ਗੁਰਦਾਸਪੁਰ / ਬਟਾਲਾ (ਅਵਿਨਾਸ਼ ਸ਼ਰਮਾ )
: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਦੀ ਰੋਕਥਾਮ ਤਹਿਤ ਅੱਜ ਹਨੂੰਵੰਤ ਸਿੰਘ ਸਹਾਇਕ ਕਮਿਸ਼ਨਰ ਆਬਕਾਰੀ ਗੁਰਦਾਸਪੁਰ ਰੇਂਜ ਅਤੇ ਸ੍ਰੀ ਹਰੀਸ਼ ਐਸ ਐਸ ਪੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਆਬਕਾਰੀ ਅਫਸਰ ਸ੍ਰੀ ਅਮਨ ਬੀਰ ਸਿੰਘ ਅਤੇ ਹਿੰਮਤ ਸਰਮਾ ਦੀ ਨਿਗਰਾਨੀ ਹੇਠ ਜਿਲਾ ਗੁਰਦਾਸਪੁਰ ਦੇ ਪਿੰਡ ਭੈਣੀ ਮੀਆਂ ਖਾਂ ਦੇ ਨੇੜਿਓਂ ਲੰਘਦੇ ਰਾਵੀ ਦਰਿਆ ਤੇ ਕੰਢੇ ਤੇ 16,600 ਲੀਟਰ ਲਾਹਣ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪਿੰਡ ਭੈਣੀ ਮੀਆਂ ਖਾਨ ਦੇ ਪਿੰਡ ਮੌਜਪੁਰ ਦੇ ਰਾਵੀ ਦਰਿਆ ਦੇ ਕੰਢਿਓ ਰੇਟ ਕੀਤੀ ਗਈ ਜਿਸ ਵਿੱਚ 50 ਤਰਪਾਲਾਂ ਲਾਹਣ ਦੀਆਂ ਫੜੀਆਂ ਗਈਆਂ ਜਿਸ ਵਿੱਚ 300 ਕਿਲੋ ਲਾਹਨ ਪ੍ਰਤੀ ਤਰਪਾਲ ਫੜਿਆ ਗਈਆਂ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਭੈਣੀ ਮੀਆਂ ਖਾਂ ਐਸ਼, ਐਚ ਉ ਨੇ ਆਖਿਆ ਕੀ ਸਾਡੀ ਟੀਮ ਵੱਲੋਂ ਮੌਜਪੁਰ ਵਿਖੇ ਰੇਟ ਕੀਤੀ ਗਈ ਜਿਸ ਵਿੱਚ 50 ਤਰਪਾਲਾਂ ਪ੍ਰਤੀ 300 ਲੀਟਰ ਲਾਹਣ ਦੇ ਹਿਸਾਬ ਦੇ ਨਾਲ15000 ਕਿਲੋ ਲਾਹਨ ਅਤੇ ਅੱਠ ਲੋਹੇ ਦੇ ਡਰੱਮ ਜਿਨ੍ਹਾਂ ਵਿੱਚੋ1600 ਕਿਲੋ ਲਾਹਣ ਬਰਾਮਦ ਕੀਤੀ ਅਤੇ ਕੁੱਲ ਰਿਕਵਰੀ 16 600 ਲੀਟਰ ਲਾਹਣ ਬਰਾਮਦ ਕੀਤੀ ਗਈ। ਇਸ ਮੌਕੇ ਤੇ ਅਮਰੀਕ ਸਿੰਘ, ਅਨਿਲ ਕੁਮਾਰ ਅਤੇ ਵਿਜੇ ਕੁਮਾਰ ਹਾਜ਼ਰ ਸਨ।