Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਜਨਰਲ, ਪੁਲਿਸ ਅਤੇ ਖਰਚਾ ਅਬਜ਼ਰਵਰਾਂ ਦੇ ਮੋਬਾਇਲ ਨੰਬਰ ਜਨਤਕ

ਜਨਰਲ, ਪੁਲਿਸ ਅਤੇ ਖਰਚਾ ਅਬਜ਼ਰਵਰਾਂ ਦੇ ਮੋਬਾਇਲ ਨੰਬਰ ਜਨਤਕ

ਕਿਸੇ ਵੀ ਮੁਸ਼ਕਲ ਲਈ ਕੀਤਾ ਜਾ ਸਕਦੈ ਸੰਪਰਕ : ਜ਼ਿਲ੍ਹਾ ਚੋਣ ਅਫ਼ਸਰ
ਹੁਸ਼ਿਆਰਪੁਰ, 3 ਫਰਵਰੀ(ਬਿਊਰੋ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਚੋਣਾਂ ਸਬੰਧੀ ਕਿਸੇ ਵੀ ਸਮੱਸਿਆ ਜਾਂ ਸ਼ਿਕਾਇਤ ਲਈ ਭਾਰਤ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਗਏ ਜਨਰਲ ਅਬਜ਼ਰਵਰ ਆਈ.ਏ.ਐਸ. ਸ੍ਰੀ ਨਵੀਨ ਕੁਮਾਰ ਨਾਲ ਮੋਬਾਇਲ ਨੰਬਰ 76579-75323, ਆਈ.ਏ.ਐਸ. ਸ੍ਰੀ ਅਮਰਨਾਥ ਆਰ. ਤਲਵੜੇ ਨਾਲ ਮੋਬਾਇਲ ਨੰਬਰ 76579-75324, ਆਈ.ਏ.ਐਸ. ਸ੍ਰੀ ਪ੍ਰਕਾਸ਼ ਬਿੰਦੂ ਨਾਲ ਮੋਬਾਇਲ ਨੰਬਰ 76579-75325, ਆਈ.ਏ.ਐਸ. ਡਾ. ਅਰਵਿੰਦ ਕੁਮਾਰ ਚੌਰਸੀਆ ਨਾਲ ਮੋਬਾਇਲ ਨੰਬਰ 76579-75326 ਅਤੇ ਪੁਲਿਸ ਅਬਜ਼ਰਵਰ ਆਈ.ਪੀ.ਐਸ. ਡਾ. ਬੀ.ਨਵੀਨ ਕੁਮਾਰ ਨਾਲ ਮੋਬਾਇਲ ਨੰਬਰ 76579-75327 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਿਲ੍ਹਾ ਚੋਣ ਅਫਸਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਸਮੂਹ ਜਨਰਲ ਅਬਜ਼ਰਵਰ ਪੀ.ਡਬਲਯੂ.ਡੀ. ਰੈਸਟ ਹਾਊਸ ਅਤੇ ਪੁਲਿਸ ਅਬਜ਼ਰਵਰ ਵਣ ਰੈਸਟ ਹਾਊਸ ਬੱਸੀ ਜਾਨਾ ਵਿਖੇ ਠਹਿਰੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਚੋਣ ਸਬੰਧੀ ਸਮੱਸਿਆ ਲਈ ਅਬਜ਼ਰਵਰ ਨੂੰ ਨਿੱਜੀ ਤੌਰ ’ਤੇ ਮਿਲਣਾ ਚਾਹੁੰਦਾ ਹੈ ਤਾਂ ਉਹ ਜਨਰਲ ਅਬਜ਼ਰਵਰ ਆਈ.ਏ.ਐਸ. ਸ੍ਰੀ ਨਵੀਨ ਕੁਮਾਰ ਨੂੰ ਸਵੇਰੇ 9 ਵਜ ਤੋਂ 10 ਵਜੇ ਤੱਕ, ਆਈ.ਏ.ਐਸ. ਸ੍ਰੀ ਪ੍ਰਕਾਸ਼ ਬਿੰਦੂ ਨੂੰ ਸਵੇਰੇ 10 ਵਜੇ ਤੋਂ 11 ਵਜੇ ਤੱਕ, ਆਈ.ਏ.ਐਸ. ਡਾ. ਅਰਵਿੰਦ ਕੁਮਾਰ ਚੌਰਸੀਆ ਨੂੰ ਸਵੇਰੇ 10 ਵਜੇ ਤੋਂ 11 ਵਜੇ ਤੱਕ ਅਤੇ ਪੁਲਿਸ ਅਬਜ਼ਰਵਰ ਡਾ. ਬੀ.ਨਵੀਨ ਕੁਮਾਰ ਨੂੰ ਸ਼ਾਮ 5 ਵਜੇ ਤੋਂ 6 ਵਜੇ ਤੱਕ ਮਿਲ ਸਕਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਕਮਿਸ਼ਨ ਵਲੋਂ ਵਿਧਾਨ ਸਭਾ ਹਲਕਾ 041-ਉੜਮੁੜ ਅਤੇ 042-ਸ਼ਾਮਚੁਰਾਸੀ ਲਈ ਜਨਰਲ ਅਬਜ਼ਰਵਰ ਆਈ.ਏ.ਐਸ. ਸ੍ਰੀ ਨਵੀਨ ਕੁਮਾਰ, ਵਿਧਾਨ ਹਲਕਾ 039-ਮੁਕੇਰੀਆਂ ਅਤੇ 040-ਦਸੂਹਾ ਲਈ ਜਨਰਲ ਅਬਜ਼ਰਵਰ ਆਈ.ਏ.ਐਸ. ਸ੍ਰੀ ਅਮਰਨਾਥ ਆਰ. ਤਲਵੜੇ, ਵਿਧਾਨ ਸਭਾ ਹਲਕਾ 044-ਚੱਬੇਵਾਲ ਅਤੇ 045-ਗੜ੍ਹਸ਼ੰਕਰ ਲਈ ਜਨਰਲ ਅਬਜ਼ਰਵਰ ਆਈ.ਏ.ਐਸ. ਸ੍ਰੀ ਪ੍ਰਕਾਸ਼ ਬਿੰਦੂ ਅਤੇ ਆਈ.ਏ.ਐਸ. ਡਾ. ਅਰਵਿੰਦ ਕੁਮਾਰ ਚੌਰਸੀਆ ਨੂੰ ਵਿਧਾਨ ਸਭਾ ਹਲਕਾ 043-ਹੁਸ਼ਿਆਰਪੁਰ ਲਈ ਜਨਰਲ ਅਬਜ਼ਰਵਰ ਵਜੋਂ ਤਾਇਨਾਤ ਕੀਤਾ ਗਿਆ ਹੈ।
ਸ੍ਰੀਮਤੀ ਰਿਆਤ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 039-ਮੁਕੇਰੀਆਂ, 040-ਦਸੂਹਾ ਅਤੇ 041-ਉੜਮੁੜ ਲਈ ਨਿਯੁਕਤ ਖਰਚਾ ਅਬਜ਼ਰਵਰ ਆਈ.ਆਰ.ਐਸ. ਸ੍ਰੀ ਬਵਨ ਲਾਲ ਮੀਨਾ ਨਾਲ ਮੋਬਾਇਲ ਨੰਬਰ 89681-32254, ਵਿਧਾਨ ਸਭਾ ਹਲਕਾ 042-ਸ਼ਾਮਚੁਰਾਸੀ ਅਤੇ 043-ਹੁਸ਼ਿਆਰਪੁਰ ਲਈ ਨਿਯੁਕਤ ਖਰਚਾ ਅਬਜ਼ਰਵਰ ਆਈ.ਆਰ.ਐਸ. ਸ੍ਰੀ ਮੁਕੇਸ਼ ਥਕਵਾਨੀ ਨਾਲ ਮੋਬਾਇਲ ਨੰਬਰ 76579-75328 ਅਤੇ ਵਿਧਾਨ ਸਭਾ ਹਲਕਾ 044-ਚੱਬੇਵਾਲ ਤੇ 045-ਗੜ੍ਹਸ਼ੰਕਰ ਲਈ ਨਿਯੁਕਤ ਖਰਚਾ ਅਬਜ਼ਰਵਰ ਆਈ.ਆਰ.ਏ.ਐਸ. ਸ੍ਰੀ ਅੰਕਿਤ ਸੋਮਾਨੀ ਨਾਲ ਮੋਬਾਇਲ ਨੰਬਰ 84271-32253 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

error: copy content is like crime its probhihated