Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਵਿਧਾਇਕ ਕਰਮਵੀਰ ਘੁੰਮਣ ਵਲੋਂ ਖਿਡਾਰੀਆਂ,ਕੋਚ ਅਤੇ ਟੀਚਰ ਦਾ ਸਨਮਾਨ

ਵਿਧਾਇਕ ਕਰਮਵੀਰ ਘੁੰਮਣ ਵਲੋਂ ਖਿਡਾਰੀਆਂ,ਕੋਚ ਅਤੇ ਟੀਚਰ ਦਾ ਸਨਮਾਨ

ਦਸੂਹਾ (ਚੌਧਰੀ)

1 ਅਪ੍ਰੈਲ : ਅੱਜ ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਹਲਕਾ ਵਿਧਾਇਕ, ਦਸੂਹਾ ਵਲੋਂ ਪੀ ਆਈ ਐਸ ਅਥਲੈਟਿਕਸ ਅਕੈਡਮੀ ਦਸੂਹਾ ਦੇ ਖਿਡਾਰੀਆਂ, ਕੋਚ ਦੀਪਕ ਕੁਮਾਰ ਅਤੇ ਟੀਚਰ ਲਖਵੀਰ ਕੌਰ ਚੰਗੀ ਕਾਰਗੁਜ਼ਾਰੀ ਦੇਖਦੇ ਉਨ੍ਹਾਂ ਦੀ ਹੌਸਲਾ ਅਫਜਾਈ ਕਰਦੇ ਹੋਏ ਸਨਮਾਨਿਤ ਕੀਤਾ।ਇਸ ਮੌਕੇ ਹਲਕਾ ਵਿਧਾਇਕ ਨੇ ਖਿਡਾਰੀਆਂ ਨੂੰ ਹੋਰ ਮੇਹਨਤ ਕਰਨ ਲਈ ਪ੍ਰੇਰਿਤ ਕੀਤਾ।

ਜਿਕਰਯੋਗ ਹੈ ਕਿ ਪੀ ਆਈ ਐਸ ਅਥਲੈਟਿਕਸ ਅਕੈਡਮੀ ਦਸੂਹਾ ਦੇ ਐਥਲੀਟ ਮਿਥੁਨ ਨੇ 2023 ਵਿਚ ਪੁਣੇ ਵਿਖੇ ਹੋਈ 21ਵੀਂ ਨੇਸ਼ਨਲ਼ ਪੈਰਾ ਅਥੈਟਿਕਸ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸੇ ਤਰਾਂ ਐਥਲੀਟ ਗੁੱਗ ਕੌਰ ਨੇ ਤਾਮਿਲਨਾਡੂ ਵਿਖ਼ੇ 13 ਤੋਂ 16 ਮਾਰਚ ਤੱਕ ਹੋਈ ਆਲ ਇੰਡੀਆਂ ਇੰਟਰ ਯੂਨੀਵਰਸਿਟੀ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 800ਮੀਟਰ ਵਿੱਚ ਪਹਿਲਾਂ, 400ਮੀਟਰ ਵਿੱਚ ਤੀਜਾ, 4×400 ਮੀਟਰ ਮਿਕਸ ਰਿਲੇਅ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਬੈਸਟ ਅਥਲੀਟ ਦਾ ਖ਼ਿਤਾਬ ਆਪਣੇ ਨਾਮ ਹਾਸਿਲ ਕਰਦਿਆਂ ਹੋਇਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪਹਿਲੀ ਮਹਿਲਾ ਖਿਡਾਰਣ (ਬੈਸਟ ਅਥਲੀਟ) ਬਣਨ ਦਾ ਇਤਿਹਾਸ ਵੀ ਰਚਿਆ ਸੀ। ਬਾਕੀ ਖਿਡਾਰੀਆਂ ਵੱਲੋਂ ਕਰਾਸ ਕੰਟਰੀ ਇੰਟਰ ਕਾਲਜ ਮੁਕਾਬਲੇ – ਓਵਰ ਆਲ ਚੈਂਪੀਅਨਸ਼ਿਪ ਪ੍ਰਾਪਤ ਕੀਤੀ। ਇਸ ਮੌਕੇ ਕੋਚ  ਦੀਪਕ ਕੁਮਾਰ, ਡਾ. ਲਖਵੀਰ ਕੌਰ ਅਤੇ ਹੋਰ ਅਧਿਕਾਰੀਆਂ ਸਮੇਤ ਖਿਡਾਰੀ ਹਾਜਰ ਸਨ।