ਬਾਲ ਵਾਟਿਕਾ ਸਕੂਲ ਦੇ ਬੱਚਿਆਂ ਨੇ ਕੀਤਾ “ਏਂਜਲ ਫਾਰਮ” ਦਾ ਦੌਰਾ
ਗੜ੍ਹਦੀਵਾਲਾ 7 ਜੁਲਾਈ (ਚੌਧਰੀ) : ਬਾਲ ਵਾਟਿਕਾ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਨਰੇਸ਼ ਡਡਵਾਲ,ਡਾਇਰੈਕਟਰ ਮੈਡਮ ਰਿੰਪੀ ਡਡਵਾਲ ਦੀ ਦੇਖ-ਰੇਖ ਵਿੱਚ ਸਕੂਲ ਦੇ ਮੁੱਖ ਅਧਿਆਪਕਾ ਮਿਸ ਆਂਚਲ ਠਾਕੁਰ ਅਤੇ ਸਮੂਹ ਸਟਾਫ਼ ਦੁਆਰਾ “ਗਰਮੀ ਕੈਂਪ ਦਾ ਆਯੋਜਨ ਕੀਤਾ ਗਿਆ|ਰੋਜ਼ਾਨਾ ਦੀ ਤਰ੍ਹਾਂ ਕੈਂਪ ਦਾ ਆਰੰਭ ਯੋਗ ਅਤੇ ਪ੍ਰਾਰਥਨਾ ਨਾਲ ਕੀਤਾ| ਅਧਿਆਪਕਾ ਸਿਮਰਨਜੀਤ ਕੌਰ ਨੇ ਅੱਜ ਦੇ ਦੌਰੇ ਬਾਰੇ ਦੱਸਿਆ ਕਿ ਸਾਰੇ ਬੱਚੇ ਅੱਜ ਕੁਦਰਤ ਦਾ ਦੌਰਾ ਕਰਨ ਲਈ ਏਂਜਲ ਫਾਰਮ ਜਾ ਰਹੇ ਹਨ |
ਬੱਚੇ ਬਹੁਤ ਖੁਸ਼ ਅਤੇ ਉਤਸ਼ਾਹਿਤ ਸਨ|ਬੱਚਿਆਂ ਨੂੰ ਬੜੇ ਹੀ ਅਨੁਸ਼ਾਸਨ ਵਿੱਚ ਏਂਜਲ ਫਾਰਮ ਲੈਜਾਇਆ ਗਿਆ |ਫਾਰਮ ਵਿੱਚ ਜਾ ਕੇ ਸਾਰੇ ਬੱਚਿਆਂ ਨੇ ਬਹੁਤ ਹੀ ਆਨੰਦ ਮਾਇਆ ਅਤੇ ਕੁਦਰਤ ਤੋਂ ਰੂ -ਬ-ਰੂ ਹੋਏ|ਇਸ ਦੌਰੇ ਦਾ ਮਕਸਦ ਬੱਚਿਆਂ ਨੂੰ ਕੁਦਰਤ ਬਾਰੇ ਜਾਣਕਾਰੀ ਦੇਣੀ ਸੀ।ਬੱਚਿਆਂ ਨੂੰ ਪੌਦਿਆਂ ਬਾਰੇ ਦੱਸਿਆ ਗਿਆ ਅਤੇ ਨਾਲ਼ ਹੀ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਸਾਨੂੰ ਇਹਨਾਂ ਦੀ ਸਾਂਭ -ਸੰਭਾਲ ਕਰਨੀ ਹੈ |ਪੌਦਿਆਂ ਤੋਂ ਬਿਨ੍ਹਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਤੋਂ ਸਾਨੂੰ ਭੋਜਨ, ਲੱਕੜੀ, ਆਕਸੀਜਨ ਅਤੇ ਹੋਰ ਕਈ ਚੀਜਾਂ ਮਿਲਦੀਆਂ ਹਨ|ਹਰ ਇਕ ਬੱਚੇ ਨੇ ਪੌਦਾ ਲਗਾਉਣ ਦਾ ਵਚਨ ਕੀਤਾ|ਅੰਤ ਵਿੱਚ ਸਕੂਲ ਦੇ ਡਾਇਰੈਕਟਰ ਐਮ .ਡੀ ਅਤੇ ਸਮੂਹ ਸਟਾਫ਼ ਵਲੋਂ ਫਾਰਮ ਦੇ ਮਾਲਕ ਸ਼੍ਰੀਮਾਨ ਪਰਮਜੀਤ ਦਿਓਲ ਦੇ ਇਸ ਕੰਮ ਦੀ ਸਹਾਰਨਾ ਕੀਤੀ,ਜਿਹਨਾਂ ਨੇ ਕੰਢੀ ਖੇਤਰ ਦੇ ਅੰਦਰ ਵਾਤਾਵਰਨ ਨੂੰ ਖੂਬਸੂਰਤ ਸਜਾਇਆ ਹੈ|ਸਕੂਲ ਵਲੋਂ ਉਹਨਾਂ ਦਾ ਬਹੁਤ -ਬਹੁਤ ਧੰਨਵਾਦ ਕੀਤਾ ਗਿਆ |