ਮਿਲ ਮੈਨੇਜਮੈਂਟ ਵੱਲੋਂ ਕਿਸਾਨਾਂ ਨੂੰ ਪਰਚੀਆਂ ਤਰਤੀਬਵਾਰ ਦਿੱਤੀਆਂ ਜਾਣ : ਗਰਦੀਪ ਸਿੰਘ ਦੀਪ ਬਰਿਆਣਾ
ਗੜਦੀਵਾਲਾ 28 ਨਵੰਬਰ(ਚੌਧਰੀ/ਯੋਗੇਸ਼ ਗੁਪਤਾ) : ਗੰਨਾ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਯੂਨੀਅਨ ਗੜਦੀਵਾਲਾ ਦਾ ਇਕ ਵਫਦ ਜਥੇਬੰਦੀ ਦੇ ਪ੍ਰਧਾਨ ਗੁਰਦੀਪ ਸਿੰਘ ਦੀਪ ਦੀ ਅਗਵਾਈ ਵਿੱਚ ਮਿੱਲ ਪ੍ਰੈਜੀਡੈਂਟ ਬਲਵੰਤ ਸਿੰਘ ਗਰੇਵਾਲ ਨੂੰ ਮਿਲਿਆ। ਵਫਦ ਦੇ ਆਗੂਆਂ ਨੇ ਗੰਨਾ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਕਿ ਛੋਟੇ ਜਿਮੀਂਦਾਰਾਂ ਦੀ ਮਿੱਲ ਵਿਚ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਸਮੇਂ ਸਿਰ ਪਰਚੀਆਂ ਨਾ ਮਿਲਣ ਕਾਰਨ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਜਿਆਦਾਤਰ ਪਰਚੀਆਂ ਵੱਡੇ ਕਿਸਾਨਾਂ ਨੂੰ ਦੇਣ ਕਾਰਨ ਉਹ ਮਹਿੰਗੇ ਕਿਰਾਏ ਤੇ ਛੋਟੇ ਕਿਸਾਨਾਂ ਦਾ ਗੰਨਾ ਮਿੱਲ ਵਿੱਚ ਸੁੱਟਦੇ ਹਨ।ਆਉਟ ਏਰੀਏ ਦੇ ਕਿਸਾਨਾਂ ਨੂੰ ਪਰਚੀਆਂ ਦੇਣੀਆਂ ਬੰਦ ਕਰਕੇ ਮਿੱਲ ਖੇਤਰ ਨੂੰ ਤਰਜੀਹਦਿੱਤੀ ਜਾਵੇ। ਮਿਲ ਵੱਲੋਂ ਪਰਚੀਆਂ ਤਰਤੀਬਵਾਰ ਦਿੱਤੀਆਂ ਜਾਣ ਕਿਉਂਕਿ ਕਈ ਵਾਰ ਇੱਕਦਮ ਪਰਚੀਆਂ ਦੇ ਦੇਣ ਕਾਰਨ ਮਿੱਲ ਗੇਟ ਦੇ ਬਾਹਰ ਸੜਕ ਤੇ ਲੰਬੀਆਂ ਲਾਈਨਾਂ ਲੱਗਣ ਕਾਰਨ ਸੜਕੀ ਹਾਦਸਿਆਂ ਦਾ ਖਤਰਾ ਰਹਿੰਦਾ ਹੈ। ਮਿੱਲ ਪ੍ਰੈਜੀਡੈਂਟ ਬਲਵੰਤ ਸਿੰਘ ਗਰੇਵਾਲ ਨੇ ਵਫਦ ਦੇ ਆਗੂਆਂ ਨੂੰ ਭਰੋਸਾ ਦੁਆਇਆ ਕਿ ਉਨਾਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਪੂਰੀਆਂ ਕੀਤੀਆਂ ਜਾਣਗੀਆਂ। ਕਿਸਾਨ’ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾ ਅਣਗੌਲੀਆਂ ਗਈਆਂ ਤਾਂ ਉਹ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ। ਇਸ ਮੌਕੇ ਕੁਲਵੀਰ ਸਿੰਘ ਸਹੋਤਾ, ਹਰਦੀਪ ਸਿੰਘ ਭੁੱਟੋ , ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਸਿਮਰਜੀਤ ਸਿੰਘ ਸਿੰਮੀ, ਰਣਜੀਤ ਸਿੰਘ ਗੱਗਾ ਮਾਨਗੜ੍ਹ, ਸੋਨੂੰ ਦਾਰਾਪੁਰ, ਰਾਜਵੀਰ ਸਿੰਘ ਰਾਜਾ, ਸੁੱਖਾ ਗੋਂਦਪੁਰ, ਨਿਰਮਲਜੀਤ ਸਿੰਘ, ਰਵੀ ਅਰਗੋਵਾਲ, ਸੁੱਖਾ ਬਾਹਗਾ, ਸੁੱਖਾ ਰਾਜਪੁਰ, ਗੁਰਮੀਤ ਸਿੰਘ, ਜੱਸਾ ਗੋਂਦਪੁਰ ਆਦਿ ਹਾਜ਼ਰ ਸਨ ।