ਗੜ੍ਹਦੀਵਾਲਾ 28 ਫਰਵਰੀ (ਚੌਧਰੀ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਮਾਨਯੋਗ ਸ. ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ (ਵਿੱਦਿਆ) ਸ. ਸੁਖਮਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਲਜ ਦੇ ਸੰਸਥਾਪਕ ਡਾ. ਐੱਮ.ਐੱਸ. ਰੰਧਾਵਾ ਦੀ ਯਾਦ ਨੂੰ ਸਮਰਪਿਤ ਨੌਵਾਂ ਯਾਦਗਾਰੀ ਵਿਰਾਸਤੀ ਮੇਲਾ ਅੱਜ ਮਿੱਤੀ 28 ਫ਼ਰਵਰੀ, 2024 ਨੂੰ ਕਰਵਾਇਆ ਗਿਆ।ਇਸ ਮੇਲੇ ਵਿੱਚ ਸ. ਹਰਦੀਪ ਸਿੰਘ ਢਿੱਲੋਂ (ਐੱਨ.ਆਰ.ਆਈ, ਕੈਨੇਡਾ) ਮੁੱਖ ਮਹਿਮਾਨ ਵਜੋਂ ਅਤੇ ਸ. ਗੁਰਦੀਪ ਸਿੰਘ ਰੰਧਾਵਾ (ਡਾ. ਐੱਮ.ਐੱਸ. ਰੰਧਾਵਾ ਦੇ ਪੋਤਰੇ) ਨੇ ਇਸ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ।ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ ਅਤੇ ਉਹਨਾਂ ਨੂੰ ਜੀ ਆਇਆਂ ਆਖਿਆ।
ਇਸ ਮੌਕੇ ਸ. ਹਰਦੀਪ ਸਿੰਘ ਢਿੱਲੋਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਡਾ. ਐੱਮ.ਐੱਸ. ਰੰਧਾਵਾ ਇੱਕ ਕੁਸ਼ਲ ਅਫ਼ਸਰ, ਖੇਤੀਬਾੜੀ ਮਾਹਿਰ, ਵਧੀਆ ਲੇਖਕ, ਕਲਾ-ਪਾਰਖ਼ੂ ਅਤੇ ਵਧੀਆ ਪ੍ਰਬੰਧਕ ਸਨ। ਉਨ੍ਹਾਂ ਕਿਹਾ ਕਿ ਉਹਨਾਂ ਦੀ ਯਾਦ ਨੂੰ ਸਮਰਪਿਤ ਮੇਲੇ ਦਾ ਮਨੋਰਥ ਤਾਂ ਹੀ ਸਫ਼ਲ ਸਿੱਧ ਹੋਵੇਗਾ ਜੇਕਰ ਉਹਨਾਂ ਦੀਆਂ ਪਾਈਆਂ ਪਿਰਤਾਂ ਨੂੰ ਅਗਾਂਹ ਤੋਰਿਆ ਜਾਵੇ।ਮੇਲੇ ਦੇ ਮੁੱਖ ਮਹਿਮਾਨ ਸ. ਹਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਡਾ. ਮਹਿੰਦਰ ਸਿੰਘ ਰੰਧਾਵਾ ਤੇ ਸਾਨੂੰ ਹਮੇਸ਼ਾਂ ਮਾਣ ਰਹੇਗਾ, ਜਿਹਨਾਂ ਨੇ ਇਸ ਕਾਲਜ ਦਾ ਨੀਂਹ ਪੱਥਰ ਰੱਖਿਆ ਸੀ।
ਇਸ ਮੇਲੇ ਵਿੱਚ ਕਾਲਜ ਦੀ ਰਵਾਇਤੀ ਪਹਿਰਾਵਾ ਮੁਕਾਬਲਾ, ਦਸਤਾਰ ਬੰਦੀ ਮੁਕਾਬਲੇ ਅਤੇ ਪੰਜਾਬੀ ਗੱਭਰੂ, ਫੈਂਸੀ-ਡਰੱੈਸ, ਹੈਰੀਟੇਜ ਸੰਬੰਧਿਤ ਵੱਖ-ਵੱਖ ਆਈਟਮਾਂ (ਮਹਿੰਦੀ-ਡਿਜ਼ਾਇਨਿੰਗ, ਖਿੱਦੋ-ਮੇਕਿੰਗ) ਆਦਿ ਮੁਕਾਬਲੇ ਕਰਵਾਏ ਗਏ।।ਇਹਨਾਂ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।ਦਸਤਾਰਬੰਦੀ ਵਿੱਚ ਜੇਤੂ ਵਿਦਿਆਰਥੀਆਂ ਨੂੰ ਤਰਨਦੀਪ ਸਿੰਘ ਮਾਣਕੂ ਅਤੇ ਸ. ਹਰਦਿਆਲ ਸਿੰਘ ਅਰੋੜਾ ਵੱਲੋਂ ਵਿਦਿਆਰਥੀਆ ਨੂੰੁੰ ਦਸਤਾਰਾਂ ਭੇਂਟ ਕੀਤੀਆ ਗਈਆਂ।
ਡਾ. ਮਹਿੰਦਰ ਸਿੰਘ ਰੰਧਾਵਾ ਦੀ ਯਾਦ ਵਿੱਚ ਕਾਲਜ ਦੇ ਦੋ ਲੋੜਵੰਦ ਵਿਦਿਆਰਥੀਆਂ ਅੰਮ੍ਰਿਤਪ੍ਰੀਤ ਸਿੰਘ (ਬੀ.ਕਾਮ) ਅਤੇ ਗਾਮਨੀ (ਬੀ.ਸੀ.ਏ.) ਨੂੰ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਵਜ਼ੀਫ਼ੇ ਦੇ ਰੂਪ ਵਿੱਚ 5100-5100 ਰੁਪਏ ਦੇ ਚੈੱਕ ਭੇਂਟ ਕੀਤੇ ਗਏ।
ਇਸ ਮੇਲੇ ਵਿੱਚ ਸਾਬਕਾ ਪ੍ਰਿੰਸੀਪਲ ਰਾਜਿੰਦਰ ਸਿੰਘ ਪਾਵਨ ਤੋਂ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਸੱਜਣਾਂ ਨੇ ਮੇਲੇ ਵਿੱਚ ਸ਼ਿਰਕਤ ਕੀਤੀ।ਇਸ ਮੌਕੇ ’ਤੇ ਮੁੱਖ ਮਹਿਮਾਨ ਦੁਆਰਾ ਲੱਕੀ ਡਰਾਅ ਵੀ ਕੱਢਿਆ ਗਿਆ।ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਦਾ ਕਾਲਜ ਸਨਮਾਨ-ਚਿੰਨ੍ਹ ਦੇ ਕੇ ਸਨਮਾਨ ਕੀਤਾ।ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਡਾ. ਐੱਮ. ਐੱਸ. ਰੰਧਾਵਾ ਨੇ ਇੱਕ ਉੱਚ ਅਫ਼ਸਰ ਦੇ ਤੌਰ ’ਤੇ ਬੇਮਿਸਾਲ ਕੰਮ ਕੀਤਾ। ਉਹ ਅਣਥੱਕ ਅਤੇ ਮਿਹਨਤੀ ਅਧਿਕਾਰੀ ਸਨ। ਸਾਨੂੰ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਜੀਵਨ ਵਿੱਚ ਮਿਹਨਤ, ਲਗਨ ਤੇ ਦ੍ਰਿੜਤਾ ਨਾਲ ਅੱਗੇ ਵੱਧਣਾ ਚਾਹੀਦਾ ਹੈ।ਮੰਚ ਸੰਚਾਲਨ ਦੀ ਜਿੰਮੇਵਾਰੀ ਪ੍ਰੋ. ਮਲਿਕਾ ਮੰਡ ਅਤੇ ਪ੍ਰੋ. ਕਮਲਜੀਤ ਕੌਰ ਨੇ ਬਾਖ਼ੂਬੀ ਨਿਭਾਈ।ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।