Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing ਪ੍ਰਦਰਸ਼ਨਕਾਰੀਆਂ ਦੇ ਅੱਗੇ ਝੁਕਿਆ ਪ੍ਰਸ਼ਾਸਨ…

ਪ੍ਰਦਰਸ਼ਨਕਾਰੀਆਂ ਦੇ ਅੱਗੇ ਝੁਕਿਆ ਪ੍ਰਸ਼ਾਸਨ…

ਬਟਾਲਾ 24 ਮਈ (ਅਵਿਨਾਸ਼ ਸ਼ਰਮਾ )

ਤਿਰੰਗੇ ਦੇ ਸਨਮਾਨ ਦੀ ਬਹਾਲੀ ਤੇ ਪੁਲਿਸ ਪ੍ਰਸ਼ਾਸਨ ਦੇ ਲਿਖਿਤ ਭਰੋਸੇ ਤੋਂ ਬਾਅਦ ਰਮੇਸ਼ ਬਹਿਲ ਤੇ ਲਖਨਪਾਲ ਨੇ ਕੀਤੀ ਭੁੱਖ ਹੜਤਾਲ ਖਤਮ

: ਤਿਰੰਗੇ ਦੀ ਸਨਮਾਨ ਬਹਾਲੀ ਤੇ ਤਿਰੰਗੇ ਦੇ ਅਪਮਾਨ ਕਰਨ ਵਾਲਿਆਂ ’ਤੇ ਮਾਮਲਾ ਦਰਜ ਕਰਨ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਪਿਛਲੇ ਚਾਰ ਦਿਨਾਂ ਤੋਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸਿਏਸਨ ਦੇ ਪੰਜਾਬ ਪ੍ਰਧਾਨ ਰਮੇਸ ਬਹਿਲ ਤੇ ਉਨ੍ਹਾਂ ਦੇ ਸਾਥੀ ਲਖਨਪਾਲ ਵੱਲੋਂ ਤਿਰੰਗੇ ਦੇ ਸਨਮਾਨ ਬਹਾਲੀ ਤੇ ਤਿਰੰਗੇ ਦਾ ਅਪਮਾਨ ਕਰਨ ਵਾਲਿਆਂ ’ਤੇ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਕੀਤੀ ਭੁੱਖ ਹੜਤਾਲ ਨੂੰ ਖਤਮ ਕੀਤਾ ਗਿਆ ਹੈ। ਹੜਤਾਲ ਨੂੰ ਖਤਮ ਕਰਾਉਣ ਲਈ ਪÇੁਲਸ ਪ੍ਰਸ਼ਾਸਨ ਦੀ ਟੀਮ ਡੀਐਸਪੀ ਸਿਟੀ ਰੀਡਰ ਸੰਜੀਵ ਕੁਮਾਰ, ਐਸ.ਐਚ.ਓ ਸਿਵਿਲ ਲਾਈਨ ਯਾਦਵਿੰਦਰ ਸਿੰਘ ਤੇ ਹੋਰ ਅਧਿਕਾਰੀ ਪਹੁੰਚੇ ਤੇ ਉਨ੍ਹਾਂ ਨੇ ਰਮੇਸ਼ ਬਹਿਲ ਨੂੰ ਲਿਖਿਤ ਤੌਰ ’ਤੇ ਭਰੋਸਾ ਦਿੱਤਾ ਗਿਆ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿ ਆਗਾਮੀ ਇਕ ਦੋ ਦਿਨਾਂ ’ਚ ਇਸ ਸੰਬੰਧੀ ਮਾਮਲਾ ਵੀ ਦਰਜ ਕਰ ਦਿੱਤਾ ਜਾਵੇਗਾ। ਇਸ ਭਰੋਸੇ ਤੋਂ ਬਾਅਦ ਸਮਾਜਿਕ ਬੁੱਧੀਜੀਵੀ ਅਮਨਦੀਪ ਸਿੰਘ ਸੈਡੀ ਤੇ ਸੁਰੇਸ ਕੁਮਾਰ ਸੋਨੂੰ ਪਲਾਜਾ ਵੱਲੋਂ ਰਮੇਸ਼ ਬਹਿਲ ਤੇ ਲਖਨਪਾਲ ਨੂੰ ਫਲਾਂ ਦਾ ਜੂਸ ਪਿਲਾ ਕੇ ਭੁੱਖ ਹੜਤਾਲ ਖਤਮ ਕਰਵਾਈ। ਇਸ ਮੌਕੇ ਰਮੇਸ਼ ਬਹਿਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਸੰਘਰਸ ਉਦੋਂ ਤੱਕ ਜਾਰੀ ਰਹੇ ਜਦੋਂ ਤੱਕ ਇਸ ਮਾਮਲੇ ਦੇ ਦੋਸ਼ੀਆਂ ’ਤੇ ਮਾਮਲਾ ਦਰਜ ਨਹੀ ਹੋ ਜਾਂਦਾ। ਉਨ੍ਹ ਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਭੁੱਖ ਹੜਤਾਲ ਨੂੰ ਦਬਾਉਣ ਲਈ ਕੋਸ਼ਿਸਾਂ ਕੀਤੀ ਗਈਆਂ, ਸਭ ਤੋਂ ਪਹਿਲਾਂ ਤਾਂ ਡੀਐਸਪੀ ਸਿਟੀ ਦੀ ਹਦਾਇਤਾਂ ਤੇ ਪੁਲਿਸ ਸੁਰੱਖਿਆ ਹਟਾ ਦਿੱਤੀ ਤੇ ਫਿਰ ਹੜਤਾਲ ਸਥਾਨ ਤੋਂ ਜ਼ਬਰੀ ਟੈਂਟ ਹਟਵਾਇਆ ਗਿਆ ਜਿਸ ਨਾਲ ਸਾਨੂੰ ਚਮੜੀ ਨੂੰ ਝੁਲਸਾ ਦੇਣ ਵਾਲੀ ਧੁੱਪ ਤੇ 46 ਡਿਗਰੀ ਦੀ ਤੇਜ ਗਰਮੀ ਵਿੱਚ ਖੁੱਲੇ ਅਸਮਾਨ ਹੇਠਾ ਹੜਤਾਲ ’ਤੇ ਬੈਠਣਾ ਪਿਆ, ਇਥੋਂ ਤੱਕ ਕਿ ਹੜਤਾਲ ਵਾਲੇ ਸਥਾਨ ਦੀ ਬਿਜਲੀ ਵੀ ਬੰਦ ਕੀਤੀ ਗਈ ਜਿਸ ਕਾਰਨ ਅਸੀ ਨਾ ਤਾ ਦਿਨ ਸਮੇਂ ਪੱਖੇ ਆਦਿ ਹਵਾ ਨਹੀ ਲੈ ਕੇ ਨਾ ਰਾਤ ਤੇ ਘੁੱਪ ਹਨੇਰੇ ਵਿੱਚ ਵੀ ਬੈਠਣ ਲਈ ਮਜਬੂਰ ਕੀਤਾ, ਮੈ ਪ੍ਰਸ਼ਾਸਨ ਨੂੰ ਸਵਾਲ ਹੈ ਕਿ ਜੇਕਰ ਹੜਤਾਲ ਦੌਰਾਨ ਅਸਮਾਜਿਕ ਅਨਸਰਾਂ ਵੱਲੋਂ ਜਾਨ ਮਾਲ ਦਾ ਨੁਕਸਾਨ ਕੀਤਾ ਜਾਂਦਾ ਤਾਂ ਫਿਰ ਪ੍ਰਸ਼ਾਸਨ ਇਸ ਦੀ ਜਿੰਮੇਵਾਰੀ ਲੈਦਾ , ਇੱਥੋ ਤੱਕ ਇਨ੍ਹਾਂ 4 ਦਿਨਾਂ ਵਿੱਚ ਰਾਤ ਦੇ ਹਨੇਰੇ ਵਿੱਚ ਕੁਝ ਸ਼ਰਾਸਤੀ ਅਨਸ਼ਰਾਂ ਨੇ ਉਨ੍ਹਾਂ ਤੇ ਜਾਨੀ ਹਮਲਾ ਵੀ ਕਰਨ ਦੀ ਕੋਸ਼ਿਸ ਕੀਤੀ ਜਿਸਦੀ ਉਨ੍ਹਾਂ ਵੱਲੋ ਪੁਲਿਸ ਨੂੰ ਸ਼ਕਾਇਤ ਦੇਣ ਤੇ ਵੀ ਕੋਈ ਪੁਲਿਸ ਕਰਮੀ ਵੀ ਉਨ੍ਹਾਂ ਦੀ ਮਦਦ ਲਈ ਨਹੀ ਪਹੁੰਚਿਆਂ । ਬਹਿਲ ਨੇ ਕਿਹਾ ਬੜੇ ਦੁਖ ਦੀ ਗੱਲ ਹੈ 26 ਜਨਵਰੀ ਤੇ 15 ਅਗਸਤ ਨੂੰ ਤਿਰੰਗੇ ਝੰਡੇ ਨਾਲ ਫੋਟੋਆਂ ਖਿਚਾ ਕੇ ਆਪਣੇ ਆਪ ਨੂੰ ਸੱਚਾ ਦੇਸ ਭਗਤ ਕਹਾਉਣ ਵਾਲੇ ਵੱਲੋਂ ਇਸ ਸੰਘਰਸ ’ਚ ਨਹੀ ਪਹੁੰਚੇ ਕਿ ਉਨ੍ਹਾਂ ਦੀ ਦੇਸ਼ ਭਗਤੀ ਸਿਰਫ ਫੋਟੋਆਂ ਖਿਚਾਉਣ ਤੱਕ ਹੀ ਸੀਮਿਤ ਹੈ।