Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਜੋਨ ਪੱਧਰੀ ਵਾਲੀਬਾਲ ਅੰਡਰ -19 ਲੜਕਿਆਂ ਦੇ ਮੁਕਾਬਲੇ ‘ਚ ਡੀ ਏ ਵੀ ਸੀਨੀ.ਸੈਕੰ.ਸਕੂਲ ਗੜ੍ਹਦੀਵਾਲਾ ਨੇ ਪਹਿਲਾ ਤੇ ਸਸਸਸਸ ਮਨਹੋਤਾ ਨੇ ਦੂਸਰਾ ਸਥਾਨ ਕੀਤਾ ਹਾਸਿਲ

ਜੋਨ ਪੱਧਰੀ ਵਾਲੀਬਾਲ ਅੰਡਰ -19 ਲੜਕਿਆਂ ਦੇ ਮੁਕਾਬਲੇ ‘ਚ ਡੀ ਏ ਵੀ ਸੀਨੀ.ਸੈਕੰ.ਸਕੂਲ ਗੜ੍ਹਦੀਵਾਲਾ ਨੇ ਪਹਿਲਾ ਤੇ ਸਸਸਸਸ ਮਨਹੋਤਾ ਨੇ ਦੂਸਰਾ ਸਥਾਨ ਕੀਤਾ ਹਾਸਿਲ

ਗੜ੍ਹਦੀਵਾਲਾ (ਚੌਧਰੀ) 

29 ਅਗਸਤ : ਸਰਕਾਰੀ ਹਾਈ ਸਕੂਲ ਭਾਨਾ ਦੀ ਸ.ਸਾਧੂ ਸਿੰਘ ਸੰਧਰ ਵਾਲੀਬਾਲ ਗਰਾਉਡ ਵਿੱਚ ਜੋਨ ਗੜ੍ਹਦੀਵਾਲਾ ਦੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਅੰਡਰ – 19 ਲੜਕਿਆਂ ਦੇ ਮੁਕਾਬਲੇ ਵਿੱਚ ਕੇ. ਆਰ. ਕੇ ਡੀ ਏ ਵੀ ਸੀਨੀਅਰ ਸੰਕੈਡਰੀ ਸਕੂਲ ਗੜਦੀਵਾਲਾ ਨੇ ਪਹਿਲਾਂ, ਸਸਸਸਸ ਮਨਹੋਤਾ ਨੇ ਦੂਸਰਾ ਅਤੇ ਖਾਲਸਾ ਕਾਲਜੀਏਟ ਸੀਨੀ.ਸੈਕੰ ਸਕੂਲ ਗੜ੍ਹਦੀਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤਰਾ ਅੰਡਰ – 17 ਦੇ ਮੁਕਾਬਲੇ ਵਿੱਚ ਸਸਸਸਸ ਫਤਿਹਪੁਰ ਭੱਟਲਾਂ ਨੇ ਪਹਿਲਾ, ਸਰਕਾਰੀ ਹਾਈ ਸਕੂਲ ਭਾਨਾ ਨੇ ਦੂਸਰਾ ਅਤੇ ਖਾਲਸਾ ਕਾਲਜ ਗੜ੍ਹਦੀਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤਰਾਂ ਅੰਡਰ – 14 ਦੇ ਮੁਕਾਬਲੇ ਵਿਚ ਸਰਕਾਰੀ ਹਾਈ ਸਕੂਲ ਭਾਨਾ ਨੇ ਪਹਿਲਾ ਸਥਾਨ, ਸੈਟ ਸੋਲਜਰ ਗੜ੍ਹਦੀਵਾਲਾ ਨੇ ਦੂਸਰਾ ਸਥਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਨੇ ਤੀਜਾ ਸਥਾਨ ਹਾਸਿਲ ਕੀਤਾ।

ਦੂਸਰੇ ਪਾਸੇ ਲੜਕਿਆਂ ਦੇ ਅੰਡਰ – 17 ਨੈਸਨਲ ਸਟਾਇਲ ਕੱਬਡੀ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਸਸਸਸਸ ਧੂਤਕਲਾਂ ਨੇ ਸਸਸਸਸ ਸੰਸਾਰਪੁਰ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਜਿਸ ਦਾ ਫਾਈਨਲ ਮੈਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜਦੀਵਾਲਾ ਨਾਲ ਖੇਡਿਆ ਜਾਵੇਗਾ। ਸਕੂਲ ਇੰਚਾਰਜ ਸਤਵਿੰਦਰ ਕੌਰ ਨੇ ਖਿਡਾਰੀਆਂ ਤੇ ਟੀਮ ਇੰਚਾਰਜ ਡੀ ਪੀ ਪ੍ਰੇਮ ਸਿੰਘ ਨੂੰ ਦੀ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਤੇ ਖਿਡਾਰਨਾਂ ਨੂੰ ਹੋਰ ਮੇਹਨਤ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਮੁੱਖ ਅਧਿਆਪਕ ਮਨੋਹਰ ਲਾਲ, ਜੋਨ ਸੱਕਤਰ ਪ੍ਰੇਮ ਸਿੰਘ,ਵਿੱਤ ਸਕੱਤਰ ਜੋਨ ਹਰਜਿੰਦਰ ਸਿੰਘ ਟੋਨੀ, ਲੈਕਚਰਾਰ ਦਿਨੇਸ਼ ਠਾਕੁਰ, ਲੈਕਚਰਾਰ ਦਲਜੀਤ ਸਿੰਘ,ਦਲਜੀਤ ਸਿੰਘ ਡੀ ਪੀ ਈ ਭਾਨਾ, ਦਲਜੀਤ ਸਿੰਘ ਸੰਸਾਰਪੁਰ ਬਹਾਦਰ ਜਗਦੀਸ਼ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ ਹਾਜਰ ਸਨ।