Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਡਾ.ਵਿਨੇ ਜਮਵਾਲ ਵੱਲੋਂ ਏ ਐਨ ਐਮ,ਆਸ਼ਾ ਫੈਸਲੀਟੇਟਰਜ ਅਤੇ ਆਸ਼ਾ ਵਰਕਰਾਂ ਨਾਲ ਮੀਟਿੰਗ ਕੀਤੀ

ਡਾ.ਵਿਨੇ ਜਮਵਾਲ ਵੱਲੋਂ ਏ ਐਨ ਐਮ,ਆਸ਼ਾ ਫੈਸਲੀਟੇਟਰਜ ਅਤੇ ਆਸ਼ਾ ਵਰਕਰਾਂ ਨਾਲ ਮੀਟਿੰਗ ਕੀਤੀ

ਗੁਰਦਾਸਪੁਰ / ਬਟਾਲਾ  (ਅਵਿਨਾਸ਼ ਸ਼ਰਮਾ) 

ਬਲਾਕ ਵਿੱਚ ਐਮ ਸੀ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗੈਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ:-ਡਾ ਵਿਨੇ ਜਮਵਾਲ

20 ਜੂਨ : ਸੀਨੀਅਰ ਮੈਡੀਕਲ ਅਫ਼ਸਰ ਡਾ ਵਿਨੇ ਸਿੰਘ ਜਮਵਾਲ ਵੱਲੋਂ ਅੱਜ ਬਲਾਕ ਨਰੋਟ ਜੈਮਲ ਸਿੰਘ ਦੀਆਂ ਏ ਐੱਨ ਐੱਮ, ਆਸ਼ਾ ਫੈਸਿਲੀਟੇਟਰਜ ਅਤੇ ਆਸ਼ਾ ਵਰਕਰਾਂ ਨਾਲ ਸੀ ਐੱਚ ਸੀ ਨਰੋਟ ਜੈਮਲ ਸਿੰਘ ਵਿਖੇ ਮੀਟਿੰਗ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਵਿਨੇ ਜਮਵਾਲ ਨੇ ਕਿਹਾ ਕਿ ਬਲਾਕ ਵਿੱਚ ਐੱਮ ਸੀ ਐੱਚ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਉਹਨਾਂ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਗਰਭਵਤੀ ਔਰਤਾਂ ਦੀ ਰਜਿਸਟ੍ਰੇਸ਼ਨ ਕਰਨੀ, ਉਹਨਾਂ ਦੇ ਸਮੇਂ ਸਮੇਂ ਤੇ ਜ਼ਰੂਰੀ ਟੈਸਟ ਕਰਵਾਉਣੇ ਅਤੇ ਬੱਚਿਆਂ ਦਾ ਟੀਕਾਕਰਨ 100% ਕਰਨਾ ਬਹੁਤ ਜ਼ਰੂਰੀ ਹੈ ਅਤੇ ਮਾਈਗ੍ਰੇਟਰੀ ਅਬਾਦੀ ਦੇ ਬੱਚਿਆਂ ਦਾ ਪ੍ਰੋਗਰਾਮ ਇੰਦਰ ਧਨੁਸ਼ ਤਹਿਤ ਟੀਕਾਕਰਨ 100%ਕੀਤਾ ਜਾਵੇ ।ਉਹਨਾਂ ਆਸ਼ਾ ਵਰਕਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਗਰਭਵਤੀ ਔਰਤਾਂ ਨੂੰ ਜਣੇਪਾ ਸਰਕਾਰੀ ਹਸਪਤਾਲਾ ਵਿੱਚ ਹੀ ਕਰਵਾਉਣ ਸਬੰਧੀ ਪ੍ਰੇਰਿਤ ਕੀਤਾ ਜਾਵੇ ਅਤੇ ਜੇ ਕੋਈ ਆਸ਼ਾ ਵਰਕਰ ਜਾਂ ਟਰੇਂਡ ਦਾਈ ਘਰ ਵਿੱਚ ਜਣੇਪਾ ਕਰਦੀ ਹੈ ਜਾਂ ਕਿਸੇ ਅਣਅਧਿਕਾਰਤ ਹਸਪਤਾਲ ਵਿਖੇ ਮਰੀਜ਼ ਭੇਜਦੀ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹੈਲਥ ਇੰਸਪੈਕਟਰ ਰਾਜ ਅੰਮ੍ਰਿਤ ਸਿੰਘ, ਐੱਲ ਐੱਚ ਵੀ ਰਮਨ ਲਤਾ, ਅਕਾਊਂਟੈਂਟ ਰਣਜੀਤ ਸਿੰਘ, ਅਨਿਲ ਕੁਮਾਰ, ਏ ਐੱਨ ਐੱਮ ਪਲਵਿੰਦਰ ਕੌਰ , ਰੀਨਾ ਰਾਏ, ਬਲਜਿੰਦਰ ਕੌਰ, ਜਸਵੰਤ ਕੌਰ, ਸੁਖਵਿੰਦਰ ਕੌਰ ,ਦੀਪਾਲੀ ,ਸੁਮਨ ਲਤਾ, ਕੁਲਬੀਰ ਕੌਰ ਆਦਿ ਹਾਜ਼ਰ ਸਨ।