Prime Punjab Times

Latest news
ਨਿਊ ਜਾਗਦੀ ਜ਼ਮੀਰ ਪ੍ਰੈੱਸ ਐਸੋਸੀਏਸ਼ਨ ਨੂੰ ਮਿਲਿਆ ਨਵਾਂ ਮਜ਼ਬੂਤ ਸਾਥ, ਕਰਮਜੀਤ ਜੰਬਾ ਤੇ ਮੈਡਮ ਅਮਨਦੀਪ ਦਾ ਸਨਮਾਨ ਸਹਿਤ... 1572 ਧੀਆਂ ਦੇ ਸੁਪਨੇ ਕੀਤੇ ਸਾਕਾਰ: ਅਸ਼ੋਕ ਭਗਤ ਦੀ ਸਮਾਜ ਸੇਵਾ ਨੂੰ ਮਿਲਿਆ ਵੱਡਾ ਸਨਮਾਨ *ਪਿੰਡ ਮੱਕੋਵਾਲ ਵਿਖੇ ਨੌਵਾ ਪੇਂਡੂ ਕ੍ਰਿਕਟ ਟੂਰਨਾਮੈਂਟ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ* ਸੀਨੀਅਰ ਮੈਡੀਕਲ ਅਫਸਰ ਵਲੋਂ ਬਲਾਕ ਭੂੰਗਾ ਅਧੀਨ ਏ.ਏ.ਕੇ ਅਰਗੋਵਾਲ, ਬਲਾਲਾ ਅਤੇ ਪੰਡੋਰੀ ਸੁਮਲਾ ਦਾ ਅਚਨਚੇਤ ਨਿਰੀਖਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਦੇ ਘਰ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ KMS ਕਾਲਜ ਵਿਖੇ ਨਵੇਂ ਸੈਸ਼ਨ 2026-27 ਦੀਆਂ ਕਲਾਸਾਂ ਦੀ ਸ਼ੁਰੂਆਤ ਇੰਡਕਸ਼ਨ ਪ੍ਰੋਗਰਾਮ ਦੇ ਨਾਲ – ਪ੍ਰਿੰਸੀਪਲ ਡਾ.ਮਾਨਵ ... ਗੁਆਂਢੀ ਨੇ ਤੇਜ਼+ਧਾਰ ਹਥਿਆਰ ਨਾਲ ਕੀਤਾ ਵਿਅਕਤੀ ਦਾ ਕ+ਤ+ਲ,ਪੁਲਿਸ ਵਲੋਂ ​10 ਜੁਲਾਈ ਨੂੰ ਜਲ ਸਪਲਾਈ ਮੰਤਰੀ ਮੁੰਡੀਆਂ ਦੇ ਹਲਕੇ 'ਚ ਲੱਗੇਗਾ ਪੱਕਾ ਮੋਰਚਾ : ਦਰਸ਼ਵੀਰ ਸਿੰਘ ਰਾਣਾ ਨਿਗਮ ਚੋਣਾਂ : ਰਜਿਸਟਰਡ ਦੁਕਾਨਾਂ ਅਤੇ ਅਦਾਰਿਆਂ ਦੇ ਕਰਮਚਾਰੀਆਂ ਨੂੰ ਮਿਲੇਗੀ ਤਨਖਾਹ ਸਮੇਤ ਛੁੱਟੀ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਰਦਾਸ ਦਿਵਸ ਮਨਾਇਆ ਗਿਆ
ADVERTISEMENT
You are currently viewing ਫਗਵਾੜਾ ਵਿਖੇ ਕਿਸਾਨਾਂ ਦਾ ਧਰਨਾ ਦੂਸਰੇ ਦਿਨ ਵੀ ਰਿਹਾ ਜਾਰੀ

ਫਗਵਾੜਾ ਵਿਖੇ ਕਿਸਾਨਾਂ ਦਾ ਧਰਨਾ ਦੂਸਰੇ ਦਿਨ ਵੀ ਰਿਹਾ ਜਾਰੀ

ਫਗਵਾੜਾ 22 ਅਕਤੂਬਰ (ਲਾਲੀ )

* ਬੇ-ਸਿੱਟਾ ਰਹੀ ਜਿਲ੍ਹਾ ਪ੍ਰਸ਼ਾਸਨ ਦੇ ਨਾਲ ਮੀਟਿੰਗ

* ਜਨਤਾ ਦੀ ਸਹੂਲਤ ਲਈ ਖੋਲ੍ਹੀਆਂ ਸਰਵਿਸ ਲੇਨਾਂ-ਮਨਜੀਤ ਸਿੰਘ ਰਾਏ

: ਭਾਰਤੀ ਕਿਸਾਨ ਯੂਨੀਅਨ (ਦੋਆਬਾ) ਵਲੋਂ ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਸਰਕਾਰੀ ਖਰੀਦ ਦੇ ਪੁਖਤਾ ਪ੍ਰਬੰਧ ਨਾ ਹੋਣ ਦੇ ਚਲਦਿਆਂ ਸੋਮਵਾਰ ਨੂੰ ਸ਼ੁਰੂ ਕੀਤਾ ਗਿਆ ਬੇਮਿਆਦੀ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਅੱਜ ਵੀ ਮੰਡੀਆਂ ਵਿਚ ਲਿਫਟਿੰਗ ਨਾ ਹੋਣ ਦੇ ਚਲਦਿਆਂ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਨਜ਼ਰ ਆਏ ਅਤੇ ਸੜਕਾਂ ‘ਤੇ ਹਜਾਰਾਂ ਦੀ ਗਿਣਤੀ ਵਿਚ ਕਿਸਾਨ ਝੋਨੇ ਨਾਲ ਲੱਦੀਆਂ ਟਰੈਕਟਰ-ਟਰਾਲੀਆਂ ਦੇ ਨਾਲ ਜੀ.ਟੀ. ਰੋਡ ਤੇ ਡਟੇ ਰਹੇ। ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸੇ ਦੌਰਾਨ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਅਤੇ ਐਸ.ਐਸ.ਪੀ. ਕਪੂਰਥਲਾ ਵਤਸਲਾ ਗੁਪਤਾ ਨੇ ਐਸ.ਡੀ.ਐਮ. ਦਫਤਰ ਵਿਖੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਪਰ ਇਸ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਿਆ। ਫਿਰ ਵੀ ਕਿਸਾਨ ਆਗੂਆਂ ਨੇ ਤਿਉਹਾਰੀ ਸੀਜਨ ਨੂੰ ਦੇਖਦੇ ਹੋਏ ਜਨਤਾ ਦੀ ਸਹੂਲਤ ਲਈ ਜੀ.ਟੀ. ਰੋਡ ਦੇ ਆਲੇ-ਦੁਆਲੇ ਬਣੀਆਂ ਸਰਵਿਸ ਲੇਨਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਜਿਸ ਨਾਲ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ। ਕਿਸਾਨ ਆਗੂਆਂ ਮਨਜੀਤ ਸਿੰਘ ਰਾਏ, ਸੂਬਾ ਸਕੱਤਰ ਸਤਨਾਮ ਸਿੰਘ ਸਾਹਨੀ, ਕੁਲਵਿੰਦਰ ਸਿੰਘ ਕਾਲਾ ਅਠੌਲੀ ਕੈਸ਼ੀਅਰ, ਸੂਬਾ ਪ੍ਰੈਸ ਸਕੱਤਰ ਗੁਰਪਾਲ ਸਿੰਘ ਪਾਲਾ ਮੌਲੀ ਤੋਂ ਇਲਾਵਾ ਸੀਨੀਅਰ ਕਿਸਾਨ ਆਗੂ ਸਤਨਾਮ ਸਿੰਘ ਬਹਰੂ, ਸਲਵਿੰਦਰ ਸਿੰਘ ਜਾਵੀਆਂ, ਗੁਰਮੇਲ ਸਿੰਘ ਮੇਲੋ, ਸੰਤੋਖ ਸਿੰਘ ਲੱਖਪੁਰ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਇਸ ਕਰਕੇ ਸਫਲ ਨਹੀਂ ਹੋਈ ਕਿਉਂਕਿ ਪ੍ਰਸ਼ਾਸਨ ਨੇ ਪੂਰੇ ਪੰਜਾਬ ਦੀਆਂ ਮੰਡੀਆਂ ਖੋਲ੍ਹਣ ਵਿਚ ਅਸਮੱਰਥਤਾ ਦਰਸਾਈ ਹੈ ਜਦਕਿ ਕਿਸਾਨਾਂ ਦੀ ਮੰਗ ਹੈ ਕਿ ਪੂਰੇ ਪੰਜਾਬ ਦੀਆਂ ਖੁਲ੍ਹਵਾਈਆਂ ਜਾਣ ਤਾਂ ਜੋ ਕਿਸਾਨ ਆਪਣਾ ਝੋਨਾ ਵੇਚ ਸਕਣ। ਉਹਨਾਂ ਫਿਰ ਦੁਹਰਾਇਆ ਕਿ ਜਦੋਂ ਤੱਕ ਪੰਜਾਬ ਭਰ ਦੀਆਂ ਮੰਡੀਆਂ ਵਿਚ ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਜਾਣਗੇ ਇਹ ਧਰਨਾ ਅਣਮਿੱਥੇ ਸਮੇਂ ਤੱਕ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਹਰਭਜਨ ਸਿੰਘ ਬਾਜਵਾ ਮਲਕਪੁਰ, ਜਸਵੀਰ ਸਿੰਘ ਬੜਾ ਪਿੰਡ, ਕੁਲਦੀਪ ਸਿੰਘ ਰਾਏਪੁਰ, ਸਵਰਨ ਸਿੰਘ ਲਾਦੀਆਂ, ਕਿਰਪਾਲ ਸਿੰਘ ਮੂਸਾਪੁਰ, ਕਾਮਰੇਡ ਰਣਦੀਪ ਸਿੰਘ ਰਾਣਾ, ਨਰੇਸ਼ ਭਾਰਦਵਾਜ, ਕੁਲਵੰਤ ਰਾਏ ਪੱਬੀ, ਗੁਰਦਿਆਲ ਸਿੰਘ ਭੁੱਲਾਰਾਈ, ਮੋਹਨ ਸਿੰਘ ਸਾਂਈ, ਦਵਿੰਦਰ ਸਿੰਘ ਸੰਧਵਾ, ਚੂਹੜ ਸਿੰਘ ਗੰਡਵਾ, ਹਰਵਿੰਦਰ ਸਿੰਘ ਖੁਨਖੁਨ, ਕੁਲਵੰਤ ਸਿੰਘ ਵਰਿਆਹਾਂ, ਗੁਲਸ਼ਨ ਆਹੂਜਾ ਫਿਲੌਰ, ਬਲਵਿੰਦਰ ਸਿੰਘ ਖਹਿਰਾ, ਸਤਵੀਰ ਸਿੰਘ, ਕਸ਼ਮੀਰ ਸਿੰਘ ਪੰਨੂ ਮਹਿਤਪੁਰ, ਕਮਲ ਢੱਡਵਾਲ, ਬਲਿਹਾਰ ਸਿੰਘ, ਦਵਿੰਦਰ ਪਾਲ, ਇੰਦਰਜੀਤ ਸਿੰਘ, ਲਵਪ੍ਰੀਤ ਸਿੰਘ, ਲੱਕੀ ਗਰੇਵਾਲ, ਜਸਵੰਤ ਸਿੰਘ ਨੀਟਾ ਜਗਪਾਲਪੁਰ, ਸੋਨੂੰ ਜਗਪਾਲਪੁਰ, ਸਰਬਜੀਤ ਸਿੰਘ ਲੱਖਪੁਰ, ਲਹਿੰਬਰ ਸਿੰਘ ਲੱਖਪੁਰ, ਅਵਤਾਰ ਸਿੰਘ ਲੱਖਪੁਰ, ਜਰਨੈਲ ਸਿੰਘ ਮੂਸਾਪੁਰ, ਮੁਖਤਿਆਰ ਸਿੰਘ ਜੱਸੋਮਜਾਰਾ, ਹਰਜੀਤ ਸਿੰਘ ਸਰਹਾਲਾ ਰਾਣੂਆ, ਬਲਜਿੰਦਰ ਸਿੰਘ ਚੱਕ ਮੰਡੇਰ, ਸੁਖਵਿੰਦਰ ਸਿੰਘ ਸੰਧਵਾ, ਕੁਲਜੀਤ ਸਿੰਘ, ਜੋਰਾ ਜੱਸੋਮਜਾਰਾ, ਦਲਜੀਤ ਸਿੰਘ, ਤਰਸੇਮ ਸਿੰਘ ਢਿੱਲੋਂ, ਮਨਜੀਤ ਸਿੰਘ ਲੱਲੀਆਂ, ਮੇਜਰ ਸਿੰਘ, ਸੁਖਵੀਰ ਸਿੰਘ ਕੁੱਕੜ ਪਿੰਡ, ਅਵਤਾਰ ਸਿੰਘ ਜਗਪਾਲਪੁਰ, ਧਰਮਿੰਦਰ ਸਿੰਘ ਅਠੌਲੀ, ਵਰਿੰਦਰ ਸਿੰਘ, ਬੂਟਾ ਸਿੰਘ, ਬਲਜੀਤ ਸਿੰਘ ਹਰਦਾਸਪੁਰ, ਹਰਿੰਦਰ ਨੰਗਲ ਮੱਝਾ, ਮੇਜਰ ਸਿੰਘ ਅਠੌਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਤੇ ਵਰਕਰ ਹਾਜਰ ਸਨ।
ਤਸਵੀਰ ਸਮੇਤ।

error: copy content is like crime its probhihated