Prime Punjab Times

Latest news
21 ਜੂਨ ਨੂੰ ਪੁਲਿਸ ਲਾਈਨ ਗਰਾਊਂਡ ‘ਚ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ ਸਬ ਇੰਸਪੈਕਟਰ ਦਲਜੀਤ ਸਿੰਘ ਵਲੋਂ ਬਤੌਰ ਐਸ.ਐਚ.ਓ ਥਾਣਾ ਦਸੂਹਾ ਦਾ ਚਾਰਜ ਸੰਭਾਲਿਆ ਪਹਿਲਵਾਨ ਵਿਪਨ ਰੇਈਏਵਾਲ ਨੇ ਹਾਮਿਦ ਇਰਾਨੀ ਨੂੰ ਚਿੱਤ ਕਰਕੇ ਰਾਜਪੁਰ ਕੰਢੀ ਛਿੰਝ ਮੇਲੇ ਤੇ ਕੀਤਾ ਕਬਜ਼ਾ  ਕੰਢੀ ਇਲਾਕੇ ਵਿੱਚ ਕੋਈ ਵਿਕਾਸ ਪ੍ਰੋਜੈਕਟ ਦੀ ਗਲ੍ਹ ਨਾਂ ਕਰਕੇ ਮੁੱਖਮੰਤਰੀ ਨੇ ਚੁਟਕਲਿਆ ਨਾਲ਼ ਲੋਕਾਂ ਦਾ ਢਿੱਡ ਭਰਨ ਦੀ ਕ... ਬੀਤੇ ਸਮੇਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਜੇਲ੍ਹ ਜਾਣਗੇ: ਮੁੱਖ ਮੰਤਰੀ ... ਤੇਜ਼ ਰਫਤਾਰ ਬੱਸ ਨੇ 3 ਵਾਹਨਾਂ ਨੂੰ ਮਾਰੀ ਟੱਕਰ,ਵਾਹਨਾਂ ਦੇ ਉੱਡੇ ਪਰ+ਖੱਚੇ,6 ਲੋਕ ਗੰਭੀਰ ਜ਼+ਖ+ਮੀ ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰ... ਮਨਜੀਤ ਫਰੂਟ ਨਰਸਰੀ ਦੌਸੜਕਾ ਵਿਖੇ ਬੂਟਿਆਂ ਦਾ ਲਗਾਇਆ ਲੰਗਰ ਖਾਲਸਾ ਕਾਲਜ ਵਿਖੇ ਐਨ.ਐਸ.ਐਸ.ਦਾ ਇੱਕ ਰੋਜ਼ਾ ਕੈਂਪ ਆਯੋਜਿਤ ਸਾਲ 2026 ਦੇ ਚੌਥੇ ਅਤੇ ਆਖਰੀ "ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ" ਲਈ ਸਾਇੰਸ ਵਿਭਾਗ ਦੇ ਮਨਜਿੰਦਰ ਸਿੰਘ ਨੂੰ...
ADVERTISEMENT
You are currently viewing ਡਾਕ ਮਹਿਕਮੇ ਵੱਲੋਂ ਖੋਲ੍ਹਿਆ ਗਿਆ ਨਵਾਂ ਉਪ ਡਾਕਘਰ

ਡਾਕ ਮਹਿਕਮੇ ਵੱਲੋਂ ਖੋਲ੍ਹਿਆ ਗਿਆ ਨਵਾਂ ਉਪ ਡਾਕਘਰ

ਡਾਕ ਮਹਿਕਮੇ ਵੱਲੋਂ ਖੋਲ੍ਹਿਆ ਗਿਆ ਨਵਾਂ ਉਪ ਡਾਕਘਰ

ਗੁਰਦਾਸਪੁਰ(ਅਸ਼ਵਨੀ) : ਡਾਕ ਮਹਿਕਮੇ ਵੱਲੋਂ ਲੋਕਾਂ ਦੀ ਸੁਵਿਧਾ ਲਈ ਇੱਥੋਂ ਦੀ ਕਲਾਨੌਰ ਰੋਡ ਤੇ ਇੱਕ ਨਵਾਂ ਉਪ ਡਾਕਖ਼ਾਨਾ ਖੋਲ੍ਹਿਆ ਗਿਆ ਹੈ । ਇਸ ਡਾਕਖ਼ਾਨੇ ਦਾ ਉਦਘਾਟਨ ਡਾਕ ਮਹਿਕਮੇ ਦੇ ਗੁਰਦਾਸਪੁਰ ਮੰਡਲ ਦੇ ਸੁਪਰਡੈਂਟ ਮਹੇਸ਼ ਚੰਦਰ ਮੀਨਾ ਵੱਲੋਂ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਇਸ ਸਮੇਂ ਗੁਰਦਾਸਪੁਰ ਵਿੱਚ ਦੋ ਡਾਕਖ਼ਾਨੇ ਸਨ ਅਤੇ ਗਾਹਕਾਂ ਨੂੰ ਲੰਬੀ ਲਾਈਨ ਵਿੱਚ ਲੱਗੇ ਕੇ ਪਰੇਸ਼ਾਨੀ ਝੱਲਣੀ ਪੈਂਦੀ ਸੀ । ਗੁਰਦਾਸਪੁਰ ਸ਼ਹਿਰ ਅਤੇ ਨੇੜਲੇ ਖੇਤਰਾਂ ਦੇ ਲੋਕਾਂ ਨੂੰ ਸੁਵਿਧਾ ਦੇ ਮੱਦੇਨਜ਼ਰ ਉਕਤ ਨਵਾਂ ਉਪ ਡਾਕਘਰ ਖੋਲ੍ਹਿਆ ਗਿਆ ਹੈ ਕਿਉਂਕਿ ਇਸ ਖੇਤਰ ਤੋਂ 26 ਕਿੱਲੋਮੀਟਰ ਦੀ ਦੂਰੀ ਤੱਕ ਕੋਈ ਹੋਰ ਡਾਕਖ਼ਾਨਾ ਨਹੀਂ ਹੈ । ਉਨ੍ਹਾਂ ਦੱਸਿਆ ਕਿ ਇਸ ਡਾਕਘਰ ਵਿੱਚ ਸਪੀਡ ਪੋਸਟ, ਅੰਤਰਰਾਸ਼ਟਰੀ ਸਪੀਡ ਪੋਸਟ, ਰਜਿਸਟਰਡ ਡਾਕ, ਮਨੀਆਰਡਰ, ਵੈਸਟਰਨ ਯੂਨੀਅਨ, ਬੱਚਤ ਯੋਜਨਾਵਾਂ, ਇੰਡੀਆ ਪੋਸਟ ਪੇਮੈਂਟ ਬੈਂਕ, ਡਾਕ ਜੀਵਨ ਬੀਮਾ ਅਤੇ ਗੰਗਾ ਜਲ ਦੀ ਵਿੱਕਰੀ ਦੀਆਂ ਸੁਵਿਧਾਵਾਂ ਮਿਲਣਗੀਆਂ । ਇਸ ਮੌਕੇ ਐੱਸਆਈਡੀ ਇਕਬਾਲ ਸਿੰਘ, ਆਈਪੀ (ਕੋਰਟ) ਗੌਰਵ ਕੋਹਲੀ, ਦਫ਼ਤਰ ਨਿਗਰਾਨ ਨਰਿੰਦਰ ਕੁਮਾਰ, ਮਨਜਿੰਦਰ ਸਿੰਘ, ਕੁਲਦੀਪ ਸਿੰਘ, ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀਮਤੀ ਆਂਚਲ ਸ਼ਰਮਾ, ਸ਼੍ਰੀਮਤੀ ਸਰਿਸ਼ਟਾ ਰਾਣੀ, ਸ਼੍ਰੀਮਤੀ ਅਰੁਣਾ ਗੁਪਤਾ ਅਤੇ ਹੋਰ ਡਾਕ ਕਰਮਚਾਰੀ ਮੌਜੂਦ ਸਨ ।
ਕੈਪਸ਼ਨ : ਉਪ ਡਾਕਘਰ ਦਾ ਉਦਘਾਟਨ ਕਰਦੇ ਸੁਪਰਡੈਂਟ ਮਹੇਸ਼ ਚੰਦਰ ਮੀਨਾ ।

error: copy content is like crime its probhihated