Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਗੁਰੂ ਕਿਰਪਾ ਕੰਪਿਊਟਰ ਸੈਂਟਰ ਦਸੂਹਾ ਵਿਖੇ ਕਰਵਾਇਆ ਗਿਆ ਸਰਟੀਫਿਕੇਟ ਵੰਡ ਸਮਾਗਮ 

ਗੁਰੂ ਕਿਰਪਾ ਕੰਪਿਊਟਰ ਸੈਂਟਰ ਦਸੂਹਾ ਵਿਖੇ ਕਰਵਾਇਆ ਗਿਆ ਸਰਟੀਫਿਕੇਟ ਵੰਡ ਸਮਾਗਮ 

ਦਸੂਹਾ (ਚੌਧਰੀ) 

10 ਜੂਨ : ਤਜਿੰਦਰ ਸਿੰਘ ਭਾਰਜ ਦੁਆਰਾ ਸੰਚਾਲਿਤ ਗੁਰੂ ਕਿਰਪਾ ਕੰਪਿਊਟਰ ਸੈਂਟਰ ਜੀ.ਟੀ ਰੋਡ ਦਸੂਹਾ ਵਿਖੇ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਜਗਦੀਪ ਸਿੰਘ ਸੋਈ ਵੱਲੋਂ ਕੀਤੀ ਗਈ ਅਤੇ ਆਕਸਫੋਰਡ ਹਸਪਤਾਲ ਜਲੰਧਰ ਦੇ ਹਾਰਟ ਸਪੈਸ਼ਲਿਸਟ ਡਾਕਟਰ ਗੁਲਵੀਰ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਵਿੱਚ ਚੌਧਰੀ ਕੁਮਾਰ ਸੈਣੀ ਚੇਅਰਮੈਨ ਕੇ.ਐਮ.ਐਸ ਕਾਲਜ ਆਫ ਆਈ ਟੀ ਐਂਡ ਮੈਨੇਜਮੈਂਟ ਦਸੂਹਾ ਅਤੇ ਮੁੱਖ ਮਹਿਮਾਨ ਡਾ. ਗਿੱਲ ਵੱਲੋਂ ਸਾਂਝੇ ਤੌਰ ਤੇ ਲਗਪਗ 100 ਵਿਦਿਆਰਥੀਆਂ ਨੂੰ ਕੰਪਿਊਟਰ ਕੋਰਸ ਪੂਰਾ ਹੋਣ ਤੇ ਸਰਟੀਫਿਕੇਟ ਵੰਡੇ। ਇਸ ਮੌਕੇ ਤੇ ਬੋਲਦਿਆਂ ਚੇਅਰਮੈਨ ਚੌਧਰੀ ਕੁਮਾਰ ਸੈਣੀ ਨੇ ਕਿਹਾ ਕਿ ਇਹ ਕੰਪਿਊਟਰ ਸੈਂਟਰ ਕਰੀਬ 3 ਸਾਲ ਤੋਂ ਗਰੀਬ ਬੱਚਿਆਂ ਨੂੰ ਮੁਫ਼ਤ ਕੰਪਿਊਟਰ ਸਿੱਖਿਆ ਦੇ ਰਿਹਾ ਹੈ, ਜਿਸ ਨਾਲ ਗਰੀਬ ਵਰਗ ਦੇ ਬੱਚਿਆਂ ਨੂੰ ਇਸ ਦਾ ਲਾਭ ਹੋਣ ਦੇ ਨਾਲ ਨਾਲ ਕੰਪਿਊਟਰ ਆਪਰੇਟਰ ਦੀ ਨੌਕਰੀ ਕਰਨ ਦਾ ਵੀ ਮੌਕਾ ਮਿਲ ਰਿਹਾ ਹੈ। ਡਾ. ਗੁਲਵੀਰ ਸਿੰਘ ਗਿੱਲ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਆਪਣੇ ਪਿਤਾ ਜੀ ਦੇ ਨਾਮ ਤੇ ਅਜਿਹਾ ਇੱਕ ਉਪਰਾਲਾ ਕੀਤਾ ਹੈ। ਉਹਨਾ ਕਿਹਾ ਕਿ ਉਹਨਾਂ ਦੀ ਸੰਸਥਾ ਵੀ ਗੁਰੂ ਕਿਰਪਾ ਕੰਪਿਊਟਰ ਸੈਂਟਰ ਦੀ ਹਰ ਕਿਸਮ ਦੀ ਮਦਦ ਕਰਨ ਲਈ ਤਿਆਰ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕਰਨਲ ਜੋਗਿੰਦਰ ਲਾਲ ਸ਼ਰਮਾ, ਡਾ. ਦਿਲਬਾਗ ਸਿੰਘ ਹੁੰਦਲ, ਜਗਦੀਸ਼ ਮੰਦਰ ਪ੍ਰਧਾਨ ਘੋਗਰਾ, ਰਿਟਾਇਰਡ ਪ੍ਰਿੰਸੀਪਲ ਸਤੀਸ਼ ਕਾਲੀਆ, ਕੁਲਦੀਪ ਸਿੰਘ ਪ੍ਰਧਾਨ, ਮਨਦੀਪ ਕੌਰ, ਕੁਲਵੰਤ ਸਿੰਘ ਅਤੇ ਸਰਿਸ਼ਟਾ, ਆਦਿ ਹਾਜ਼ਰ ਸਨ।

ਕੈਪਸ਼ਨ : ਡਾ ਗੁਲਵੀਰ ਸਿੰਘ ਗਿੱਲ, ਜਗਦੀਸ਼ ਸਿੰਘ ਸੋਈ, ਚੇਅਰਮੈਨ ਚੌਧਰੀ ਕੁਮਾਰ ਸੈਣੀ, ਡਾ. ਦਿਲਬਾਗ ਸਿੰਘ ਹੁੰਦਲ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡਦੇ ਹੋਏ।