ਸਕੂਲਾਂ ਦੇ ਸੁੰਦਰੀਕਰਨ ਲਈ ਵਰਤੀ ਜਾਵੇਗੀ ਇਹ ਰਾਸ਼ੀ।
ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਚੁੱਕਣ ਲਈ ਵਚਨਬੱਧ।
ਸਕੂਲਾਂ ਦੇ ਸੁੰਦਰੀਕਰਨ ਲਈ ਇੱਕ ਕਰੋੜ 16 ਲੱਖ ਦੀ ਰਾਸ਼ੀ ਪੀਡਬਲਿਊਡੀ ਦੇ ਰਾਹੀਂ ਵੀ ਖਰਚੀ ਜਾਵੇਗੀ : ਜੋਗਿੰਦਰ ਪਾਲ
ਸੁਜਾਨਪੁਰ, 13 ਨਵੰਬਰ ( ਅਵਿਨਾਸ਼ ਸ਼ਰਮਾ ) : ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕ ਕੇ ਸੂਬੇ ਦੇ ਭਵਿੱਖ ਯਾਨੀ ਵਿਦਿਆਰਥੀ ਵਰਗ ਦੀ ਉਸ ਨੀਂਹ ਨੂੰ ਮਜ਼ਬੂਤ ਕਰ ਦਿਤਾ ਹੈ, ਜਿਸ ਨਾਲ ਸੂਬਾ ਪੰਜਾਬ ਸਦਾ ਹੀ ਤਰੱਕੀ ਦੀ ਰਾਹ ‘ਤੇ ਤੁਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭੋਲਾ ਹਲਕੇ ਦੇ ਵਿਧਾਇਕ ਜੋਗਿੰਦਰ ਪਾਲ ਵੱਲੋਂ ਅੱਜ ਹਲਕੇ ਦੇ 26 ਸਕੂਲਾਂ ਨੂੰ ਪ੍ਰਭਾਵਸ਼ਾਲੀ ਦਿੱਖ ਦੇਣ ਲਈ 77 ਲੱਖ 72 ਹਜ਼ਾਰ 522 ਰੁਪਏ ਦੀ ਰਾਸ਼ੀ ਦੇ ਚੈਕ ਜਾਰੀ ਕਰਦੇ ਹੋਏ ਕੀਤਾ। ਇਸ ਸਬੰਧੀ ਸਰਕਾਰੀ ਹਾਈ ਸਕੂਲ ਬਨੀ ਲੋਧੀ ਵਿਖੇ ਸਰਪੰਚ ਬਨੀ ਲੋਧੀ ਰਜਿੰਦਰ ਸਿੰਘ ਪਠਾਨੀਆ ਉਰਫ਼ ਭਿੱਲਾ ਦੀ ਅਗਵਾਈ ਵਿੱਚ ਰੱਖੇ ਗਏ ਸਾਦੇ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ 26 ਸਕੂਲ ਮੁਖੀਆਂ, ਸਰਪੰਚਾਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨਾਂ ਨੂੰ ਵੱਖ-ਵੱਖ ਰਾਸ਼ੀ ਦੇ ਚੈਕ ਭੇਂਟ ਕਰਦੇ ਹੋਏ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵੱਲੋਂ ਸਮਾਰਟ ਸਕੂਲ ਪਾਲਸੀ ਦੇ ਤਹਿਤ ਸਕੂਲਾਂ ਦਾ ਸੁੰਦਰੀਕਰਨ ਕਰ ਦਿੱਤਾ ਗਿਆ ਹੈ ਅਤੇ ਜਿਸ ਕਿਸੇ ਸਕੂਲ ਨੂੰ ਫੰਡ ਦੀ ਜ਼ਰੂਰਤ ਹੈ ਸਰਕਾਰ ਵੱਲੋਂ ਲਗਾਤਾਰ ਮੁਹਾਇਆ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਰਾਸ਼ੀ ਫਰਨੀਚਰ, ਖਿੜਕੀਆਂ, ਦਰਵਾਜ਼ੇ ਅੰਦਰੋਂ ਅਤੇ ਬਾਹਰੋਂ ਆਕਰਸ਼ਕ ਪੇਂਟ ਕਰਵਾਉਣ, ਰੂਮਾਂ ਵਿੱਚ ਬਾਲਾ ਵਰਕ ਕਰਵਾਉਣ, ਸਕੂਲ ਦੇ ਜ਼ਰੂਰੀ ਸਮਾਨ ਦੀ ਸੁਵਿਧਾ, ਬਿਜਲੀ ਪ੍ਰਬੰਧਾਂ ਆਦਿ ਲਈ ਵਰਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਮਾਈਨਿੰਗ ਹੈਡ ਵਿੱਚੋ ਜਾਰੀ ਹੋਈ ਹੈ ਅਤੇ ਇਸ ਤੋਂ ਪਹਿਲਾਂ ਮਾਈਨਿੰਗ ਹੈਡ ਵਿੱਚੋ ਹੀ 2 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ । ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਭੋਆ ਹਲਕੇ ਦੇ ਸਕੂਲਾਂ ਦੀ ਨੁਹਾਰ ਬਦਲਣ ਲਈ ਇੱਕ ਕਰੋੜ 16 ਲੱਖ ਰੁਪਏ ਦੀ ਰਾਸ਼ੀ ਪੀਡਬਲਿਊਡੀ ਦੇ ਰਾਹੀਂ ਵੀ ਖਰਚੀ ਜਾਵੇਗੀ, ਤਾਂ ਜੋ ਸਕੂਲਾਂ ਵਿੱਚ ਕਿਸੇ ਕਿਸਮ ਦੀ ਵੀ ਕਮੀਂ ਨਾ ਰਹਿ ਜਾਵੇ।
ਕਿਹੜੇ ਸਕੂਲ ਨੂੰ ਮਿਲੀ ਕਿੰਨੀ ਗ੍ਰਾਂਟ :-
ਸਰਪੰਚ ਬਨੀ ਲੋਧੀ ਰਜਿੰਦਰ ਸਿੰਘ ਪਠਾਨੀਆ ਉਰਫ਼ ਭਿੱਲਾ ਅਤੇ ਸਹਾਇਕ ਡੀਐਸਐਮ ਨਰਿੰਦਰ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੋਬੜਾ ਨੂੰ 10 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਨੂੰ 4 ਲੱਖ 78 ਹਜ਼ਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥਲੌਰ ਨੂੰ 6.26 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਮਿਆਲ ਨੂੰ 8.06 ਲੱਖ, ਹਾਈ ਸਕੂਲ ਠੁਠੋਵਾਲ ਖੜਖੜਾ ਨੂੰ 1 ਲੱਖ, ਸੀਨੀਅਰ ਸੈਕੰਡਰੀ ਸਕੂਲ ਕੀੜੀ ਖੁਰਦ ਨੂੰ 6.26 ਲੱਖ, ਹਾਈ ਸਕੂਲ ਜਨਿਆਲ ਨੂੰ 3.25 ਲੱਖ, ਹਾਈ ਸਕੂਲ ਬਨੀ ਲੋਧੀ ਨੂੰ 3 ਲੱਖ, ਹਾਈ ਸਕੂਲ ਸ਼ੇਰਪੁਰ ਗਿਦੜਪੂਰ ਨੂੰ 1 ਲੱਖ, ਮਿਡਲ ਸਕੂਲ ਅੰਤੌਰ ਨੂੰ 1 ਲੱਖ, ਮਿਡਲ ਸਕੂਲ ਰਤੜਵਾਂ ਨੂੰ 1 ਲੱਖ, ਪ੍ਰਾਇਮਰੀ ਸਕੂਲ ਫਰਵਾਲ ਨੂੰ 1 ਲੱਖ , ਮਿਡਲ ਸਕੂਲ ਮਾਜ਼ਰਾ ਨੂੰ 1 ਲੱਖ, ਮਿਡਲ ਸਕੂਲ ਜਸਵਾਂ ਨੂੰ 50 ਹਜ਼ਾਰ, ਪ੍ਰਾਇਮਰੀ ਸਕੂਲ ਬਨੀ ਲੋਧੀ ਨੂੰ 1.75 ਲੱਖ, ਪ੍ਰਾਇਮਰੀ ਸਕੂਲ ਭਗਵਾਨਸਰ ਨੂੰ 6.20 ਲੱਖ, ਪ੍ਰਾਇਮਰੀ ਸਕੂਲ ਐਮਾਂ ਮੁਗਲਾਂ ਨੂੰ 6.68, ਪ੍ਰਾਇਮਰੀ ਸਕੂਲ ਨਰਾਇਣ ਪੂਰ ਨੂੰ 1.75 ਲੱਖ , ਪ੍ਰਾਇਮਰੀ ਸਕੂਲ ਜੋਇਆ 1.24 ਲੱਖ, ਪ੍ਰਾਇਮਰੀ ਸਕੂਲ ਪਪਿਆਲ 3.72 ਲੱਖ, ਪ੍ਰਾਇਮਰੀ ਸਕੂਲ ਬਲੌਰ 66 ਹਜ਼ਾਰ, ਪ੍ਰਾਇਮਰੀ ਸਕੂਲ ਮਦਾਰਪੁਰ 2 ਲੱਖ, ਪ੍ਰਾਇਮਰੀ ਸਕੂਲ ਤਾਰਪੁਰ ਨੂੰ 66522, ਪ੍ਰਾਇਮਰੀ ਸਕੂਲ ਸਿੰਬਲ ਸਕੋਲ ਨੂੰ 2.94, ਪ੍ਰਾਇਮਰੀ ਸਕੂਲ ਸ਼ੇਰਪੁਰ ਨੂੰ 1 ਲੱਖ ਅਤੇ ਮਿਡਲ ਸਕੂਲ ਕੋਠੀ ਪੰਡਤਾਂ ਨੂੰ 1 ਲੱਖ ਰੁਪਏ ਜਾਰੀ ਕੀਤੇ ਗਏ ਹਨ। ਜ਼ੋ ਕਿ 77 ਲੱਖ 72 ਹਜ਼ਾਰ 522 ਰੁਪਏ ਦੀ ਰਾਸ਼ੀ ਬਣਦੀ ਹੈ।
ਇਸ ਮੌਕੇ ਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਸੀਤਾ ਦੇਵੀ, ਰਿਟਾਇਰਡ ਮਾਸਟਰ ਰਣਵਿਜੇ ਸਿੰਘ ਅਨਿਆਲ, ਪ੍ਰਿੰਸੀਪਲ ਸਤਗੁਰੁ ਦਾਸ ਸੈਣੀ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਬਹਾਦਰ ਸਿੰਘ, ਸੋਹਣ ਲਾਲ, ਰਮਾ ਲਛਮੀ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਅਭਿਸ਼ੇਕ ਸਰਪੰਚ ਸੁੰਦਰਚੱਕ, ਪਰਮਜੀਤ ਰਾਏ ਸਰਪੰਚ ਅੰਤੌਰ, ਸੀਮਾ ਦੇਵੀ ਸਰਪੰਚ ਸ਼ੇਰਪੁਰ, ਸਾਂਵਰ ਸਿੰਘ ਸਰਪੰਚ ਜਸਵਾਂ, ਸੁਰੇਸ਼ ਕੁਮਾਰ ਸਰਪੰਚ ਅਨਿਆਲ, ਲਖਵਿੰਦਰ ਕੌਰ ਸਰਪੰਚ ਧੌਬੜਾ ਆਦਿ ਹਾਜ਼ਰ ਸਨ।