Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਮਾਮਲਾ ਨਗਰ ਨਿਗਮ ਵਲੋਂ ਰੇਹੜੀ ਫੜ੍ਹੀ ਵਾਲਿਆਂ ਉੱਪਰ ਕੀਤੀ ਕਾਰਵਾਈ ਦਾ

ਮਾਮਲਾ ਨਗਰ ਨਿਗਮ ਵਲੋਂ ਰੇਹੜੀ ਫੜ੍ਹੀ ਵਾਲਿਆਂ ਉੱਪਰ ਕੀਤੀ ਕਾਰਵਾਈ ਦਾ

ਫਗਵਾੜਾ ( ਲਾਲੀ ਦਾਦਰ )

*ਨਗਰ ਨਿਗਮ ਦਫਤਰ ਵਿਖੇ ਬੁੱਧਵਾਰ ਨੂੰ ਰੇਹੜੀਆਂ ਖੜੀਆਂ ਕਰਾਂਗੇ- ਜਰਨੈਲ ਨੰਗਲ

2 ਫਰਬਰੀ : ਅੱਜ ਲੋਕ ਹਿੱਤ ਸੰਘਰਸ਼ ਮੋਰਚਾ ਦੇ ਸੂਬਾ ਪ੍ਰਧਾਨ ਜਰਨੈਲ ਨੰਗਲ ਵਲੋਂ ਇੱਕ ਵਾਰ ਫ਼ਿਰ ਨਗਰ ਨਿਗਮ ਫ਼ਗਵਾੜਾ ਵਲੋਂ ਰੇਹੜੀ ਫੜ੍ਹੀ ਵਾਲਿਆਂ ਉੱਪਰ ਕੀਤੀ ਗਈ ਕਾਰਵਾਈ ਅਤੇ ਧੱਕੇਸਾਹੀ ਦੇ ਵਿਰੋਧ ਵਿੱਚ ਰੇਹੜੀ ਫੜੀ ਵਾਲਿਅਾਂ ਨੂੰ ਨਾਲ ਲੈ ਕੇ ਇੱਕ ਵਾਰ ਫਿਰ ਰੋਸ਼ ਮਾਰਚ ਅਰਬਨ ਅਸਟੇਟ ਗੇਟ ਤੋਂ ਕੱਢਿਆ ਗਿਆ ਅਤੇ ਨਗਰ ਨਿਗਮ ਦਫਤਰ ਦੇ ਬਾਹਰ ਧਰਨਾ ਦੇਣ ੳੁਪਰੰਤ ਫ਼ਗਵਾੜਾ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਜੋਰਦਾਰ ਨਾਅਰੇਬਾਜ਼ੀ ਕੀਤੀ ਗੲੀ। ਧਰਨੇ ਨੂੰ ਸੰਬੋਧਨ ਕਰਦੇ ਹੋਏ ਜਰਨੈਲ ਨੰਗਲ ਨੇ ਕਿਹਾ ਕਿ ਨਗਰ ਨਿਗਮ ਟੀਮ ਵਾਰ ਵਾਰ ਗਰੀਬਾਂ ਦੀਆਂ ਰੇਹੜੀਆਂ ਖੋਖਿਆਂ ਦੀ ਭੰਨ ਤੋੜ ਕਰਦੀ ਹੈ ਅਤੇ ਉਹਨਾਂ ਦਾ ਸਮਾਨ ਚੁੱਕ ਲਿਆਉਂਦੀ ਹੈ। ਗਰੀਬ ਸਾਰਾ ਦਿਨ ਮਿਹਨਤ ਕਰਕੇ ਮਸਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਪਰ ਨਗਰ ਨਿਗਮ ਟੀਮ ਵਲੋਂ ਉਹਨਾਂ ਦਾ ਹਜ਼ਾਰਾਂ ਦਾ ਨੁਕਸਾਨ ਕੀਤਾ ਜਾਂਦਾ ਹੈ ,ਜਿਸਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ । ਉਹਨਾਂ ਕਿਹਾ ਕੇ ਅਸੀਂ ਅੱਜ ਕਮਿਸ਼ਨਰ ਸਾਹਿਬ ਨਾਲ ਗੱਲ ਕਰਨ ਆਏ ਹਾਂ ਪਰ ਕਮਿਸ਼ਨਰ ਸਾਹਿਬਾ ਅੱਜ ਫਿਰ ਆਪਣੇ ਦਫਤਰ ਵਿੱਚ ਮੌਜ਼ੂਦ ਨਹੀਂ ਹਨ । ਕੁੱਝ ਸਮੇਂ ਬਾਅਦ ਨਗਰ ਨਿਗਮ ਸੈਕਟਰੀ , ਸੁਪਰਡੈਂਟ ਅਤੇ ਇੰਸਪੈਕਟਰ ਆਪਣੇ ਹੋਰ ਸਾਥੀਆਂ ਸਮੇਤ ਗੱਲ ਕਰਨ ਲੲੀ ਬਾਹਰ ਆਏ ਤਾਂ ਉਹਨਾਂ ਧਰਨਾਕਾਰੀਆਂ ਨੂੰ ਧਰਨਾ ਖਤਮ ਕਰਨ ਲਈ ਕਿਹਾ ਪਰ ਨੰਗਲ ਨੇ ਕਿਹਾ ਕੇ ਅੱਜ ਅਸੀਂ ਕਮਿਸ਼ਨਰ ਸਾਹਿਬਾ ਨਾਲ ਗੱਲ ਕਰਕੇ ਹੀ ਜਾਣਾ ਹੈ। ਨੰਗਲ ਨੇ ਕਿਹਾ ਕਿ ਕਮਿਸ਼ਨਰ ਸਾਹਿਬਾ ਸਿਰਫ ਮੀਟਿੰਗ ਦਾ ਬਹਾਨਾ ਬਣਾ ਕੇ ਲੋਕਾਂ ਦਾ ਸਾਹਮਣਾ ਕਰਨ ਤੋਂ ਕਤਰਾ ਰਹੇ ਹਨ ਪਰ ਅਸੀਂ ਅੱਜ ਦਫਤਰ ਟਾਈਮ ਸ਼ਾਮ 5 ਵਜੇ ਤੱਕ ਉਹਨਾਂ ਦਾ ਇੰਤਜ਼ਾਰ ਕਰਾਂਗੇ ਅਤੇ ਨਗਰ ਨਿਗਮ ਟੀਮ ਵਲੋਂ ਗਰੀਬਾਂ ਦਾ ਜ਼ਬਤ ਕੀਤਾ ਸਮਾਨ ਵਾਪਿਸ ਲੈ ਕੇ ਜਾਵਾਂਗੇ ਅਤੇ ਜੇਕਰ ਉਹ ਅੱਜ ਨਾ ਆਏ ਤਾਂ ਉਹਨਾਂ ਦੇ ਦਫਤਰ ਬਾਹਰ ਅਸੀਂ ਉਦੋਂ ਤੱਕ ਬੈਠਾਂਗੇ ਜਦੋਂ ਤੱਕ ਕਮਿਸ਼ਨਰ ਸਾਹਿਬਾ ਦਫਤਰ ਨਹੀਂ ਆਉਂਦੇ।ਕਰੀਬ ਚਾਰ ਵਜੇ ਨਗਰ ਨਿਗਮ ਦੇ ਸੈਕਟਰੀ ਵਲੋਂ ਗਰੀਬਾਂ ਦਾ ਜ਼ਬਤ ਕੀਤਾ ਸਮਾਨ ਉਹਨਾਂ ਨੂੰ ਵਾਪਿਸ ਕਰ ਦਿੱਤਾ ਅਤੇ ਫਿਰ ਜਰਨੈਲ ਨੰਗਲ ਨੇ ਕਿਹਾ ਕੇ ਬੁੱਧਵਾਰ 8 ਫਰਵਰੀ ਨੂੰ ਅਸੀਂ ਦੁਬਾਰਾ ਨਗਰ ਨਿਗਮ ਦਫਤਰ ਦਾ ਘਿਰਾਓ ਕਰਾਂਗੇ ਅਤੇ ਉਸ ਦਿਨ ਗਰੀਬਾਂ ਦੀਆਂ ਰੇਹੜੀਆਂ ਜਿਹਨਾਂ ਤੋਂ ਇਹਨਾ ਨੂੰ ਤਕਲੀਫ ਹੈ ੳੁਹ ਨਾਲ ਲੈ ਕੇ ਆਵਾਂਗੇ ਅਤੇ ਸਾਰੀਆਂ ਰੇਹੜੀਆਂ ਨਗਰ ਨਿਗਮ ਹੀ ਖੜੀਆਂ ਕਰ ਕੇ ਜਾਵਾਂਗੇ ਪਰ ਨਾਲ ਉਹਨਾਂ ਗਰੀਬਾਂ ਦੇ ਪਰਿਵਾਰ ਵੀ ਨਾਲ ਲੈ ਕੇ ਆਵਾਂਗੇ, ਜਿਹਨਾਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਨਗਰ ਨਿਗਮ ਕਰੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਹਿੱਤ ਸੰਘਰਸ਼ ਮੋਰਚਾ ਦੇ ਉੱਪ ਪ੍ਰਧਾਨ ਜਸਬੀਰ ਸਿੰਘ ਬੱਗਾ, ਡਾ. ਸੁਖਦੇਵ ਚੌਕੜੀਆ, ਜਤਿੰਦਰ ਮੋਹਨ,ਲਖਵਿੰਦਰ ਗੁਪਤਾ , ਲਲਿਤ ਮਦਾਨ , ਜੀਵਨ ਡੁਮੇਲੀ,ਅਵਤਾਰ ਸਿੰਘ ਗੰਡਵਾਂ , ਡਾ. ਰਮੇਸ਼ , ਅਨਿਲ ਸ਼ਰਮਾ ,ਅਤੁੱਲ ਕੁਮਾਰ , ਸੰਨੀ ਕੁਮਾਰ ਅਤੇ ਹੋਰ ਵਰਕਰ ਅਤੇ ਰੇਹੜੀ ਫੜ੍ਹੀ ਵਾਲੇ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।