Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਤੇਜ ਰਫਤਾਰ ਬੱਸ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਬੱਸ ਸਟੈਂਡ ਨਾਲ ਟਕਰਾਈ,3 ਦੀ ਮੌ +ਤ,18 ਲੋਕ ਗੰਭੀਰ ਜ਼+ਖਮੀ

ਤੇਜ ਰਫਤਾਰ ਬੱਸ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਬੱਸ ਸਟੈਂਡ ਨਾਲ ਟਕਰਾਈ,3 ਦੀ ਮੌ +ਤ,18 ਲੋਕ ਗੰਭੀਰ ਜ਼+ਖਮੀ

ਬਟਾਲਾ 30 ਸਤੰਬਰ(ਅਵਿਨਾਸ਼ ਸ਼ਰਮਾ )

ਮੌਕੇ ਤੇ ਬੱਚੇ ਸਮੇਤ ਤਿੰਨ ਸਵਾਰੀਆਂ ਦੀ ਹੋਈ ਮੌਤ ਤੇ 18 ਹੋਏ ਜ਼ਖਮੀ

:  ਕਾਦੀਆਂ ਰੋਡ ’ਤੇ ਅੱਡਾ ਸ਼ਾਹਾਬਾਦ ਨੇੜੇ ਜਦੋਂ ਬੱਸ ਚਾਲਕ ਨੇ ਬਾਈਕ ਚਾਲਕ ਨੂੰ ਬਚਾਉਂਦੇ ਹੋਏ ਬੱਸ ਨੂੰ ਇੱਕ ਪਾਸੇ ਕਰ ਦਿੱਤਾ ਤਾਂ ਬੱਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਮਿੰਨੀ ਬੱਸ ਸਟੈਂਡ ਕੋਲ ਜਾ ਟਕਰਾਈ। ਇਹ ਬੱਸ ਬਟਾਲਾ ਤੋਂ ਮੁਹਾਲੀ ਵੱਲ ਜਾ ਰਹੀ ਸੀ। ਇਸ ਹਾਦਸੇ ‘ਚ ਇਕ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ 18 ਲੋਕ ਗੰਭੀਰ ਜ਼ਖਮੀ ਹੋ ਗਏ। ਲੋਕਾਂ ਨੇ ਦੱਸਿਆ ਕਿ ਜਦੋਂ ਬੱਸ ਅੱਡਾ ਸ਼ਾਹਬਾਦ ਨੇੜੇ ਪੁੱਜੀ ਤਾਂ ਅਚਾਨਕ ਇੱਕ ਬਾਈਕ ਚਾਲਕ ਬੱਸ ਦੇ ਸਾਹਮਣੇ ਆ ਗਿਆ, ਜਿਸ ਨੂੰ ਬਚਾਉਣ ਲਈ ਬੱਸ ਚਾਲਕ ਨੇ ਬੱਸ ਨੂੰ ਸਾਈਡ ਤੇ ਕਰਨ ਦੀ ਕੋਸ਼ਿਸ਼ ਕੀਤੀ , ਜਿਸ ਕਾਰਨ ਬੱਸ ਸੜਕ ਕਿਨਾਰੇ ਸਥਿਤ ਛੋਟੇ ਬੱਸ ਸਟੈਂਡ ਨਾਲ ਜਾ ਟਕਰਾਈ | . ਹਾਦਸੇ ਦੌਰਾਨ ਸਵਾਰੀਆਂ ਵਿੱਚ ਰੌਲਾ ਪੈ ਗਿਆ। ਜ਼ਖਮੀਆਂ ਨੂੰ ਆਸ-ਪਾਸ ਦੇ ਲੋਕਾਂ ਨੇ ਬੱਸ ‘ਚੋਂ ਬਾਹਰ ਕੱਢਿਆ ਅਤੇ ਐਂਬੂਲੈਂਸ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਹਾਦਸੇ ਤੋਂ ਬਾਅਦ ਵਿਧਾਇਕ ਅਮਨਸ਼ੇਰ ਸਿੰਘ, ਐੱਸਐੱਸਪੀ ਸੁਹੇਲ ਕਾਸਿਮ ਮੀਰ, ਐੱਸ ਐੱਮ ੳ ਡਾ: ਮਨਿੰਦਰਜੀਤ ਸਿੰਘ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਜਾਣਕਾਰੀ ਅਨੁਸਾਰ ਜ਼ਖ਼ਮੀਆਂ ਵਿੱਚ ਹਰੀ ਸ਼ੰਕਰ, ਇੰਦਰਜੀਤ ਸਿੰਘ, ਸੁਖਪਾਲ ਕੋਰ, ਮਨਪ੍ਰੀਤ ਸਿੰਘ, ਏਕਤਾ, ਰਾਜਵਿੰਦਰ ਕੋਰ, ਗੁਰਦੀਸ਼ ਕੋਰ, ਅਰਸ਼ਦੀਪ ਕੋਰ, ਸਾਹਿਲ, ਜੋਤੀ, ਕਮਲ, ਭੁਪਿੰਦਰ ਸਿੰਘ ਇੱਕ ਅਣਪਛਾਤੀ ਔਰਤ, ਕੁਲਦੀਪ ਸਿੰਘ, ਰਾਜਵੰਤ ਕੋਰ, ਹਰਪ੍ਰੀਤ ਕੋਰ, ਤਨਿਰੀਖਾ, ਪੱਪੂ ਕਾਪਾ ਸ਼ਾਮਲ ਹਨ, ਜਦਕਿ ਮ੍ਰਿਤਕਾਂ ਵਿੱਚ ਦੋ ਅਣਪਛਾਤੇ ਵਿਅਕਤੀ ਅਤੇ ਇੱਕ ਬੱਚਾ ਅਭਿਜੀਤ ਸਿੰਘ ਸ਼ਾਮਲ ਹੈ।