Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਗੜ੍ਹਦੀਵਾਲਾ ਵਲੋ ਸ਼ਹੀਦਾਂ ਨੂੰ ਦਿੱਤੀ ਗਈ ਸਰਧਾਂਜਲੀ

ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਗੜ੍ਹਦੀਵਾਲਾ ਵਲੋ ਸ਼ਹੀਦਾਂ ਨੂੰ ਦਿੱਤੀ ਗਈ ਸਰਧਾਂਜਲੀ

ਗੜ੍ਹਦੀਵਾਲਾ (ਚੌਧਰੀ)

17 ਸਤੰਬਰ : ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਗੜ੍ਹਦੀਵਾਲਾ ਵਲੋ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ ਗਈ। ਅਨੰਤਨਾਗ ( ਜੰਮੂ ਕਸ਼ਮੀਰ ) ਇਲਾਕੇ ਵਿਚ ਅੱਤਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਸੈਨਾ ਦੇ ਦੋ ਆਫਿਸਰ ਇਕ ਜਵਾਨ ਅਤੇ ਇੱਕ ਪੁਲਿਸ ਅਫਸਰ ਸ਼ਹੀਦ ਹੋ ਗਏ, ਭਾਰਤੀ ਫ਼ੌਜ ਨੂੰ ਬਹੁਤ ਵਡਾ ਨੁਕਸਾਨ ਹੋਇਆ ਹੈ ਅਤੇ ਜੰਮੂ ਕਸ਼ਮੀਰ ਪੁਲਿਸ ਨੂੰ ਵੀ ਨੁਕਸਾਨ ਦਾ ਸਾਮਣਾ ਕਰਨਾ ਪਿਆ। ਅਨੰਤਨਾਗ ਇਲਾਕੇ ਵਿਚ ਅਤਵਾਦੀਆਂ ਨਾਲ ਲੜਦੇ ਹੋਏ ਕਰਨਲ ਮਨਪ੍ਰੀਤ ਸਿੰਘ , ਮੇਜਰ ਅਸ਼ੀਸ਼,ਡੀ ਐੱਸ ਪੀ ਹਿਮਾਊ ਭੱਟ ਅਤੇ ਰਾਈਫਰ ਮੈਨ ਰਵੀ ਕੁਮਾਰ ਸਹੀਦ ਹੋ ਗਏ ਹਨ। ਸਾਰਾ ਦੇਸ਼ ਇਹਨਾਂ ਦੀ ਕੁਰਬਾਨੀ ਨੂੰ ਸਲੂਟ ਕਰਦਾ ਹੈ ।ਐਕਸ ਸਰਵਿਸ ਮੈਨ ਵੈਲਫੇਅਰ ਐਸੋਸੀਏਸ਼ਨ ਗੜ੍ਹਦੀਵਾਲਾ ਦੇ ਮੈਂਬਰਾਂ ਵਲੋ ਇਹਨਾਂ ਸਹੀਦਾਂ ਨੂੰ ਸਰਧਾਂਜਲੀ ਕੈਂਡਲ ਲਾਈਟ ਜਲਾ ਕੇ ਗੜ੍ਹਦੀਵਾਲਾ ਬਜ਼ਾਰ ਵਿਚ ਮਾਰਚ ਕੀਤਾ ਗਿਆ। ਭਾਰਤ ਮਾਤਾ ਦੀ ਜੈ,ਸਾਡੇ ਸ਼ਹੀਦ ਅਮਰ ਰਹਿਣ ਦੇ ਨਾਹਰੇ ਲਾ ਕੇ ਗੜ੍ਹਦੀਵਾਲਾ ਬਜ਼ਾਰ ਵਿਚ ਕੈਂਡਲ ਮਾਰਚ ਕੱਢਿਆ ਗਿਆ। ਦੁਕਾਨਦਾਰਾਂ ਵੱਲੋ ਇਹਨਾ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਸਲੂਟ ਮਾਰ ਕੇ ਦਿੱਤੀ ਗਈ। ਬਾਜ਼ਾਰ ਵਿਚ ਜਾਂਦੇ ਹੋਏ ਬੱਚਿਆਂ ਨੇ ਵੀ ਕੈਂਡਲ ਮਾਰਚ ਵਿਚ ਹਿੱਸਾ ਲਿਆ। ਸ਼ਹੀਦੋਂ ਕੀ ਇਨ ਚਿਤਾਓ ਪੇ ਲਗੇ ਗੇ ਹਰ ਵਰਸ਼ ਮੇਲੇ ਵਤਨ ਪਰ ਮਿਟਣੇ ਵਾਲੋ ਕਾ ਯਹੀ ਬਾਕੀ ਨਿਸ਼ਾ ਹੋਗਾ,ਇਹ ਕੈਂਡਲ ਲਾਈਟ ਸਰਧਾਂਜਲੀ ਮਾਰਚ ਢਿੱਲੋਂ ਟੈਂਟ ਹਾਊਸ ਗੜ੍ਹਦੀਵਾਲਾ ਤੋ ਸ਼ੁਰੂ ਕੀਤਾ ਗਿਆ ਬਜ਼ਾਰ ਵਿਚ ਦੀ ਘੁੰਮ ਕੇ ਵਾਪਸ ਢਿੱਲੋਂ ਟੈਂਟ ਹਾਊਸ ਸਾਹਮਣੇ ਸਮਾਪਤ ਕੀਤਾ ਗਿਆ। ਇਸ ਕੈਂਡਲ ਮਾਰਚ ਵਿਚ ਗੜ੍ਹਦੀਵਾਲਾ ਪੁਲਿਸ ਪ੍ਰਸਾਸ਼ਨ ਦਾ ਵੀ ਖਾਸ ਸਹਿਯੋਗ ਰਿਹਾ,।