ਗੜ੍ਹਦੀਵਾਲਾ 2 ਜਨਵਰੀ (ਚੌਧਰੀ /ਯੋਗੇਸ਼ ਗੁਪਤਾ) : ਸਧਾਨਕ ਪੁਲਿਸ ਨੇ 34 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਨੌਜਵਾਨ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਦੋਸ਼ੀ ਦੀ ਪਹਿਚਾਣ ਰੋਸ਼ਨ ਲਾਲ ਪੁੱਤਰ ਗੁਰਦਾਸ ਰਾਮ ਵਾਸੀ ਨੰਦਾਚੋਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਏ.ਐਸ.ਆਈ ਸਤਨਾਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਚੋਹਕਾ ਮੋੜ ਨੇੜੇ ਪੀਰਾਂ ਦੀ ਜਗ੍ਹਾ ਪਾਸ ਪੁੱਜੀ ਤਾਂ ਪਿੰਡ ਸਰਹਾਲਾ ਤੋਂ ਇੱਕ ਮੋਨਾ ਨੋਜਵਾਨ ਮੋਟਰ ਸਾਈਕਲ ਨੰਬਰ ਪੀ.ਬੀ 07-ਬੀ.ਟੀ 6796 ਤੇ ਆ ਰਿਹਾ ਸੀ। ਜਿਸ ਨੂੰ ਮਨ ਏ.ਐਸ.ਆਈ ਵੱਲੋਂ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ । ਜਿਸ ਨੇ ਆਪਣਾ ਨਾਮ ਰੋਸ਼ਨ ਲਾਲ ਪੁੱਤਰ ਗੁਰਦਾਸ ਰਾਮ ਵਾਸੀ ਨੰਦਾਚੋਰ ਦੱਸਿਆ।ਜਿਸ ਦੀ ਤਲਾਸੀ ਕਰਨ ਤੇ ਉਸ ਪਾਸੋ 34 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ।ਪੁਲਿਸ ਨੇ ਦੋਸ਼ੀ ਰੋਸ਼ਨ ਲਾਲ ਤੇ 22-61-85 ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੜ੍ਹਦੀਵਾਲਾ : 34 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਪੁਲਿਸ ਅੜਿੱਕੇ
- Post published:January 2, 2022