Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਰਾਸ਼ਟਰੀ ਝੰਡੇ ਦੇ ਅਪਮਾਨ ਦੇ ਵਿਰੋਧ ‘ਚ ਰੱਖੀ ਭੁੱਖ ਹੜਤਾਲ ਦਾ ਦੂਜਾ ਦਿਨ

ਰਾਸ਼ਟਰੀ ਝੰਡੇ ਦੇ ਅਪਮਾਨ ਦੇ ਵਿਰੋਧ ‘ਚ ਰੱਖੀ ਭੁੱਖ ਹੜਤਾਲ ਦਾ ਦੂਜਾ ਦਿਨ

ਬਟਾਲਾ 22 ਮਈ (ਅਵਿਨਾਸ਼ ਸ਼ਰਮਾ)

ਪ੍ਰਸ਼ਾਸਨ ਨੇ ਫੱਟਿਆ ਝੰਡਾ ਤਾਂ ਬਦਲਿਆ , ਪਰ ਦੋਸ਼ੀਆਂ ਖਿਲਾਫ ਅੱਜੇ ਤੱਕ ਨਹੀ ਕੀਤਾ ਮਾਮਲਾ ਦਰਜ –ਰਮੇਸ਼ ਬਹਿਲ

: ਬਟਾਲਾ ਦੇ ਸਥਾਨਕ ਵਿਧਾਇਕ ਦੇ ਘਰ ਦੇ ਸਾਹਮਣੇ ਬਣੀ ਪਾਰਕ ਵਿੱਚ ਪਿਛਲੇ ਦਿਨੀ ਰਾਸ਼ਟਰੀ ਝੰਡੇ ਦੇ ਅਪਮਾਨ ਦਾ ਮਾਮਲਾ ਸਾਹਮਣੇ ਆਇਆ ਸੀ । ਇਸ ਹੋਏ ਅਪਮਾਨ ਦੇ ਵਿਰੋਧ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ਼ ਐਸ਼ੋਸੀਏਸ਼ਨ ਦੇ ਪੰਜਾਬ ਪ੍ਰਧਾਨ ਰਮੇਸ਼ ਬਹਿਲ ਅਤੇ ਲਖਨ ਪਾਲ ਵੱਲੋ ਭੁੱਖ ਹੜਤਾਲ ਰੱਖੀ ਗਈ ਸੀ ਤੇ ਮੰਗ ਕੀਤੀ ਜਾ ਰਹੀ ਸੀ ਕੇ ਫੱਟੇ ਹੋਏ ਰਾਸ਼ਟਰੀ ਝੰਡੇ ਨੂੰ ਸਨਮਾਨਪੂਵਕ ਬਦਲ ਕੇ ਅਪਮਾਨ ਕਰਨ ਵਾਲੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ । ਜਿੱਥੇ ਬੀਤੇ ਕੱਲ ਬਟਾਲਾ ਪੁਲਿਸ ਵੱਲੋ ਪ੍ਰਦਰਸ਼ਨਕਾਰੀਆਂ ਨਾਲ ਸ਼ਖਤੀ ਵੇਖਾਈ ਗਈ ਸੀ ਤੇ ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕੇ ਪੁਲਿਸ ਵੱਲੋ ਪ੍ਰਰਦਸ਼ਨ ਵਾਲੀ ਜਗ੍ਹਾਂ ਤੇ ਧੁੱਪ ਤੋਂ ਬਚਣ ਲਈ ਲਗਾਏ ਗਏ ਟੈਂਟ ਜਬਰਨ ਉਤਾਰ ਕੇ ਉਨ੍ਹਾਂ ਨੂੰ ਧੁੱਪ ਵਿੱਚ ਭੁੱਖ ਹੜਤਾਲ ‘ਚ ਬੈਠਣ ਲਈ ਮਜ਼ਬੂਰ ਕਰ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਕੀਤਾ ਹੈ , ਪੁਲਿਸ ਵੱਲੋ ਪ੍ਰਦਸ਼ਨਕਾਰੀਆਂ ਕੋਲ ਉਕਤ ਜਗ੍ਹਾਂ ਤੇ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਨਾ ਹੋਣ ਦੀ ਗੱਲ ਕਹੀ ਜਾ ਰਹੀ ਸੀ । ਅੱਜ ਇਹ ਰੱਖੀ ਗਈ ਭੁੱਖ ਹੜਤਾਲ ਦੂਜੇ ਦਿਨ ਵਿੱਚ ਪਹੁੰਚ ਗਈ ਹੈ ਤੇ ਪ੍ਰਦਰਸ਼ਨਕਾਰੀਆਂ ਵੱਲੋ ਕੜਾਕੇ ਦੀ ਧੁੱਪ ਵਿੱਚ ਬਿਨ੍ਹਾਂ ਟੈਂਟ ਦੇ ਪ੍ਰਦਰਸ਼ਨ ਜਾਰੀ ਰੱਖਿਆ ਗਿਆ ਹੈ । ਦੂਜੇ ਪਾਸੇ ਪ੍ਰਸ਼ਾਸਨ ਵੱਲੋ ਅੱਜੇ ਤੱਕ ਜਿੱਥੇ ਪ੍ਰਦਰਸ਼ਨਕਾਰੀਆਂ ਨੂੰ ਟੈਂਟ ਲਗਾਉਣ ਦੀ ਮਨਜ਼ੂਰੀ ਨਹੀ ਦਿੱਤੀ ਗਈ ਪਰ ਅਪਮਾਨ ਹੋਏ ਰਾਸ਼ਟਰੀ ਝੰਡੇ ਨੂੰ ਪੂਰੇ ਮਾਨ ਸਨਮਾਨ ਨਾਲ ਬਦਲ ਦਿੱਤਾ ਗਿਆ ਹੈ , ਅੱਜ ਸਵੇਰੇ 11 ਵੱਜੇ ਦੇ ਕਰੀਬ ਪੰਜਾਬ ਪੁਲਿਸ ਦੀ ਇੱਕ ਟੁਕਰੀ ਵੱਲੋਂ ਫੱਟੇ ਹੋਏ ਝੰਡੇ ਨੂੰ ਉਤਾਰ ਕੇ ਨਵਾ ਝੰਡਾ ਚੜ੍ਹਾਂ ਦਿੱਤਾ ਗਿਆ ਹੈ , ਪਰ ਰਾਸ਼ਟਰੀ ਝੰਡੇ ਦੇ ਅਪਮਾਨ ਦੇ ਦੋਸ਼ਾਂ ਵਿੱਚ ਘਿਰੇ ਵਿਅਕਤੀਆਂ ਦੇ ਖਿਲਾਫ ਕਿਸੇ ਵੀ ਕਾਰਵਾਈ ਦਾ ਕੋਈ ਖ਼ਬਰ ਅੱਜੇ ਤੱਕ ਪ੍ਰਾਪਤ ਨਹੀ ਹੋਈ । ਉੱਥੇ ਭੁੱਖ ਹੜਤਾਲ ਤੇ ਬੈਠੇ ਸ਼ਹੀਦ ਭਗਤ ਸਿੰਘ ਪ੍ਰੈਸ਼ ਐਸ਼ੋਸੀਏਸ਼ਨ ਦੇ ਪ੍ਰਧਾਨ ਰਮੇਸ਼ ਬਹਿਲ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਵੱਲੋ ਦਿੱਤੇ ਜਾ ਰਹੇ ਅਣਮਨੁੱਖੀ ਤਸ਼ੀਹੇ ਝੱਲਦੇ ਹੋਏ ਉਨ੍ਹਾਂ ਵੱਲੋ ਰੱਖੀ ਭੁੱਖ ਹੜਤਾਲ ਅੱਜ ਦੂਜੇ ਦਿਨ ਵੀ ਜ਼ਾਰੀ ਹੈ । ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋ ਰਾਸ਼ਟਰੀ ਝੰਡੇ ਨੂੰ ਤਾਂ ਮਾਨ ਸਨਮਾਨ ਨਾਲ ਬਦਲ ਦਿੱਤਾ ਹੈ , ਪਰ ਝੰਡੇ ਦੇ ਅਪਮਾਨ ਕਰਨ ਵਾਲੇ ਵਿਅਕਤੀਆਂ ਖਿਲਾਫ ਅੱਜੇ ਮਾਮਲਾ ਦਰਜ਼ ਨਹੀ ਕੀਤਾ ਗਿਆ ਉਨ੍ਹਾਂ ਕਿਹਾ ਕਿ ਜਦ ਤੱਕ ਉਕਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਨਹੀ ਹੁੰਦਾ ਭੁੱਖ ਹੜਤਾਲ ਜ਼ਾਰੀ ਰਹੇਗੀ । , ਉਨ੍ਹਾਂ ਕਿਹਾ ਕੇ ਅੱਜੇ ਤੱਕ ਪ੍ਰਸ਼ਾਸਨ ਵੱਲੋ ਉਨ੍ਹਾਂ ਨੂੰ ਛਾਅ ਲਈ ਟੈਂਟ ਲਗਾਉਣ ਦੀ ਇਜ਼ਾਜਤ ਨਹੀ ਦਿੱਤੀ ਗਈ ਇਸ ਸਬੰਧ ਵਿੱਚ ਅੱਜ ਫਿਰ ਤੋਂ ਡੀ.ਸੀ. ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਤੇਜ਼ ਧੁੱਪ ਵਿੱਚ ਬੈਠਣ ਕਾਰਨ ਤੇ ਪੈ ਰਹੀ ਸ਼ਖਤ ਗਰਮੀ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਰਹੀ ਪਰ ਉਨ੍ਹਾਂ ਵਿੱਚ ਜਦ ਤੱਕ ਆਖਰੀ ਸਵਾਸ ਹਨ ਇਹ ਭੁੱਖ ਹੜਤਾਲ ਜ਼ਾਰੀ ਰਹੇਗੀ ।

error: copy content is like crime its probhihated