Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਪਟਵਾਰੀਆਂ ਦੀ ਹੜਤਾਲ ਖਤਮ ਹੋਣ ਤੇ ਮੁੜ ਤਹਿਸੀਲ `ਚ ਪਰਤੀਆਂ ਰੌਣਕਾਂ 

ਪਟਵਾਰੀਆਂ ਦੀ ਹੜਤਾਲ ਖਤਮ ਹੋਣ ਤੇ ਮੁੜ ਤਹਿਸੀਲ `ਚ ਪਰਤੀਆਂ ਰੌਣਕਾਂ 

ਪਟਵਾਰੀਆਂ ਦੀ ਹੜਤਾਲ ਖਤਮ ਹੋਣ ਤੇ ਮੁੜ ਤਹਿਸੀਲ ‘ਚ ਪਰਤੀਆਂ ਰੌਣਕਾਂ 

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ) : ਦੀ ਰੈਵੀਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਜਿੱਥੇ ਤਹਿਸੀਲ ਕੰਪਲੈਕਸ ਬਲਾਚੌਰ ਦੇ ਸਮੂਹ ਪਟਵਾਰੀ ਅਤੇ ਕਾਨੂੰਗੋ ਸਮੂਹਿਕ ਛੁੱਟੀ ਤੇ ਜਾਣ ਉਪਰੰਤ ਪੰਜਾਬ ਰੈਵੀਨਿਊ ਅਫਿਸਰਜ ਐਸੋਸੀਏਸ਼ਨ ਵਲੋਂ ਲਏ ਗਏ ਫੈਸਲੇ ਤੇ ਕੱਲ ਤਹਿਸੀਲਦਾਰ ਤੇ ਨਾਇਬ ਤਹਿਸੀਦਾਰ ਵਲੋਂ ਵੀ ਸਮੂਹਿਕ ਛੁੱਟੀਆਂ ਲੈ ਕੇ ਪਟਵਾਰੀਆਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਸੀ । ਪੰਜਾਬ ਪੱਧਰ ਤੇ ਮਾਲ ਵਿਭਾਗ ਦੇ ਕੰਮਕਾਜ ਠੱਪ ਹੋਣ ਉਪਰੰਤ ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸੰ਼ਕਰ ਸ਼ਰਮਾਂ (ਜਿੰਪਾ) ਵਲੋਂ ਦੀ ਰੈਵੀਨਿਊ ਕਾਨੂੰਗੋ ਐਸਸੀਏਸ਼ਨ ਪੰਜਾਬ ਦੇ ਵਫਦ ਨਾਲ ਮੀਟਿੰਗ ਕਰਨ ਉਪਰੰਤ ਮਾਲ ਪਟਵਾਰੀਆ ਦੀ ਹੜਤਲ ਖਤਮ ਹੋ ਗਈ । ਉਪਰੰਤ ਅੱਜ ਤਹਿਸੀਲ ਦਫਤਰ ਦੇ ਕੰਮ ਕਾਜ ਰੋਜ਼ਾਨਾ ਦੀ ਤਰ੍ਹਾਂ ਹੋਣ ਲੱਗੇ । ਅੱਜ ਪਟਵਾਰੀਆ ਦੀ ਹੜਤਾਲ ਖਤਮ ਹੋਣ ਉਪਰੰਤ ਮੁੜ ਕਈ ਦਿਨਾ ਬਅਦ ਤਹਿਸੀਲ ਬਲਾਚੌਰ ਵਿੱਚ ਰੌਣਕਾ ਪਰਤੀਆ ਨਜ਼ਰ ਆਈਆਂ । ਸਵੇਰੇ ਤੋਂ ਹੀ ਲੋਕਾ ਦਾ ਆਪੋ ਆਪਣੇ ਵੱਖੋ ਵੱਖਰੇ ਕਾਗਜਾਤ , ਰਜਿਸਟਰੀਆ ਅਤੇ ਹੋਰ ਦਸਤਾਵੇਜ ਤਸਦੀਕ ਕਰਾਉਣ ਲਈ ਪੁੱਜਣ ਲੱਗੇ । ਤਹਿਸੀਲ ਕੰਪਲੈਕਸ ਵਿੱਚ ਕੰਮ ਕਾਜ ਕਰਾਉਣ ਵਾਲੇ ਲੋਕਾ ਦੀ ਆਮਦ ਵਿੱਚ ਕੁੱਝ ਵਾਧਾ ਹੋਣ ਕਾਰਨ ਇੱਥੇ ਕੰਮ ਕਰਨ ਵਾਲੇ ਟਾਈਪਿਸਟਾ , ਅਰਜੀ ਨਵੀਸਾ ਅਤੇ ਫੋਟੋ ਸਟੇਟ ਵਾਲਿਆ ਦੇ ਚਿਹਰਿਆ ਉਪਰ ਵੀ ਰੌਣਕਾ ਵੇਖਣ ਨੂੰ ਮਿਲ ਰਹੀਆ ਸਨ ।

ਦੱਸਣ ਯੋਗ ਹੈ ਕਿ ਕੁੱਝ ਦਿਨ ਪਹਿਲਾ ਜਿਲ੍ਹਾ ਪ੍ਰਧਾਨ ਰੈਵੀਨਿਊ ਪਟਵਾਰ ਯੂਨੀਅਨ ਸੰਗਰੂਰ/ਮਲੇਰਕੋਟਲਾ ਪਟਵਾਰੀ ਦੀਦਾਰ ਸਿੰਘ ਖਿਲਾਫ ਵਿਜੀਲੈਂਸ ਵਲੋਂ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਸੀ ਅਤੇ ਮਾਲ ਵਿਭਾਗ ਵਲੋਂ ਇਸ ਦਾ ਵਿਰੋਧ ਕਰਦਿਆ ਇਸ ਕਾਰਵਾਈ ਨੂੰ ਨਜਾਇਜ ਅਤੇ ਗੈਰ ਕਾਨੂੰਨੀ ਠਹਿਰਾ ਕੇ ਉਸ ਖਿਲਾਫ ਦਰਜ ਮੁਕੱਦਮਾ ਰੱਦ ਕਰਾਉਣ ਲਈ ਮਿਤੀ 4 ਮਈ ਤੋਂ ਸਮੂਹਿੱਕ ਛੁੱਟੀ ਤੇ ਚਲੇ ਗਏ ਸਨ ਜਿਸ ਕਾਰਨ ਤਹਿਸੀਲ ਦੇ ਕੰਮ ਵੱਡੀ ਪੱਧਰ ਤੇ ਪ੍ਰਭਾਵਿਤ ਹੋਏ ਸਨ । ਸੂਤਰਾ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਾਲ ਵਿਭਾਗ ਦੇ ਇਹ ਮੁਲਾਜਮ 15 ਮਈ ਤੱਕ ਸਮੂਹਿਕ ਛੁੱਟੀ ਤੇ ਚਲੇ ਗਏ ਸਨ , ਮਗਰ ਅੱਜ ਇਹ ਮਸਲਾ ਖਤਮ ਹੋਣ ਉਪਰੰਤ ਮੁੜ ਡਿਊਟੀ ਤੇ ਆ ਗਏ ਹਨ।
ਫੋਟੋ : ਪਟਵਾਰੀਆ ਦੇ ਡਿਊਟੀ ਤੇ ਵਾਪਸ ਆਉਣ ਕਾਰਨ ਤਹਿਸੀਲ ਕੰਪਲੈਕਸ ਬਲਾਚੌਰ ਵਿੱਚ ਕੰਮ ਕਰਾਉਣ ਵਾਲੇ ਲੋਕਾ ਦੀ ਲੱਗੀਆਂ ਰੌਣਕਾ ਦਾ ਦ੍ਰਿਸ਼।

ਤਹਿਸੀਲ ਕੰਪਲੈਕਸ ਵਿੱਚ ਕੰਮ ਕਰਨ ਵਾਲਿਆਂ ਦਾ ਕੰਮ ਵੀ ਰਿਹਾ ਠੱਪ 

ਪਟਵਾਰੀਆਂ ਤੇ ਕਾਨੂੰਨਗੋ ਦੀ ਹੜ੍ਹਤਾਲ ਕਾਰਨ ਤਹਿਸੀਲ ਕੰਪਲੈਕਸ ਬਲਾਚੌਰ ਦੇ ਅਰਜੀ ਨਵੀਸਾਂ,ਅਸਟਾਮ ਫ਼ਰੋਸਾਂ , ਟਾਈਪਿਸਟਾ , ਫੋਟੋ ਸਟੇਟ ਵਾਲਿਆ ਅਤੇ ਨਕਸ਼ਾ ਨਵੀਸਾ ਦਾ ਕੰਮ ਵੀ ਕਾਫੀ ਜਿ਼ਆਦਾ ਪ੍ਰਭਾਵਿਤ ਰਿਹਾ ਹੈ । ਇਸ ਮੌਕੇ ਵੱਖ ਵੱਖ ਕੰਮ ਕਰਨ ਵਾਲਿਆ ਦੇ ਦੱਸਣ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੀ ਸਤ੍ਹਾ ਸੰਭਾਲਣ ਉਪਰੰਤ ਪਹਿਲਾ ਤਾਂ ਅਜਿਹੀਆ ਕੋਈ ਸਕੀਮਾ ਲਾਗੂ ਹੀ ਕੀਤੀਆ ਜਿਸ ਕਾਰਨ ਉਹਨਾ ਦੇ ਕੰਮ ਚੱਲਦੇ ਰਹਿਣ ਉਪਰ ਤੋਂ ਪਟਵਾਰੀਆ ਅਤੇ ਮਾਲ ਅਧਿਕਾਰੀਆ ਦੇ ਸਮੂਹਿਕ ਛੁੱਟੀ ਉਪਰ ਜਾਣ ਕਾਰਨ ਜਿਹੜਾ ਥੋੜਾ ਬਹੁਤ ਕੰਮ ਪਹਿਲੋ ਆਉਂਦਾ ਵੀ ਉਸ ਵਿੱਚ ਵੀ ਇੱਕਦਮ ਖੜੌਤ ਪੈਦਾ ਹੋ ਗਈ ਹੈ । ਅੱਜ ਮੁੜ ਕੰਮ ਚੱਲਣ ਕਾਰਨ ਉਹਨਾਂ ਦੇ ਚਿਹਰਿਆ ਤੇ ਰੌਣਕ ਪਰਤੀ ।

ਚੌਕਸੀ ਵਿਭਾਗ ਮੂਸਤੈਦ ਹੋਣ ਦੇ ਬਾਵਜੂਦ ਵੀ ਕੁੱਝ ਪਟਵਾਰੀ ਨਹੀ ਕਰਦੈ ਪਰਵਾਹ

ਤਹਿਸੀਲ ਕੰਪਲੈਕਸ ਵਿੱਚ ਆਪਣੇ ਕੰਮਾ ਸਬੰਧੀ ਆਏ ਕੁੱਝ ਲੋਕਾ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਸਾਫ ਸੁਥਰਾ ਪਾਰਦਰਸ਼ੀ ਸਿਸਟਮ ਲਿਆਉਣ ਦੇ ਉਪਰਾਲੇ ਸ਼ਲਾਘਾਯੋਗ ਹਨ । ਉਨ੍ਹਾਂ ਕਿਹਾ ਕਿ ਸਾਰੇ ਮੁਲਾਜਮ ਇੱਕੋ ਜਿਹੇ ਨਹੀ ਹਨ , ਬਹੁਤੇ ਪਟਵਾਰੀ ਆਪਣੀ ਡਿਊਟੀ ਪ੍ਰਤੀ ਫਰਜ਼ਾ ਨੂੰ ਪੂਰੀ ਇਮਾਨਦਾਰੀ , ਨੇਕ ਨੀਅਤ ਅਤੇ ਭ੍ਰਿਸ਼ਟਾਚਾਰੀ ਤੋਂ ਦੂਰ ਰਹਿ ਕੇ ਨਿਭਾਉਂਦੇ ਹਨ , ਪਰ ਦੂਜੇ ਪਾਸੇ ਕੁੱਝ ਅਜਿਹੇ ਵੀ ਹਨ ਜਿਹਨ੍ਹਾਂ ਦਾ ਸਾਇਦ ਆਪਣੀਆ ਤਨਖਾਹਾਂ ਨਾਲ ਗੁਜਾਰਾ ਹੀ ਨਹੀ ਹੁੰਦਾ ਅਤੇ ਅਜਿਹੇ ਲੋਕ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਹੀ ਭ੍ਰਿਸ਼ਟਾਚਾਰ ਵਾਲੀ ਕਮਾਈ ਨਾਲ ਹੀ ਕਰਦੇ ਹਨ । ਅਜਿਹੇ ਮੁਲਾਜਮ ਹੀ ਸਾਰੇ ਤਲਾਬ ਨੂੰ ਗੰਦਾ ਕਰਦੇ ਹਨ ਜਿਸ ਕਾਰਨ ਅਕਸਰ ਲੋਕਾ ਦੀ ਨਜ਼ਰ ਵਿੱਚ ਹਰ ਪਟਵਾਰੀ ਨੂੰ ਅਜਿਹੀਆ ਨਜ਼ਰਾ ਨਾਲ ਵੇਖਿਆ ਜਾਂਦਾ ਹੈ ।ਲੋਕਾ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਮੁਲਾਜਮ ਸਰਕਾਰ ਤੋਂ ਤਨਖਾਹਾ ਵੀ ਲੈਂਦਾ ਹੈ ਅਤੇ ਲੋਕਾ ਦੀਆ ਜੇਬਾ ਵੀ ਕੱਟ ਰਿਹਾ ਹੈ ਉਸ ਖਿਲਾਫ ਕਾਰਵਾਈ ਬਣਦੀ ਹੀ ਹੈ ਅਤੇ ਜੇਕਰ ਅਜਿਹੇ ਵਿਅਕਤੀਆ ਖਿਲਾਫ ਕਾਨੂੰਨੀ ਸਿਕੰਜਾ ਨਾ ਕੱਸਿਆ ਜਾਵੇ ਤਾਂ ਉਨਾਂ ਦੇ ਹੌਸਲੇ ਹੋਰ ਵੱਧਣਗੇ । ਉਹਨਾ ਆਖਿਆ ਕਿ ਬਹੁਤੇ ਪਟਵਾਰੀ ਜਿੱਥੇ ਲਾਪਰਵਾਹ ਹਨ ਉਥੇ ਹੀ ਉਹ ਕਿਸੇ ਖੱਬੀ ਖਾਂ ਦੀ ਪਰਵਾਹ ਵੀ ਨਹੀ ਕਰਦੇ । ਅਕਸਰ ਹੀ ਅਜਿਹੇ ਪਟਵਾਰੀਆ ਦੇ ਕਾਂਊਂਟਰਾਂ ਉਪਰ ਆਮ ਲੋਕ ਖੱਜਲ ਖੁਆਰ ਹੁੰਦੇ ਵੇਖੇ ਜਾ ਸਕਦੇ ਹਨ ।ਜਿਹੜੇ ਕਿ ਸਰਕਾਰ ਤੋਂ ਤਨਖਾਹਾ ਲੈਣ ਤੋਂ ਇਲਾਵਾ ਵੀ ਉਪਰ ਦੀ ਮਲਾਈ ਖਾਦੇ ਹਨ ਮਗਰ ਕੰਮ ਫਿਰ ਵੀ ਲੋਕਾ ਨਹੀ ਕਰਦੇ ਹਨ ।ਲੋਕਾ ਨੂੰ ਅਜਿਹੇ ਮੁਲਾਜਮਾ ਖਿਲਾਫ ਸੰਘਰਸ਼ ਆਰੰਭਣ ਲਈ ਅੱਗੇ ਆਉਣਾ ਚਾਹੀਦਾ ਹੈ ਜਿਹੜੇ ਕਿ ਨਿਯਮਾਂ ਦੀ ਪਰਵਾਹ ਨਹੀ ਕਰਦੇ ਹਨ ।

error: copy content is like crime its probhihated