Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪਿੰਡ ਗੋਂਦਪੁਰ ਰਾਣਾ ਦੀ ਪੁਲੀ ਥੱਲਿਓਂ ਭੇਦ ਭਰੇ ਹਲਾਤਾਂ “ਚ ਮਿਲ਼ੀ ਵਿਅਕਤੀ ਦੀ ਲਾ+ਸ਼

ਪਿੰਡ ਗੋਂਦਪੁਰ ਰਾਣਾ ਦੀ ਪੁਲੀ ਥੱਲਿਓਂ ਭੇਦ ਭਰੇ ਹਲਾਤਾਂ “ਚ ਮਿਲ਼ੀ ਵਿਅਕਤੀ ਦੀ ਲਾ+ਸ਼

ਗੜ੍ਹਦੀਵਾਲਾ (ਚੌਧਰੀ) 

ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਟੀਮ ਨੇ ਸਾਥੀਆਂ ਨਾਲ ਰੈਸਕਿਊ ਕਰਕੇ ਲਾਸ਼ ਨੂੰ ਕੱਢਿਆ ਬਾਹਰ, ਪੁਲਿਸ ਜਾਂਚ ਚ ਜੁਟੀ*

: ਗੜ੍ਹਦੀਵਾਲਾ ਦੇ ਨੇੜਲੇ ਪਿੰਡ ਗੋਦਪੁਰ ਕੋਲ ਪੈਂਦੇ ਪਟਰੋਲ ਪੰਪ ਨੇੜੇ ਮੇਨ ਰੋਡ ਪਿੰਡ ਗੋਂਦਪੁਰ ਰਾਣਾ ਪੁੱਲੀ ਹੇਠੋਂ ਇੱਕ ਅਣਪਛਾਤੇ ਵਿਅਕਤੀ ਦੀ ਗਲੀ ਸੜ੍ਹੀ ਹਾਲਤ ਵਿੱਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨਾਲ ਇਲਾਕੇ ਦੇ ਲੋਕਾਂ ਵਿਚ ਸਨਸਨੀ ਫੈਲ ਗਈ ।ਇਸ ਸਬੰਧੀ ਥਾਣਾ ਮੁੱਖੀ ਸਬ-ਇੰਸਪੈਕਟਰ ਸਤਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਅੱਜ 7 ਵਜੇ ਦੇ ਕਰੀਬ ਪਿੰਡ ਗੋਂਦਪੁਰ ਦੇ ਸਰਪੰਚ ਵਲੋਂ ਫੋਨ ਰਾਹੀਂ ਪਿੰਡ ਰਾਣਾ ਮੋੜ ਤੇ ਪੁੱਲੀ ਹੇਠਾਂ ਇੱਕ ਗਲੀ ਸੜ੍ਹੀ ਹਲਾਤ ਵਿੱਚ ਲਾਸ਼ ਪਈ ਹੋਣ ਸਬੰਧੀ ਜਾਣਕਾਰੀ ਦਿੱਤੀ ਗਈ।ਗੜ੍ਹਦੀਵਾਲਾ ਪੁਲਿਸ ਇਸ ਘਟਨਾ ਦੀ ਜਾਂਚ ਵਿੱਚ ਜੁੱਟ ਗਈ ਹੈ। ਸੂਚਨਾ ਮਿਲਦੇ ਹੀ ਬਾਬਾ ਦੀਪ ਸਿੰਘ ਸੇਵਾ ਦਲ ਐਡ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਦੀ ਟੀਮ ਮੁੱਖ ਸੇਵਾਦਾਰ ਸ ਮਨਜੋਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਪਹੁੰਚੀ। ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਟੀਮ ਨੇ ਸਾਥੀਆਂ ਨਾਲ ਰੈਸਕਿਊ ਕਰਕੇ ਲਾਸ਼ ਨੂੰ ਬਾਹਰ ਕੱਢਿਆ ਤੇ ਆਪਣੀ ਗੱਡੀ ਚ ਸਿਵਲ ਹਸਪਤਾਲ ਹਸਪਤਾਲ ਦਸੂਹਾ ਵਿਖੇ ਸ਼ਨਾਖਤ ਲਈ ਭੇਜਿਆ ਗਿਆ । ਲਾਸ਼ ਸਿਵਲ ਹਸਪਤਾਲ ਦਸੂਹਾ ਵਿਖੇ ਮੋਚਰੀ ਵਿੱਚ ਸ਼ਨਾਖਤ ਲਈ ਰੱਖਵਾ ਦਿੱਤੀ ਗਈ ।ਪੁਲਿਸ ਅਧਿਕਾਰੀਆਂ ਅਨੁਸਾਰ ਲਾਸ਼ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ।ਜਿਸਦੀ ਪਹਿਚਾਣ ਕਰਨੀ ਵੀ ਥੋੜ੍ਹੀ ਮੁਸ਼ਕਿਲ ਹੈ।ਫਿਰ ਵੀ ਪੁਲਿਸ ਵੱਲੋਂ ਉੱਕਤ ਲਾਸ਼ ਦੀ ਸ਼ਨਾਖਤ ਲਈ 72 ਘੰਟੇ ਲਈ ਹਸਪਤਾਲ ਦੀ ਮੋਚਰੀ ਵਿੱਚ ਰੱਖਵਾਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ।