Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਜੰਗਲਾਤ ਵਿਭਾਗ ਦੇ ਦਰੱਖਤ ਚੋਰੀ ਕਰਕੇ ਤਸਕਰੀ ਕਰਨ ਦਾ ਆਦਤਨ ਮੁਜਰਮ ਗ੍ਰਿਫਤਾਰ

ਜੰਗਲਾਤ ਵਿਭਾਗ ਦੇ ਦਰੱਖਤ ਚੋਰੀ ਕਰਕੇ ਤਸਕਰੀ ਕਰਨ ਦਾ ਆਦਤਨ ਮੁਜਰਮ ਗ੍ਰਿਫਤਾਰ

ਜੰਗਲਾਤ ਵਿਭਾਗ ਦੇ ਦਰੱਖਤ ਚੋਰੀ ਕਰਕੇ ਤਸਕਰੀ ਕਰਨ ਦਾ ਆਦਤਨ ਮੁਜਰਮ ਗ੍ਰਿਫਤਾਰ

ਮੁਕੇਰੀਆਂ / ਦਸੂਹਾ 1 ਅਪ੍ਰੈਲ (ਚੌਧਰੀ) : ਪਿੰਡ ਮਹਿਤਾਬਪੁਰ ਥਾਣਾ ਮੁਕੇਰੀਆਂ ਜਿਲ੍ਹਾ ਹੁਸ਼ਿਆਰਪੁਰ ਵਿਖੇ ਬਿਆਸ ਦਰਿਆ ਦੇ ਨਜਦੀਕ ਜੰਗਲਾਤ ਵਿਭਾਗ ਦੀ ਕਰੀਬ 400 ਏਕੜ ਜਮੀਨ ਸਥਿਤ ਹੈ। ਜਿਸ ਵਿਚੋਂ ਕੁਝ ਰਕਬੇ ਵਿੱਚ ਨਿਰਮਲ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਪਿੰਡ ਜਗਤਪੁਰ ਕਲਾਂ ਜਿਲ੍ਹਾ ਗੁਰਦਾਸਪੁਰ ਅਤੇ ਹੋਰ ਵਿਅਕਤੀਆਂ ਵੱਲੋਂ ਨਜਾਇਜ ਕਬਜਾ ਕੀਤਾ ਹੋਇਆ ਸੀ, ਜਿਸ ਨੂੰ ਜੰਗਲਾਤ ਵਿਭਾਗ ਵੱਲੋਂ ਮਹਿਕਮਾਂ ਮਾਲ ਪਾਸੋਂ ਨਿਸ਼ਾਨਦੇਹੀ ਕਰਵਾ ਕੇ ਸਾਲ 2018 ਦੌਰਾਨ ਆਪਣਾ ਕਬਜਾ ਕਰਕੇ ਉਥੇ ਕੰਡਿਆਲੀ ਤਾਰ ਅਤੇ ਬੁਰਜੀਆਂ ਲਗਾਈਆਂ ਸਨ ਅਤੇ ਇਸ ਜਮੀਨ ਵਿੱਚ ਦਰੱਖਤ ਲਗਵਾ ਦਿੱਤੇ ਸਨ। ਮਾਰਚ 2022 ਤੋਂ ਨਿਰਮਲ ਸਿੰਘ ਅਤੇ ਇਸਦੇ ਸਾਥੀਆਂ ਵੱਲੋਂ ਇਸ ਜਮੀਨ ਤੇ ਵਾਰ-ਵਾਰ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਜੰਗਲਾਤ ਵਿਭਾਗ ਵੱਲੋਂ ਲਗਾਏ ਗਏ ਕਰੀਬ 800/900 ਦਰਖਤਾਂ ਨੂੰ ਤਸਕਰੀ ਵਾਸਤੇ ਚੋਰੀ ਵੱਢਿਆ ਅਤੇ ਬਾਕੀ ਬੱਚਦੇ ਜੰਗਲ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਜੰਗਲ ਵਿਚਲੇ ਕਾਫੀ ਦਰੱਖਤ ਅਤੇ ਹੋਰ ਬਨਸਪਤੀ ਸੜ ਗਈ ਅਤੇ ਜੰਗਲ ਵਿੱਚ ਰਹਿੰਦੇ ਜੰਗਲੀ ਜਾਨਵਰ ਅਤੇ ਪੰਛੀ ਮਰ ਗਏ। ਜਿਸ ਨਾਲ ਜੰਗਲ ਦਾ ਅਤੇ ਵਾਤਾਵਰਣ ਦਾ ਕਾਫੀ ਨੁਕਸਾਨ ਹੋਇਆ। ਜੰਗਲਾਤ ਵਿਭਾਗ ਵੱਲੋਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਅਧਾਰ ਤੇ ਉੱਕਤ ਮਾਮਲਿਆ ਸਬੰਧੀ ਨਿਰਮਲ ਸਿੰਘ ਅਤੇ ਇਸਦੇ ਸਾਥੀਆਂ ਦੇ ਖਿਲਾਫ ਵੱਖ ਵੱਖ ਧਾਰਾਵਾ ਵਿੱਚ ਹੇਠ ਲਿਖੇ ਮੁਕਦਮੇਂ ਦਰਜ ਕੀਤੇ ਗਏ: ਦਰਜ ਮੁਕਦਮੇਂ:

1. ਮੁਕਦਮਾਂ ਨੰਬਰ 27 ਮਿਤੀ 16.03.22 ਅ:ਧ: 447/427/379/511/148/149 ਭ:ਦ: ਥਾਣਾ

ਮੁਕੇਰੀਆਂ। 2. ਮੁਕਦਮਾਂ ਨੰਬਰ 29 ਮਿਤੀ 19.03.22 ਅ:ਧ: 379/427 ਭ:ਦ:, 32/33 ਭਾਰਤੀ ਜੰਗਲਾਤ ਐਕਟ 1927, ਧਾਰਾ 2/9 ਜੰਗਲੀ ਜੀਵ ਸੁਰੱਖਿਆ ਐਕਟ 1972 ਥਾਣਾ ਮੁਕੇਰੀਆਂ।

3. ਮੁਕਦਮਾਂ ਨੰਬਰ 31 ਮਿਤੀ 26.03.22 ਅ:ਧ: 436/427/309/511/148/149 ਭ:ਦ: 32/33 ਭਾਰਤੀ ਜੰਗਲਾਤ ਐਕਟ 1927, ਧਾਰਾ 2/9 ਜੰਗਲੀ ਜੀਵ ਸੁਰੱਖਿਆ ਐਕਟ 1972 ਥਾਣਾ ਮੁਕੇਰੀਆਂ

ਜੰਗਲਾਤ ਅਤੇ ਜੰਗਲੀ ਜੀਵ ਦੀ ਸੁਰੱਖਿਆ ਦੇ ਮੱਦੇਨਜਰ, ਜੰਗਲ, ਜੰਗਲੀ ਜੀਵ ਅਤੇ ਪੰਛੀਆਂ ਨੂੰ ਇਹਨਾਂ ਵਿਅਕਤੀਆਂ ਵੱਲੋਂ ਪਹੁਚਾਏ ਨੁਕਸਾਨ ਨੂੰ ਧਿਆਨ ਵਿੱਚ ਰਖਦੇ ਹੋਏ ਸ਼੍ਰੀ ਧਰੁਮਨ ਐਚ. ਨਿੰਬਾਲੇ, ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋਂ ਉਕਤ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ। ਇਹਨਾਂ ਨਿਰਦੇਸ਼ਾ ਮੁਤਾਬਿਕ ਸ਼੍ਰੀ ਪਰਮਜੀਤ ਸਿੰਘ, ਉਪ ਪੁਲਿਸ ਕਪਤਾਨ ਮੁਕੇਰੀਆਂ, ਇੰਸਪੈਕਟਰ ਹਰਜਿੰਦਰ ਸਿੰਘ, ਮੁੱਖ ਅਫਸਰ ਥਾਣਾ ਮੁਕੇਰੀਆਂ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ ਵੱਖ ਪੁਲਿਸ ਟੀਮਾਂ ਬਣਾਕੇ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਦੋਸ਼ੀਆਂ ਦੇ ਸੰਭਾਵਿਤ ਠਿਕਾਣਿਆਂ ਤੇ ਰੇਡ ਕੀਤੇ ਜਾਂਦੇ ਸਨ।

ਪੁਲਿਸ ਰੇਡ ਪਾਰਟੀਆਂ ਦੁਆਰਾ ਦਿੱਤੀ ਗਈ ਦਬਿਸ਼ ਅਤੇ ਸਖਤੀ ਕਾਰਨ ਨਿਰਮਲ ਸਿੰਘ ਉਰਫ ਨਿੰਮਾ ਉਕਤ ਦੋਸ਼ੀ ਨੂੰ ਮਿਤੀ 29.03.22 ਨੂੰ ਉਕਤ ਮੁਕਦਮਿਆਂ ਵਿੱਚ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਦੋਸ਼ੀ ਨਿਰਮਲ ਸਿੰਘ ਅਤੇ ਇਸਦੇ ਸਾਥੀਆਂ ਵੱਲੋਂ ਪਹਿਲਾਂ ਵੀ ਕਈ ਵਾਰ ਜੰਗਲਾਤ ਵਿਭਾਗ ਦੇ ਦਰਖਤ ਚੋਰੀ ਕਰਦੇ ਰਹੇ ਹਨ ਅਤੇ ਇਸ ਕਾਰਨ ਕਈ ਵਾਰ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨਾਲ ਲੜਾਈ ਝਗੜਾਂ ਕਰ ਚੁੱਕੇ ਹਨ ਅਤੇ ਇਸ ਸਬੰਧੀ ਇਹਨਾਂ ਖਿਲਾਫ ਪਹਿਲਾਂ ਵੀ ਹੇਠ ਲਿਖੇ ਮੁਕਦਮਾਂ ਦਰਜ ਹਨ:

1. ਮੁਕਦਮਾਂ ਨੰਬਰ 25 ਮਿਤੀ 08.02.18 ਅ:ਧ: 353/186/379/427/506/120-ਬੀ ਭ:ਦ: ਥਾਣਾ ਮੁਕੇਰੀਆਂ।

2. ਮੁਕਦਮਾਂ ਨੰਬਰ 82 ਮਿਤੀ 06.06.18 ਅ:ਧ: 353/186/379/427/506/120-ਬੀ ਭ:ਦ: ਥਾਣਾ ਮੁਕੇਰੀਆਂ

3. ਮੁਕਦਮਾਂ ਨੰਬਰ 163 ਮਿਤੀ 27.11.18 ਅ:ਧ: 353/186/427/435/447/506/379/148/149 ਭ:ਦ’ ਥਾਣਾ ਮੁਕੇਰੀਆਂ।

error: copy content is like crime its probhihated