ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਨਾਲ ਫੇਰ ਲੱਗਣ ਗੀਆਂ ਰੋਣਕਾਂ
ਪ੍ਰਕਾਸ਼ ਪੁਰਬ ਮੌਕੇ ਡੇਰਾ ਬਾਬਾ ਨਾਨਕ ਨੂੰ ਜ਼ਿਲਾ ਘੋਸਿਤ ਕਰੇ ਸਰਕਾਰ
ਡੇਰਾ ਬਾਬਾ ਨਾਨਕ 15 ਨਵੰਬਰ(ਆਸ਼ਕ ਰਾਜ ਮਾਹਲਾ) : ਸ੍ਰੀ ਕਰਤਾਰ ਪੁਰ ਸਾਹਿਬ ਲਾਂਘਾ ਖੁੱਲਣ ਨਾਲ ਗੁਰੂ ਸਾਹਿਬ ਦੀ ਚਰਨ ਛੋਅ ਪ੍ਰਾਪਤ ਨਗਰੀ ਡੇਰਾ ਬਾਬਾ ਨਾਨਕ ਵਿਚ ਇਕ ਵਾਰ ਫਿਰ ਰੋਣਕਾਂ ਲੱਗਣਗੀਆਂ । ਲਾਂਘਾ ਖੁੱਲਣ ਦੀ ਖਬਰ ਨਾਲ ਜਿੱਥੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਵਿਚ ਭਾਰੀ ਉਤਸਾਹ ਹੈ ਉਥੇ ਹੀ ਆਮ ਨਗਰ ਨਿਵਾਸੀਆਂ ਦੇ ਚੇਹੜੇ ਖੁਸ਼ੀ ਵਿਚ ਖਿੜ ਗਏ ਹਨ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਐਡਵੋਕੇਟ ਰਾਜੂ ਪੰਡਿਤ ਵੱਲੋ ਕੇਂਦਰ ਸਰਕਾਰ ਦਾ ਤਹਿ ਦਿਲੋ ਧੰਨਵਾਦ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋ ਡੇਰਾ ਬਾਬਾ ਨਾਨਕ ਦੀ ਇਤਿਹਾਸਿਕ ਮਹੱਤਤਾ ਨੂੰ ਮੁਖ ਰੱਖਦੇ ਹੋਏ ਡੇਰਾ ਬਾਬਾ ਨਾਨਕ ਨੂੰ ਜ਼ਿਲਾ ਘੋਸ਼ਿਤ ਕਰ ਦੇਣਾ ਚਾਹੀਦਾ ਹੈ ਇਸ ਸਬੰਧੀ ਉਹਨਾਂ ਵਾਲੇ ਪੰਜਾਬ ਦੇ ਮੁਖ ਮੰਤਰੀ ਅਤੇ ਹਲਕਾ ਵਿਧਾਇਕ ਉਪ ਮੁਖ ਮੰਤਰੀ ਨੂੰ ਦਿੱਲੀ ਲਿਖ ਕੇ ਡੇਰਾ ਬਾਬਾ ਨਾਨਕ ਨੂੰ ਜ਼ਿਲਾ ਘੋਸ਼ਿਤ ਕਰਨ ਦੀ ਬੇਨਤੀ ਵੀ ਕੀਤੀ ਹੈ । ਇਸ ਮੋਕੇ ਉਹਨਾਂ ਦੇ ਨਾਲ ਅਨਿਲ ਡੋਗੜਾ – ਮਹਾ ਮੰਤਰੀ ਭੁਪਿੰਦਰ ਸਿੰਘ ਸਾਮ ਸੁੰਦਰ ਖੰਨਾ- ਰਣਜੀਤ ਕੁਮਾਰ- ਤਰਸੇਮ ਲਾਲ – ਜਗਮੋਹਨ ਲਾਲ ਜਗਤਾਰ ਸਿੰਘ – ਅਜੀਤ ਸਿੰਘ – ਮਨਮੋਹਨ ਸਿੰਘ ਦਲਜੀਤ ਸਿੰਘ ਅਦਿ ਹਾਜਰ ਹਨ।