰ ਮਾਹਿਰ ਮੈਡੀਕਲ ਅਫਸਰਾਂ ਦੁਆਰਾ ਆਮ ਲੋਕਾ ਦੀ ਮੁਫਤ ਜਾਚ ਕੀਤੀ ਜਾਂਦੀ ਹੈ ।ਕੈਂਸਰ ਜਾਚ ਪੜਤਾਲ ਕਰਨ ਉਪਰੰਤ ਮਰੀਜਾਂ ਨੂੰ ੳੱੁਚ ਪੱਧਰੀ ਹਸਪਤਾਲਾ ਵਿਖੇ ਰੈਫਰ ਕੀਤਾ ਜਾਂਦਾ ਹੈ ।

ਜਸਤਿੰਦਰ ਸਿੰਘ ਬੀ.ਈ.ਈ ਨੇ ਕਿਹਾ ਕਿ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਕੈਂਸਰ ਰਾਹਤ ਕੋੋਸ਼ ਦੁਆਰਾ ਮਰੀਜ ਦਾ 1.50 ਲੱਖ ਤੱਕ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਉਨ੍ਹਾ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਬਿਮਾਰੀ ਨੂੰ ਜੱੜ੍ਹੋ ਖਤਮ ਕਰਨ ਲਈ ਇਕਜੁੱਟ ਹੋਣਾ ਚਾਹਿਦਾ ਹੈ ਅਤੇ ਲੋੋਕਾਂ ਨੂੰ ਕੈਂਸਰ ਪ਼੍ਰਤੀ ਜਾਗਰੂਕ ਕਰਨਾ ਚਾਹਿਦਾ ਹੈ ਤਾਕਿ ਸੰਹਤਮੰਦ ਜੀਵਨ ਬਣਾਉਣ ਲਈ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਜਾ ਸਕੇ ।ਇਸ ਮੌਕੇ ਐਲ.ਐਚ.ਵੀ., ਰਤਿੰਦਰ ਕੌਰ ਹਰਜਿੰਦਰ ਕੌਰ, ਪਰਮਜੀਤ ਕੌਰ, ਹਰਪ੍ਰੀਤ ਕੌਰ, ਲਖਵਿੰਦਰ ਕੌਰ ਅਤੇ ਭੂਪਿੰਦਰ ਕੌਰ ,ਅਨੂਪਮਾ, ਰੋਜੀ, ਅਤੇ ਸਮੂਹ ਮ.ਪ.ਹ.ਵ.(ਫਿ) ਹਾਜਰ ਸੀ ।