ਗੜ੍ਹਸ਼ੰਕਰ, 8 ਜੁਲਾਈ (ਅਸ਼ਵਨੀ ਸ਼ਰਮਾ)
: ਗੜ੍ਹਸ਼ੰਕਰ ਪੁਲਿਸ ਨੇ – 210 ਗ੍ਰਾਮ ਹੈਰੋਇਨ, ਨਸ਼ੀਲੀਆਂ = ਗੋਲੀਆਂ ਤੇ ਇਕ ਲੱਖ ਰੁਪਏ ਦੀ ਡਰੱਗ – ਮਨੀ ਸਮੇਤ ਇਕ ਵਿਅਕਤੀ ਤੇ ਇਕ ਜੋ ਔਰਤ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵਲੋਂ ਭੈੜੇ , ਪੁਰਸ਼ਾਂ ਤੇ ਨਸ਼ਾ ਸਮਗੱਲਰਾਂ ਦੇ ਖ਼ਿਲਾਫ਼ , ਕੀਤੀ ਜਾ ਰਹੀ ਕਾਰਵਾਈ ਤਹਿਤ ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਗੜ੍ਹਸ਼ੰਕਰ ਦ ਨਿਗਰਾਨੀ ਹੇਠ ਐੱਸ.ਐੱਚ.ਓ. ਬਲਜਿੰਦਰ ਸਿੰਘ ਮੱਲ੍ਹੀ ਵਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਗਸ਼ਤ ਪਿੰਡ ਡੇਰੋਂ ਮੇਨ ਰੋਡ ਗੜ੍ਹਸ਼ੰਕਰ ਤੋਂ ਬੰਗਾ ਰੋਡ ‘ਤੇ ਵਿਅਕਤੀ ਅਜਿਲ ਕੁਮਾਰ ਉਰਫ ਭੀਰੀ ਪੁੱਤਰ ਬਲਵਿੰਦਰ ਕੁਮਾਰ ਵਾਸੀ ਰਾਇਕਾ ਮੁਹੱਲਾ ਗੜ੍ਹਸ਼ੰਕਰ ਪਾਸੋਂ 210 ਗ੍ਰਾਮ ਹੈਰੋਇਨ, 90 ਨਸ਼ੀਲੀਆਂ ਗੋਲੀਆਂ, ਇਕ ਲੱਖ ਰੁਪਏ ਦੀ ਡਰੱਗ ਮਨੀ, ਇਕ ਐਪਲ ਦਾ ਫੋਨ, ਬੁਲਟ ਮੋਟਰਸਾਈਕਲ ਨੰਬਰ ਪੀ.ਪੀ. 07 ਬੀ.ਐੱਸ. 2494 ਰੰਗਾ ਕਾਲਾ ਅਤੇ ਔਰਤ ਰਾਜਵਿੰਦਰ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਭੰਮੀਆਂ ਪਾਸੋਂ 12 ਨਸ਼ੀਲੇ ਟੀਕੇ, ਇਕ ਮੋਬਾਇਲ ਫੋਨ ਬਰਾਮਦ ਕਰਦਿਆਂ ਇਨ੍ਹਾਂ ਖਿਲਾਫ਼ ਐੱਨ.ਡੀ.ਪੀ. ਐੱਸ. ਐਕਟ ਤਹਿਤ ਮਾਮਲਾ ਦਰਜ਼ ਕੀਤਾ ਹੈ। ਅਜਿਲ ਕੁਮਾਰ ਖਿਲਾਫ਼ ਥਾਣਾ ਗੜ੍ਹਸ਼ੰਕਰ ‘ਚ ਐੱਨ.ਡੀ. ਪੀ. ਐੱਸ. ਇਕ ਮਾਮਲਾ ਤੇ ਰਾਜਵਿੰਦਰ ਕੌਰ ਖਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੇ 2 ਮਾਮਲੇ ਦਰਜ ਹਨ।