ਡੀ.ਐੱਸ.ਪੀ ਮੰਡ ਨੇ ਕਰਾਇਮ ਅਗੇਂਸਟ ਪ੍ਰੋਪਰਟੀ ਅਤੇ ਡੀ.ਐਸ.ਪੀ / ਗੜ੍ਹਸ਼ੰਕਰ ਦਾ ਵਾਧੂ ਚਾਰਜ ਸੰਭਾਲਿਆ
ਹੁਸ਼ਿਆਰਪੁਰ 23 ਨਵੰਬਰ (ਬਿਊਰੋ) : ਅੱਜ ਮਿਤੀ 23-11-2021 ਨੂੰ ਸੰਦੀਪ ਸਿੰਘ ਮੰਡ ਪੀ.ਪੀ.ਐਸ ਨੇ ਬਤੌਰ ਉਪ ਪੁਲਿਸ ਕਪਤਾਨ, ਪੀ.ਬੀ.ਆਈ. ਕਰਾਇਮ ਅਗਸਟ ਪ੍ਰੋਪਰਟੀ ਸਪੈਸ਼ਲ ਕਰਾਇਮ) ਹੁਸ਼ਿਆਰਪੁਰ ਅਤੇ ਬਤੌਰ ਉੱਪ ਪੁਲਿਸ ਕਪਤਾਨ ਸਬ-ਡਵੀਜ਼ਨ ਗੜ੍ਹਸ਼ੰਕਰ ਦਾ ਵਾਧੂ ਚਾਰਜ ਸੰਭਾਲਿਆ ਹੈ।ਜੋ ਵਿਦਿਅਕ ਤੌਰ ਤੇ ਇਲਕਟ੍ਰੋਨਿਕ ਇੰਜੀਨੀਅਰ ਹਨ, ਉਨ੍ਹਾਂ ਨੇ ਇਲਕਟ੍ਰੋਨਿਕ ਇੰਜੀਨੀਅਰ ਦੀ ਡਿਗਰੀ ਗੁਰੂ ਨਾਨਕ ਦੇਵ ਇੰਜੀਨੀਰਿੰਗ ਕਾਲਜ ਲੁਧਿਆਣਾ ਤੋਂ ਪ੍ਰਾਪਤ ਕੀਤੀ ਹੈ। ਮਹਿਕਮਾ ਪੁਲਿਸ ਵਿੱਚ ਜੁਆਇਨ ਕਰਨ ਤੋਂ ਪਹਿਲਾਂ ਇਹ ਭਾਰਤ ਸਰਕਾਰ ਦੀ ਮਨਿਸਟਰੀ ਆਫ (MOF ਵਿੱਚ ਬਤੌਰ ਐਡਮਿਨਿਸਟ੍ਰੇਟਿਵ/ਪ੍ਰਬੰਧਕ ਅਫਸਰ ਵਜੋਂ ਨਵੀਂ ਦਿੱਲੀ ਤਾਇਨਾਤ ਰਹੇ ਹਨ।ਇਨ੍ਹਾਂ ਨੇ ਸਾਲ 2014 ਵਿੱਚ ਪੰਜਾਬ ਸਿਵਲ ਸੇਵਾਵਾਂ ਪ੍ਰੀਖਿਆ ਰਾਹੀ, ਪੰਜਾਬ ਪੁਲਿਸ ਵਿੱਚ ਬਤੌਰ ਡੀ.ਐਸ.ਪੀ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ। ਬਤੌਰ ਡੀ.ਐਸ.ਪੀ ਇਹ ਜਿਲ੍ਹਾ ਪਟਿਆਲਾ,ਬਠਿੰਡਾ, ਅੰਮ੍ਰਿਤਸਰ, ਕਪੂਰਥਲਾ ਅਤੇ ਇਥੇ ਤਾਇਨਾਤ ਹੋਣ ਤੋਂ ਪਹਿਲਾਂ ਬਤੌਰ ਡੀ.ਐਸ.ਪੀ.ਐਨ.ਆਰ.ਆਈ ਜਲੰਧਰ ਜੋਨ ਤਾਇਨਾਤ ਰਹੇ ਹਨ।ਮਹਿਕਮਾ ਪੁਲਿਸ ਵਿੱਚ ਇਨ੍ਹਾਂ ਨੇ ਹੁਣ ਤੱਕ ਫੀਲਡ ਵਿੱਚ ਵੱਖ ਵੱਖ ਥਾਵਾਂ ਪਰ ਕੰਮ ਕੀਤਾ ਹੈ।ਮਹਿਕਮਾ ਦੇ ਕੰਮ ਪ੍ਰਤੀ ਇਹਨਾਂ ਦੀ ਲਗਨ ਨੂੰ ਦੇਖਦੇ ਹੋਏ ਡੀ.ਜੀ.ਪੀ ਸਾਹਿਬ ਵਲੋਂ ਡੀ.ਜੀ.ਪੀ ਡਿਸਕ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।ਇਹ ਬਹੁਤ ਹੀ ਤਜਰਬੇਕਾਰ ਅਤੇ ਮਿਹਨਤੀ ਅਫਸਰ ਹੋਣ ਦੇ ਨਾਲ ਨਾਲ ਆਪਣੇ ਨਾਲ ਤਾਇਨਾਤ ਕਰਮਚਾਰੀਆਂ ਪ੍ਰਤੀ ਬਹੁਤ ਹੀ ਸੰਵੇਦਨਸ਼ੀਲ ਅਤੇ ਅਗਾਓ ਸੋਚ ਰੱਖਦੇ ਹਨ।ਸ੍ਰੀ ਸੰਦੀਪ ਸਿੰਘ ਮੰਡ ਜੀ ਨੇ ਯਕੀਨ ਦਿਵਾਇਆ ਕਿ ਉਹ ਮਾਨਯੋਗ ਐਸ.ਐਸ.ਪੀ ਸਾਹਿਬ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪਬਲਿਕ ਦਰਖਾਸਤਾਂ ਦਾ ਪਹਿਲ ਦੇ ਆਧਾਰ ਤੇ ਜਲਦ ਤੋਂ ਜਲਦ ਨਿਪਟਾਰਾ ਕਰਨਗੇ ਅਤੇ ਉਨ੍ਹਾਂ ਵਲੋਂ ਦਿੱਤੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ।