ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)
: ਸੁਰੇਂਦਰ ਲਾਂਬਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸਰਬਜੀਤ ਸਿੰਘ ਬਾਹੀਆਂ ਐੱਸ.ਪੀ.(ਇਨਵੈਸਟੀਗੇਸ਼ਨ) ਹੁਸ਼ਿਆਰਪੁਰ ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾ ਨਸ਼ੇ ਦੇ ਸਮੱਗਲਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਪਰਮਿੰਦਰ ਸਿੰਘ ਮੰਡ ਉਪ ਪੁਲਿਸ ਕਪਤਾਨ ਸਬ ਡਵੀਜਨ ਗੜਸ਼ੰਕਰ ਦੀ ਹਸਬ ਹਦਾਇਤ ਤੇ ਥਾਣਾ ਮੁਖੀ ਗੜ੍ਹਸ਼ੰਕਰ ਬਲਜਿੰਦਰ ਸਿੰਘ ਨੇ ਬਾਹੱਦ ਅੱਡਾ ਝੁੱਗੀਆਂ ਤੋਂ ਗੜ੍ਹਸ਼ੰਕਰ ਰੋਡ ਤੇ ਨੇੜੇ ਪੁੱਲ ਨਹਿਰ ਸ਼ਾਹਪੁਰ ਤੋ ਮੁਸੱਮੀ ਆਦਰਸ਼ ਪੁੱਤਰ ਨਰੋਤਮ ਸਿੰਘ ਵਾਸੀ ਪਿੰਡ ਡੱਲੇਵਾਲ ਬੀਤ ਨੂੰ ਕਾਬੂ ਕਰਕੇ ਉਸਦੀ ਗੱਡੀ ਨੰਬਰੀ PB-07- BT-2078 ਮਾਰਕਾ ਆਈ 20 ਰੰਗ ਚਿੱਟਾ ਵਿੱਚੋ ਹੈਰੋਇਨ ਵਜਨੀ 518 ਗ੍ਰਾਮ ਅਤੇ ਇੱਕ ਛੋਟਾ ਡਿਜੀਟਲ ਕੰਡਾ ਬ੍ਰਾਮਦ ਕਰਕੇ ਉਸਦੇ ਖਿਲਾਫ ਮੁਕੱਦਮਾ ਨੰਬਰ 116 ਮਿਤੀ 08-07-2024 ਅ/ਧ 21-61-85 NDPS ACT ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ । ਜਿਸ ਪਾਸੋ ਹੁਣ ਤੱਕ ਪੁੱਛਗਿੱਛ ਜਾਰੀ ਹੈ ਤੇ ਮੁਸੱਮੀ ਆਦਰਸ਼ ਉਕਤ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ।