ਗੁਰਦਾਸਪੁਰ 11 ਦਸੰਬਰ ( ਅਸ਼ਵਨੀ ) :- ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅੱਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ ਨੂੰ 106 ਗ੍ਰਾਮ ਚਰਸ 75 ਨਸ਼ੀਲੇ ਕੈਪਸੂਲ ਅਤੇ 15 ਹਜ਼ਾਰ ਮਿਲੀ ਲੀਟਰ ਨਜਾਇਜ ਸ਼ਰਾਬ ਸਮੇਤ ਦੋ ਅੋਰਤਾ ਸਮੇਤ ਚਾਰ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
ਸਹਾਇਕ ਸਬ ਇੰਸਪੈਕਟਰ ਸੋਮ ਲਾਲ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਡਾਕਖ਼ਾਨਾ ਚੌਕ ਵਿੱਚ ਮੋਜੂਦ ਸੀ ਤਾਂ ਏ ਐਸ ਆਈ ਸੱਤ ਪਾਲ ਸਪੈਸ਼ਲ ਸਮੇਤ ਪੁਲਿਸ ਪਾਰਟੀ ਮਲਾਕੀ ਹੋ ਕੇ ਸੂਚਨਾ ਦਿੱਤੀ ਕਿ ਰਾਮ ਸਿੰਘ ਪੁੱਤਰ ਖੈਰਾਤੀ ਲਾਲ ਵਾਸੀ ਗੁਰਦਾਸਪੁਰ ਨਸ਼ੀਲੇ ਪਦਾਰਥ ਵੇਚਣ ਦਾ ਆਦੀ ਹੈ ਬਟਾਲਾ ਸਾਈਡ ਵਲੋ ਪੈਦਲ ਗੁਰਦਾਸਪੁਰ ਨੂੰ ਆ ਰਿਹਾ ਹੈ ਜਿਸ ਤੇ ਕਾਰਵਾਈ ਕਰਦੇ ਹੋਰੇ ਉਸ ਨੇ ਕਾਰਵਾਈ ਕਰਦੇ ਹੋਏ ਕਾਹਨੂੰਵਾਨ ਚੋਕ ਤੋ ਰਾਮ ਸਿੰਘ ਨੂੰ ਕਾਬੂ ਕਰਕੇ 106 ਗ੍ਰਾਮ ਚਰਸ ਬਰਾਮਦ ਕੀਤੀ ।
ਸਹਾਇਕ ਸਬ ਇੰਸਪੈਕਟਰ ਬਲਬੀਰ ਸਿੰਘ ਪੁਲਿਸ ਸਟੇਸ਼ਨ ਧਾਰੀਵਾਲ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਕਲਿਆਣਪੁਰ ਮੋੜ ਤੋ ਸੋਰਵ ਸ਼ਰਮਾ ਸਪੁੱਤਰ ਸਤਿੰਦਰਪਾਲ ਸ਼ਰਮਾ ਵਾਸੀ ਧਾਰੀਵਾਲ ਨੂੰ ਸ਼ੱਕ ਪੈਣ ਉੱਪਰ ਕਾਬੂ ਕਰਕੇ ਇਸ ਦੀ ਸੂਚਨਾ ਪੁਲਿਸ ਸਟੇਸ਼ਨ ਧਾਰੀਵਾਲ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਏ ਐਸ ਆਈ ਯੂਸਫ਼ ਮਸੀਹ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਸੋਰਵ ਸ਼ਰਮਾ ਤੋ ਬਰਾਮਦ ਕੀਤੇ ਮੋਮੀ ਲਿਫਾਫੇ ਨੂੰ ਚੈੱਕ ਕਰਕੇ 75 ਨਸ਼ੀਲੇ ਪਦਾਰਥ ਬਰਾਮਦ ਕੀਤੇ ।
ਇਸੇ ਤਰਾ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਅਤੇ ਪੁਲਿਸ ਸਟੇਸ਼ਨ ਦੀਨਾ ਨਗਰ ਦੀ ਪੁਲਿਸ ਵੱਲੋਂ 7500-7500 ਮਿਲੀ ਲੀਟਰ ਨਜਾਇਜ ਸ਼ਰਾਬ ਸਮੇਤ ਦੋ ਅੋਰਤਾ ਨੂੰ ਕਾਬੂ ਕੀਤਾ ਗਿਆ ਹੈ ।