ਡਾ ਸੁਨੀਤਾ ਸ਼ਰਮਾ ਨੇ ਜ਼ਿਲ੍ਹਾ ਸਿਹਤ ਅਫ਼ਸਰ ਦਾ ਸਭਾਲਿਆ ਚਾਰਜ
ਐਪੀਡੀਮੋਲੋਜਿਸਟ ਡਾ ਸਾਕਸ਼ੀ ਅਤੇ ਹੈਲਥ ਇੰਸਪੈਕਟਰਾਂ ਨੇ ਗੁਲਦਸਤਾ ਭੇਟ ਕਰਕੇ ਕੀਤਾ ਸਵਾਗਤ
ਪਠਾਨਕੋਟ 17 ਨਵੰਬਰ (ਅਵਿਨਾਸ ਸ਼ਰਮਾ) : ਸਿਵਲ ਸਰਜਨ ਦਫਤਰ ਪਠਾਨਕੋਟ ਵਿਖੇ ਜ਼ਿਲ੍ਹਾ ਸਿਹਤ ਅਫਸਰ ਦੀ ਪੋਸਟ ਜੋ ਕਿ 30 ਸਤੰਬਰ ਤੋਂ ਖਾਲੀ ਪਈ ਸੀ ਅੱਜ ਡਾ ਸੁਨੀਤਾ ਸ਼ਰਮਾ ਵੱਲੋਂ ਬਤੌਰ ਜ਼ਿਲ੍ਹਾ ਸਿਹਤ ਅਫ਼ਸਰ ਦਾ ਕਾਰਜਭਾਰ ਸੰਭਾਲ ਲਿਆ ਗਿਆ। ਇਸ ਤੋਂ ਪਹਿਲਾਂ ਡਾ ਸੁਨੀਤਾ ਸ਼ਰਮਾ ਵੱਲੋਂ ਬਤੌਰ ਜ਼ਿਲ੍ਹਾ ਐਪੀਡਮੋਲੋਜਿਸਟ ਪਠਾਨਕੋਟ, ਐਸ ਐਮ ਓ ਬੁੰਗਲ ਬਧਾਨੀ ਅਤੇ ਇੰਚਾਰਜ ਕੋਵਿਡ ਆਈਸੋਲੇਸ਼ਨ ਸੈਂਟਰ ਬੁੰਗਲ ਬਧਾਨੀ ਵਿਖੇ ਸੇਵਾਵਾਂ ਨਿਭਾਈਆਂ ।
ਇਸ ਤੋਂ ਇਲਾਵਾ ਡਾ ਸ਼ਰਮਾ ਵੱਲੋਂ ਸ਼ਹਿਰ ਪਠਾਨਕੋਟ ਵਿਖੇ ਸੈਨੀਟੇਸ਼ਨ, ਰੋਡ ਸੇਫਟੀ, ਵੈਕਟਰ ਅਤੇ ਵਾਟਰ ਬੋਰਨ ਡਿਜ਼ੀਜ਼ ਸਬੰਧੀ ਆਪਣੀ ਡਿਊਟੀ ਨੂੰ ਵੀ ਬਹੁਤ ਬਾਖ਼ੂਬੀ ਨਿਭਾਇਆ। ਅੱਜ ਸਿਵਲ ਸਰਜਨ ਦਫ਼ਤਰ ਵਿਖੇ ਜੁਆਇਨ ਕਰਨ ਸਮੇਂ ਸਿਵਲ ਸਰਜਨ ਡਾ ਰੁਬਿੰਦਰ ਕੌਰ, ਸਹਾਇਕ ਸਿਵਲ ਸਰਜਨ ਡਾ ਅਦਿੱਤੀ ਸਲਾਰੀਆ, ਐਸ ਐਮ ਓ ਨਰੋਟ ਜੈਮਲ ਸਿੰਘ ਡਾ ਰਵੀ ਕਾਂਤ, ਜ਼ਿਲ੍ਹਾ ਟੀਕਾਕਰਨ ਅਫਸਰ ਡਾ ਦਰਬਾਰ ਰਾਜ, ਡੀ ਐੱਫ ਪੀ ਓ ਡਾ ਰਾਜ ਕੁਮਾਰ ,ਡਾ ਸਾਕਸ਼ੀ, ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ, ਅਨੋਖ ਲਾਲ, ਰਾਜ ਅੰਮ੍ਰਿਤ ਸਿੰਘ, ਐਸ ਐਮ ਐਲ ਟੀ ਗਣੇਸ਼ ਪ੍ਰਸਾਦ ਵੱਲੋਂ ਡਾ ਸ਼ਰਮਾ ਨੂੰ ਜੀ ਆਇਆਂ ਕਹਿੰਦਿਆਂ ਨਿੱਘਾ ਸਵਾਗਤ ਕੀਤਾ ਗਿਆ, ਇਸ ਮੌਕੇ ਡਾ ਸੁਨੀਤਾ ਸ਼ਰਮਾ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ।