ਗੜ੍ਹਦੀਵਾਲਾ 19 ਮਾਰਚ (ਚੌਧਰੀ)
: ਪਿਛਲੇ ਨੌ ਦਿਨਾਂ ਤੋਂ ਲਾਪਤਾ ਹੋਈ ਭੈਣ ਨੂੰ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੋਸਾਇਟੀ ਗੜਦੀਵਾਲਾ ਵੱਲੋਂ ਉਸ ਦੇ ਪਰਿਵਾਰ ਨਾਲ ਮਿਲਾਇਆ ਗਿਆ। ਇਸ ਮੌਕੇ ਤੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਭੈਣ ਕਈ ਦਿਨ ਪਹਿਲਾਂ ਸਾਂਧਰਾਂ ਦੇ ਨਜ਼ਦੀਕ ਸ਼ਾਮ ਚੁਰਾਸੀ ਵਿਖੇ ਮਿਲੀ ਸੀ ਅਤੇ ਇਹ ਭੈਣ ਆਪਣਾ ਨਾਂ ਜੱਸੀ ਦੱਸ ਰਹੀ ਸੀ ਅਤੇ ਇਹ ਭੈਣ ਹੋਰ ਕੁਝ ਵੀ ਨਹੀਂ ਦੱਸ ਰਹੀ ਸੀ। ਫਿਰ ਪਿੰਡ ਤਲਵੰਡੀ ਅਰਾਈਆਂ ਤੋਂ ਲੰਬੜਦਾਰ ਅਵਤਾਰ ਸਿੰਘ ਨੇ ਇਸ ਭੈਣ ਨੂੰ ਸਾਂਭ ਸੰਭਾਲ ਲਈ ਗੁਰੂ ਆਸਰਾ ਸੇਵਾ ਘਰ ਬਾਹਗਾ ਵਿਖੇ ਛੱਡ ਕੇ ਗਏ ਸੀ। ਉਸ ਤੋਂ ਬਾਅਦ ਸੋਸਾਇਟੀ ਵੱਲੋਂ ਇਸ ਭੈਣ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਈ ਗਈ। ਸੋਸ਼ਲ ਮੀਡੀਆ ਰਾਹੀਂ ਇਸ ਭੈਣ ਦਾ ਭਰਾ ਪਿੰਡ ਗੁਮਰਾਣਾ ਸਮਰਾਲਾ ਤੋਂ ਭੈਣ ਨੂੰ ਲੈਣ ਲਈ ਗੁਰੂ ਆਸਰਾ ਸੇਵਾ ਘਰ ਵਿਖੇ ਪਹੁੰਚੇ। ਸੁਸਾਇਟੀ ਵੱਲੋਂ ਇਸ ਭੈਣ ਨੂੰ ਸਹੀ ਸਲਾਮਤ ਉਸ ਦੇ ਭਰਾ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਤੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਕੈਸ਼ੀਅਰ ਪੁਰਸ਼ੋਤਮ ਸਿੰਘ, ਮਨਿੰਦਰ ਸਿੰਘ, ਗੁਰਵਿੰਦਰ ਸਿੰਘ, ਕਮਲਜੀਤ ਸਿੰਘ, ਵਿਸ਼ਾਲ ਅਤੇ ਸੁਸਾਇਟੀ ਦੇ ਬਾਕੀ ਕੀ ਮੈਂਬਰ ਹਾਜ਼ਰ ਸਨ।
ਕੈਪਸ਼ਨ : ਭੈਣ ਨੂੰ ਪਰਿਵਾਰ ਨਾਲ ਮਿਲਾਉਂਦੇ ਹੋਏ ਸੋਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਅਤੇ ਹੋਰ।