ਹਸਪਤਾਲ ਦੇ ਅਧਿਕਾਰੀਆਂ ਨੇ ਵਿਵਿਾਦਤ ਸੀ.ਟੀ.ਸਕੈਨ ਮਸ਼ੀਨ ਦੇ ਭ੍ਰਿਸ਼ਟਾਚਾਰ ਦਾ ਭਾਂਡਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸਿਰ ਭੱਨਿਆ
ਹੁਸ਼ਿਆਰਪੁਰ, 17 ਮਈ, ( ਤਰਸੇਮ ਦੀਵਾਨਾ ) ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਹੁਸ਼ਿਆਰਪੁਰ ਡਾ: ਸੁਨੀਲ ਅਹੀਰ ਅਤੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਡਾ: ਸਵਾਤੀ ਨੇ ਪ੍ਰੈੱਸ ਕਾਨਫਰੰਸ ਕਰਕੇ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ ਵਿੱਚ ਸੀ.ਟੀ. ਸਕੈਨ ਮਸ਼ੀਨ ਦੇ ਸੰਬੰਧ ਵਿਚ ਦੱਸਿਆ ਕਿ ਕੁਝ ਸਮਾਜਿਕ ਜਥੇਬੰਦੀਆਂ ਵੱਲੋਂ ਡਾ: ਸੁਨੀਲ ਅਹੀਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਡਾ: ਸਵਾਤੀ ਐਸਐਮਓ ਅਤੇ ਅਭੈ ਮੋਹਨ ਸ਼ਰਮਾ ਪੀ.ਸੀ. ਪੀ.ਐਨ.ਡੀ.ਟੀ. ਕੋਆਰਡੀਨੇਟਰ ਅਤੇ ਕੇਵਲ ਡੀਲਿੰਗ ਕਲਰਕ ਵਿਰੁੱਧ ਮੰਗ ਪੱਤਰ ਅਤੇ ਪੁਤਲੇ ਸਾੜਨ ਦਾ ਕੰਮ ਕੀਤਾ ਜਾ ਰਿਹਾ ਹੈ ਜਥੇਬੰਦੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਚਾਰਾਂ ਵੱਲੋਂ ਸੀਟੀ ਸਕੈਨ ਮਸ਼ੀਨ ਲੱਗਣ ਵਿਚ ਵਿਘਨ ਪਾਇਆ ਜਾ ਰਿਹਾ ਹੈ ਜੋ ਕਿ ਇਹ ਸਰਾਸਰ ਝੂਠ ਹੈ ਜਥੇਬੰਦੀਆਂ ਨੂੰ ਸਿਟੀ ਅਤੇ ਅਲਟਰਾਸਾਊਂਡ ਮਸ਼ੀਨਾਂ ਲਗਾਉਣ ਦੀ ਪੂਰੀ ਪ੍ਰਕਿਰਿਆ ਬਾਰੇ ਹੋ ਸਕਦਾ ਹੈ ਕਿ ਪੂਰੀ ਜਾਣਕਾਰੀ ਨਹੀਂ ਹੈ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਜੋ ਉਹਨਾਂ ਦੀ ਸੂਚਨਾਕਾਰ ਹਨ ਉਨ੍ਹਾਂ ਨੂੰ ਗਲਤ ਸੂਚਨਾ ਮੁਹੱਈਆ ਕਰਵਾ ਰਹੇ ਹਨ।
ਅਸਲੀਅਤ ਇਹ ਹੈ ਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਸਿਟੀ ਸਕੈਨ ਅਤੇ ਐਮ.ਆਰ.ਆਈ. ਦੀਆਂ ਮਸ਼ੀਨਾਂ ਲਗਾਉਣ ਦਾ ਕ੍ਰਸਨਾ ਡਾਇਗਨੋਟਿਕ ਪ੍ਰਾਈਵੇਟ ਕੰਪਨੀ ਨਾਲ ਇਕਰਾਰ ਕੀਤਾ ਗਿਆ ਹੈ। ਜਿਸ ਦੇ ਤਹਿਤ ਇਹ ਮਸ਼ੀਨਾਂ ਜਿਨ੍ਹਾਂ ਹਸਪਤਾਲਾਂ ਵਿਚ ਲਗਵਾਈਆਂ ਜਾਣੀਆਂ ਹਨ ਅਤੇ ਪੀ ਸੀ ਪੀ ਐੱਨ ਡੀ ਟੀ ਐਕਟ ਦੇ ਤਹਿਤ ਕਾਨੂੰਨ ਮੁਤਾਬਕ ਲੱਗਣੀਆਂ ਹਨ। ਇਸ ਕਾਨੂੰਨ ਅਨੁਸਾਰ ਕੋਈ ਵੀ ਸੀਟੀ ਸਕੈਨ, ਐਮ.ਆਰ.ਆਈ. ਜਾਂ ਅਲਟਰਾਸਾਊਂਡ ਮਸ਼ੀਨ ਲਗਾਉਣ ਤੋਂ ਪਹਿਲਾਂ ਜ਼ਿਲ੍ਹਾ ਐਪਰੋਪ੍ਰੀਏਟ ਅਥਾਰਟੀ ਅਧੀਨ ਪੀ.ਸੀ. ਪੀ.ਐਨ.ਡੀ.ਟੀ. ਐਕਟ ਕਮ ਸਿਵਲ ਸਰਜਨ ਪਾਸੋਂ ਮਸ਼ੀਨ ਖ਼ਰੀਦਣ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ। ਪਰ ਕੰਪਨੀ ਨੇ ਸਿਟੀ ਮਸ਼ੀਨ ਪਹਿਲਾਂ ਖ਼ਰੀਦ ਲਈ ਹੈ ਅਤੇ ਉਸ ਤੋਂ ਬਾਅਦ ਮਸ਼ੀਨ ਖ਼ਰੀਦਣ ਦੀ ਮਨਜ਼ੂਰੀ ਲੈਣ ਵਾਸਤੇ ਅਰਜ਼ੀ ਇਸ ਦਫਤਰ ਨੂੰ ਭੇਜੀ ਹੈ। ਇਸ ਅਰਜ਼ੀ ਉਪਰ ਐਕਟ ਕਰਦੇ ਹੋਏ ਮਸ਼ੀਨ ਨੂੰ ਸੀਲ ਕਰਨ ਦੇ ਹੁਕਮ ਜ਼ਿਲ੍ਹਾ ਐਪਰੋਪ੍ਰੀਏਟ ਅਥਾਰਟੀ ਅਧੀਨ ਪੀ.ਸੀ. ਪੀ.ਐਨ.ਡੀ.ਟੀ. ਐਕਟ ਕਮ ਸਿਵਲ ਸਰਜਨ ਹੁਸ਼ਿਆਰਪੁਰ ਵੱਲੋਂ ਜਾਰੀ ਕਰ ਦਿੱਤੇ ਗਏ।ਜਿਹੜੀ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਕ੍ਰਸਨਾ ਡਾਇਗਨੋਸਟਿਕ ਪ੍ਰਾਈਵੇਟ ਕੰਪਨੀ ਵੱਲੋਂ ਸੀ.ਟੀ. ਮਸ਼ੀਨ ਰੱਖੀ ਗਈ ਸੀ ਕਾਗਜ਼ੀ ਪ੍ਰਕਿਰਿਆ ਪੂਰੀ ਨਾ ਹੋਣ ਕਰਕੇ ਕ੍ਰਸਨਾ ਡਾਇਗਨੋਸਟਿਕ ਪ੍ਰਾਈਵੇਟ ਕੰਪਨੀ ਵੱਲੋਂ ਬਿਨਾਂ ਕਿਸੇ ਅਧਿਕਾਰੀ ਨੂੰ ਸੂਚਿਤ ਕੀਤੇ, ਸੀ.ਟੀ. ਮਸ਼ੀਨ ਵਾਪਸ ਚੁੱਕ ਲਈ ਗਈ। ਉਸ ਤੋਂ ਬਾਅਦ ਕੰਪਨੀ ਵੱਲੋਂ 05-04-2022 ਨੂੰ ਹੋਰ ਮਸ਼ੀਨ ਖ਼ਰੀਦਣ ਦੀ ਮਨਜ਼ੂਰੀ ਵਾਸਤੇ ਬੇਨਤੀ ਪੱਤਰ ਦਾਖ਼ਲ ਕੀਤਾ। ਇਸ ਉੱਤੇ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਸਲਾਹਕਾਰ ਕਮੇਟੀ ਅਧੀਨ ਪੀ.ਸੀ. ਪੀ.ਐਨ.ਡੀ.ਟੀ. ਐਕਟ ਦੀ ਮੀਟਿੰਗ ਮਿਤੀ 02-05-2022 ਨੂੰ ਰੱਖੀ ਗਈ ਅਤੇ ਉਸੇ ਦਿਨ ਹੀ ਜ਼ਿਲ੍ਹਾ ਐਪਰੋਪ੍ਰੀਏਟ ਅਥਾਰਟੀ ਅਧੀਨ ਪੀ.ਸੀ. ਪੀ.ਐਨ.ਡੀ.ਟੀ. ਐਕਟ ਕਮ ਸਿਵਲ ਸਰਜਨ ਹੁਸ਼ਿਆਰਪੁਰ ਵੱਲੋਂ ਐਡਵਾਈਜ਼ਰੀ ਕਮੇਟੀ ਦੀ ਸਲਾਹ ਮੁਤਾਬਿਕ ਖ਼ਰੀਦਣ ਦੀ ਮਨਜ਼ੂਰੀ ਦੇ ਦਿੱਤੀ ਗਈ ਅਤੇ ਇਸ ਬਾਰੇ ਕੰਪਨੀ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਹੈ।
ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਵਿਵਾਦਤ ਮਸ਼ੀਨ ਜਦੋਂ ਹਸਪਤਾਲ ਨੇ ਮੰਗਵਾਈ ਹੀ ਨਹੀਂ ਤਾਂ ਉਹ ਮਸ਼ੀਨ ਕਿਵੇਂ ਹਸਪਤਾਲ ਵਿਖੇ ਆਈ ਤਾਂ ਅਧਿਕਾਰੀਆਂ ਨੇ ਕਿਹਾ ਕਿ ਪੀ.ਸੀ. ਪੀ.ਐਨ.ਡੀ.ਟੀ. ਐਕਟ ਤਹਿਤ ਕਾਗਜੀ ਕਾਰਵਾਈ ਪੂਰੀ ਨਾ ਹੋਣ ਕਰਕੇ ਮਸ਼ੀਨ ਨੂੰ ਪ੍ਰਯੋਗ ਨਹੀਂ ਕੀਤਾ ਗਿਆ। ਇੱਕ ਹੋਰ ਸਵਾਲ ਪੁੱਛਿਆ ਕਿ 2 ਕਰੋੜ ਤੋਂ ਵੱਧ ਦੀ ਕੀਮਤ ਵਾਲੀ ਮਸ਼ੀਨ ਭੇਜਣ ਵਾਲੀ ਕੰਪਨੀ ਨੇ ਬਿਨਾਂ ਹੁਸ਼ਿਆਰਪੁਰ ਦੀ ਮੰਗ ਦੇ ਕਿਵੇਂ ਮਸ਼ੀਨ ਭੇਜ ਦਿੱਤੀ। ਤਾਂ ਜਵਾਬ ਦਿੰਦਿਆ ਅਧਿਕਾਰੀਆਂ ਨੇ ਕਿਹਾ ਕਿ ਇਸ ਦਾ ਜਵਾਬ ਤਾਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਹੀ ਦੇ ਸਕਦੀ ਹੈ ਕਿ ਉਨ੍ਹਾਂ ਨੇ ਕਿਵੇਂ ਮਸ਼ੀਨ ਭੇਜੀ ਗਈ। ਜਦੋਂ ਇੱਕ ਮਸ਼ੀਨ ਹਸਪਤਾਲ ਵਿੱਚ ਆ ਗਈ ਤਾਂ ਉਹ ਤੁਹਾਡੀ ਮਰਜੀ ਤੋਂ ਬਿਨਾਂ ਕੰਪਨੀ ਵਾਲੇ ਕਿਵੇਂ ਚੁੱਕ ਕੇ ਲੈ ਗਏ ਤਾਂ ਉਨ੍ਹਾਂ ਕਿਹਾ ਕਿ ਕੰਪਨੀ ਦੀ ਮਸ਼ੀਨ ਸੀ ਉਹ ਚੁੱਕ ਕੇ ਲੈ ਗਏ।
ਫੋਟੋ ਮੁਨੀਰ








