ਹਰਿਆਣਾ / ਗੜ੍ਹਦੀਵਾਲਾ (ਚੌਧਰੀ)
: ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਦ ਨੂੰ ਨਿਰਧਾਰਿਤ ਕੀਮਤ ਤੋਂ ਵੱਧ ਵਿਕਣ ,ਬੇਲੋੜੀ ਟਗਿੰਗ ਜਾਂ ਕਾਲਾ ਬਾਜ਼ਰੀ ਤੋਂ ਰੋਕਣ ਲਈ ਹਰਿਆਣਾ, ਦੌਸੜਕਾ, ਸ਼ਾਮ ਚੁਰਾਸੀ ਵਿਖੇ ਵੱਖ ਵੱਖ DAP ਡੀਲਰ ਦੀ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ ਅਤੇ ਬਲਾਕ ਖੇਤੀਬਾੜੀ ਅਫ਼ਸਰ ਭੂੰਗਾ ਦੀ ਉਚ ਅਧਿਕਾਰੀਆਂ ਵਲੋਂ ਗਠਿਤ ਸਾਂਝੀ ਟੀਮ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਡੀਲਰਾਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਅਜਿਹੀ ਮੁਸ਼ਕਿਲ ਜਾਂ ਕੋਈ ਉਲਘਣਾ ਸਾਹਮਣੇ ਆਉਂਦੀ ਹੈ ਤਾਂ ਉਕਤ ਗਠਿਤ ਟੀਮ ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ।








