ਸ਼ਰੀਰਕ ਸਿੱਖਿਆ ਅਧਿਆਪਕ ਐਸੋਸੀਏਸ਼ਨ ਵਲੋਂ ਮੋਰਿੰਡਾ ਵਿਖੇ ਰੈਲੀ 19 ਨਵੰਬਰ ਨੂੰ
ਖਿਡਾਉਣ ਵਾਲੇ,ਖਿਡਾਰੀ ਮੰਤਰੀ ਖਿਲਾਫ਼ ਕਰਨਗੇ ਸੰਘਰਸ਼
ਗੜ੍ਹਦੀਵਾਲਾ 14 ਨਵੰਬਰ (ਯੋਗੇਸ਼ ਗੁਪਤਾ ) : ਸਰੀਰਕ ਸਿੱਖਿਆ ਅਧਿਆਪਕ ਐਸੋਸੀਏਸ਼ਨ ਪੰਜਾਬ ਵਲੋਂ ਸਰੀਰਕ ਸਿੱਖਿਆ ਤੇ ਖੇਡਾਂ ਵਿਸੇ ਨੂੰ ਬਚਾਉਣ ਲਈ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਹਲਕੇ ਮੋਰਿੰਡਾ ਵਿਖੇ 19 ਨਵੰਬਰ ਨੂੰ ਵਿਸਾਲ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਪੑਧਾਨ ਜਗਦੀਸ਼ ਕੁਮਾਰ ਜੱਗੀ, ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਭੱਠਲ ਤੇ ਜਿਲ੍ਹਾ ਰੋਪੜ ਦੇ ਪੑਧਾਨ ਹਰਮਨਦੀਪ ਸਿੰਘ ਸੰਧੂ ਨੇ ਪੑੈੱਸ ਨੋਟ ਰਾਹੀਂ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ ਸਰੀਰਕ ਸਿੱਖਿਆ ਤੇ ਖੇਡਾਂ ਵਿਸੇ ਨੂੰ ਉਜਾੜਨ ਤਹਿਤ ਲਾਜਮੀ ਤੋਂ ਆਪਸਨਲ ਬਣਾ ਦਿੱਤਾ ਗਿਆ, ਥਿਊਰੀ ਅੰਕ ਘਟਾ ਦਿੱਤੇ ਗਏ, ਨੰਬਰਾਂ ਤੋਂ ਗਰੇਡਿੰਗ ਪੑਣਨਾਲੀ ਕਰ ਦਿੱਤੀ ਗਈ,ਮਿਡਲ ਸਕੂਲਾਂ ਵਿੱਚੋਂ ਪੀਟੀਆਈਜ ਦਾ ਉਜਾੜਾ ਕਰਕੇ ਬੀਪੀਈਓ ਦਫਤਰਾਂ ਵਿੱਚ ਲਗਾ ਦਿੱਤਾ ਗਿਆ ਤੇ ਪੀਟੀਆਈਜ ਨੂੰ ਡਾਇੰਗ ਕੇਡਰ ਘੋਸ਼ਿਤ ਕਰ ਦਿੱਤਾ ਗਿਆ, ਡੀਪੀਈਜ ਤੋਂ ਸਰੀਰਕ ਸਿੱਖਿਆ ਲੈਕਚਰਾਰ ਵਿੱਚ ਜਦਕਿ ਪੀਟੀਆਈਜ ਤੋਂ ਡੀਪੀਈਜ ਵਿੱਚ ਇੱਕ ਵੀ ਤਰੱਕੀ ਨਹੀਂ ਕੀਤੀ ਗਈ ਅਤੇ ਜਾਣ ਬੁੱਝ ਕੇ ਸਕੂਲੀ ਖੇਡਾਂ ਨਹੀਂ ਕਰਵਾਈਆਂ ਗਈਆਂ ਆਦਿ ਮੰਗਾਂ ਬਾਰੇ ਸਰਕਾਰ ਅਤੇ ਪੑਸਾਸਨ ਕੋਲ ਪਹੁੰਚ ਕੀਤੀ ਗਈ ਪਰੰਤੂ ਕੋਈ ਵੀ ਮੰਗ ਪੂਰੀ ਨਹੀਂ ਹੋੲੀ। ਉਕਤ ਆਗੂਆਂ ਨੇ ਕਿਹਾ ਕਿ ਸਰਦਾਰ ਪਰਗਟ ਸਿੰਘ ਦੇ ਸਿੱਖਿਆ ਅਤੇ ਖੇਡ ਮੰਤਰੀ ਬਣਨ ਨਾਲ ਸਰੀਰਕ ਸਿੱਖਿਆ ਅਧਿਆਪਕਾਂ ਵਿੱਚ ਇੱਕ ਆਸ ਦੀ ਕਿਰਨ ਜਾਗ ਗਈ ਸੀ ਕਿ ਹੁਣ ਸਭ ਕੁਝ ਠੀਕ ਹੋ ਜਾਵੇਗਾ ਪਰੰਤੂ ਬਹੁਤ ਦੁੱਖ ਦੀ ਗੱਲ ਹੈ ਕਿ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਹੋਣ ਦੇ ਬਾਵਜੂਦ ਵੀ ਸਰੀਰਕ ਸਿੱਖਿਆ ਤੇ ਖੇਡਾਂ ਨੂੰ ਬਚਾਉਣ ਲਈ ਇੱਕ ਖਿਡਾਰੀ ਮੰਤਰੀ ਜੋਕਿ ਉਲੰਪਿਅਨ ਹੋਵੇ ਦੇ ਖਿਲਾਫ਼ ਖੇਡਾਂ ਨੂੰ ਖਿਡਾਉਣ ਵਾਲੇ ਅਧਿਆਪਕਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ 19 ਨਵੰਬਰ ਦਿਨ ਸ਼ੁੱਕਰਵਾਰ ਨੂੰ ਸੂਬੇ ਭਰ ਦੇ ਸਰੀਰਕ ਸਿੱਖਿਆ ਅਧਿਆਪਕ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਖਿਲਾਫ਼ ਮੋਰਿੰਡਾ ਵਿਖੇ ਵਿਸਾਲ ਰੈਲੀ ਕਰਨਗੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਰੀਰਕ ਸਿੱਖਿਆ ਤੇ ਖੇਡਾਂ ਵਿਸੇ ਦੀ ਸਾਰ ਨਾ ਲਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੋਕੇ ਉਨ੍ਹਾਂ ਨਾਲ ਜਿਲ੍ਹਾ ਪੑਧਾਨ ਮੋਹਾਲੀ ਸਮਸੇਰ ਸਿੰਘ,ਬਲਜਿੰਦਰ ਸਿੰਘ ਰੀਹਲ, ਸੁਖਵਿੰਦਰ ਸਿੰਘ ਸੁੱਖੀ, ਗੁਰਨਾਮ ਸਿੰਘ ਚਨਾਲੋ, ਰਛਪਾਲ ਸਿੰਘ ਉੱਪਲ, ਹਰਪ੍ਰੀਤ ਸਿੰਘ ਲੋਗੀਆਂ, ਅਮਨਦੀਪ ਸਿੰਘ, ਨਵਕਿਰਨਪੑੀਤ ਸਿੰਘ ਖੱਟੜਾ ਤੇ ਰਕੇਸ਼ ਕੁਮਾਰ ਆਦਿ ਆਗੂ ਹਾਜ਼ਰ ਸਨ।