ਗੜ੍ਹਦੀਵਾਲਾ 7 ਮਾਰਚ (ਚੌਧਰੀ / ਯੋਗੇਸ਼ ਗੁਪਤਾ ): 21ਮੁਹਾਰ ਰੈਜੀਮੈਂਟ ਆਰਮੀ ਦੇ ਨਾਇਬ ਸੂਬੇਦਾਰ ਕੁਲਦੀਪ ਸਿੰਘ (41)ਪੁੱਤਰ ਨਛੱਤਰ ਸਿੰਘ ਵਾਸੀ ਡੱਫਰ ਜਿਸਦੀ ਬੀਤੀ ਰਾਤ ਜਲੰਧਰ ਕੈਟ ਰੇਲਵੇ ਸਟੇਸ਼ਨ ਤੇ ਰਾਂਚੀ ਝਾਰਖੰਡ ਨੂੰ ਛੁੱਟੀ ਕੱਟਕੇ ਡਿਊਟੀ ਤੇ ਜਾਂਦੇ ਸਮੇਂ ਰੇਲਵੇ ਟਰੈਕ ਤੇ 12904 ਗੋਲਡਨ ਟੇਂਪੱਲ ਸੁਪਰ ਫਾਸਟ ਰੇਲ ਗੱਡੀ ਦੀ ਛਪੇ ਵਿੱਚ ਆਉਣ ਕਾਰਨ ਮੌਤ ਹੋ ਗਈ ਸੀ ਜਿਸਦਾ ਅੱਜ ਉਸਦੇ ਜੱਦੀ ਪਿੰਡ ਡੱਫਰ ਵਿਖੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ।ਇਸ ਮੌਕੇ ਥਾਣਾ ਗੜ੍ਹਦੀਵਾਲਾ ਨੇ ਐਡੀਸ਼ਨਲ ਐੱਸ ਐੱਚ ਓ ਸਤਪਾਲ ਸਿੰਘ ਜਲੋਟਾ ,ਸੂਬੇਦਾਰ ਖੇਮ ਸਿੰਘ 6 ਮੁਹਤ ਰੈਜੀਮੈਂਟ ਜਲੰਧਰ ,ਸੂਬੇਦਾਰ ਸ਼੍ਰੀ ਕਮਾਰ 18 ਐੱਫ ਏ ਡੀ ਉੱਚੀ ਬੱਸੀ ,ਨਾਇਬ ਸੂਬੇਦਾਰ ਚਮੇਲ ਸਿੰਘ ,ਹਵਾਲਦਾਰ ਸੰਦੀਪ ,ਹਵਾਲਦਾਰ ਮਨਜੀਤ ਸਿੰਘ,ਸਰਪੰਚ ਹਰਦੀਪ ਸਿੰਘ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਇਸ ਮੌਕੇ 21 ਮੁਹਾਰ ਯੂਨਿਟ ਤੋਂ ਆਏ ਫੌਜ ਦੀ ਅਧਿਕਾਰੀਆਂ ਨੇ ਦੱਸਿਆ ਕਿ ਮਿਰਤਕ ਨਾਇਬ ਸੂਬੇਦਾਰ ਕੁਲਦੀਪ ਸਿੰਘ 21 ਮੁਹਾਰ ਰੈਜੀਮੈਂਟ ਮੱਛਲ ਸੈਕਟਰ ਜੰਮੂ ਕਸ਼ਮੀਰ ਵਿਖੇ ਤਾਈਨਾਤ ਸੀ ਜਿਸਦੀ ਬੀਤੇ ਦਿਨੀਂ ਪੋਸਟਿੰਗ ਝਾੜਖੰਡ ਵਿਖੇ ਹੋਈ ਸੀ।ਜਿੱਥੇ ਬੀਤੇ ਕੱਲ੍ਹ ਇਹ ਆਪਣੀ ਡਿਊਟੀ ਨਿਭਾਉਣ ਲਈ ਇਰਾਂਚੀ ਨੂੰ ਜਾ ਰਿਹਾ ਸੀ ।ਜਿੱਥੇ ਕਿ ਰੇਲਗੱਡੀ ਦੀ ਚਪੇਟ ਵਿੱਚ ਆਉਣ ਕਾਰਨ ਸਦਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ।ਇਸ ਮੌਕੇ 6 ਮੁਹਾਰ ਰੈਜੀਮੈਂਟ ਜਲੰਧਰ ਤੋਂ ਸੂਬੇਦਾਰ ਚਮੇਲ ਸਿੰਘ ਦੀ ਅਗਵਾਈ ਵਿੱਚ ਪਹੁੰਚੀ ਫੌਜ ਦੀ ਟੁਕੜੀ ਵੱਲੋਂ ਮਿਰਤਕ ਨੂੰ ਸਲਾਮੀ ਭੇਂਟ ਕੀਤੀ ਗਈ।ਇਸ ਮੌਕੇ ਮਿਰਤਕ ਦੇ ਸੱਤ ਸਾਲਾਂ ਪੁੱਤਰ ਅਗਮਦੀਪ ਸਿੰਘ ਅਤੇ ਪਿਤਾ ਨਛੱਤਰ ਸਿੰਘ ਵਲੋਂ ਚਿਖਾ ਨੂੰ ਅਗਨੀ ਭੇਂਟ ਕਰਨ ਦੀਆਂ ਰਸਮਾਂ ਨਿਭਾਈਆਂ ਗਈਆਂ।ਇਸ ਮੌਕੇ ਮਿਰਤਕ ਦੀ ਪਤਨੀ ਪਰਵਿੰਦਰ ਕੌਰ ਲੜਕੀ ਅਰਸ਼ਦੀਪ ਕੌਰ,ਲੜਕੀ ਲਵਦੀਪ ਕੌਰ , ਮਾਤਾ ਹਰਜੀਤ ਕੌਰ,ਪਿਤਾ ਨੱਛਤਰ ਸਿੰਘ ,ਭਰਾ ਗੁਰਪ੍ਰੀਤ ਸਿੰਘ ,ਸਮੇਤ ਪਰਿਵਾਰ ਦਾ ਵਿਰਲਾਪ ਵੇਖਿਆ ਨਹੀਂ ਸੀ ਜਾ ਰਿਹਾ ।ਇਸ ਮੌਕੇ ਮਨਜੋਤ ਸਿੰਘ ਤਲਵੰਡੀ ,ਡਾਕਟਰ ਮਨਦੀਪ ਸਿੰਘ ਖਾਲਸਾ ,ਭਾਈ ਬਗੀਚਾ ਸਿੰਘ ,ਗੁਰਪ੍ਰੀਤ ਸਿੰਘ ਹੀਰਾਹਰ,ਪ੍ਰਿੰਸੀਪਲ ਰੁਪਿੰਦਰਜੀਤ ਸਿੰਘ,ਦਵਿੰਦਰ ਸਿੰਘ ਚੋਹਕਾ,ਮੈਨੇਜਰ ਫਕੀਰ ਸਿੰਘ ਸਹੋਤਾ,ਸੁਰਜੀਤ ਸਿੰਘ,ਭਾਈ ਗੁਰਦੀਪ ਸਿੰਘ ,ਅਮਰੀਕ ਸਿੰਘ,ਕਮਲਜੀਤ ਸਿੰਘ ਸਮੇਤ ਪ੍ਰੈੱਸ ਕਲੱਬ ਗੜ੍ਹਦੀਵਾਲਾ ਦੇ ਸਮੂਹ ਪੱਤਰਕਾਰਾਂ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜਿਰ ਸਨ ।
ਨਾਇਬ ਸੂਬੇਦਾਰ ਕੁਲਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
- Post published:March 9, 2022
You Might Also Like
ਹੈਰੋਇਨ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ
ਸ਼ਪੈਸ਼ਲ DGP ਅਰਪਿਤ ਸ਼ੁਕਲਾ, ਡੀ.ਸੀ ਕੋਮਲ ਮਿੱਤਲ ਤੇ SSP ਸਰਤਾਜ ਸਿੰਘ ਚਾਹਲ ਵਲੋਂ ਸ਼੍ਰੀ ਅਮਰਨਾਥ ਯਾਤਰਾ ਤੇ ਜਾ ਰਹੇ ਸ਼ਰਧਾਲੂਆਂ ਦੇ ਸੁਰੱਖਿਆ ਪ੍ਰਬੰਧਾਂ ਦਾ ਦਸੂਹਾ ਵਿਖੇ ਪਹੁੰਚ ਕੇ ਲਿਆ ਜਾਇਜ਼ਾ
ਵੱਡੀ ਖਬਰ.. ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਪਲਟਣ ਨਾਲ ਤਿੰਨ ਦੀ ਮੌਤ,ਛੇ ਜ਼ਖਮੀ
ਵਿਧਾਇਕ ਜਸਵੀਰ ਸਿੰਘ ਰਾਜਾ ਵੱਡੀ ਗਿਣਤੀ ‘ਚ ਆਪਣੇ ਸਮਰਥਕਾਂ ਨਾਲ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਹੋਏ ਰਵਾਨਾ







