Prime Punjab Times

Latest news
ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing ਡਾ: ਨਿਧੀ ਕੁਮੁਦ ਬਾਮਬਾ,ਵਧੀਕ,ਜ਼ਿਲ੍ਹਾ ਮੈਜਿਸਟਰੇਟ,ਗੁਰਦਾਸਪੁਰ ਵੱਲੋ ਬਾਜਾਰਾਂ ਵਿੱਚ ਆਵਾਜਾਈ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆ ਹੁਕਮ ਲਾਗੂ ਕੀਤਾ

ਡਾ: ਨਿਧੀ ਕੁਮੁਦ ਬਾਮਬਾ,ਵਧੀਕ,ਜ਼ਿਲ੍ਹਾ ਮੈਜਿਸਟਰੇਟ,ਗੁਰਦਾਸਪੁਰ ਵੱਲੋ ਬਾਜਾਰਾਂ ਵਿੱਚ ਆਵਾਜਾਈ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆ ਹੁਕਮ ਲਾਗੂ ਕੀਤਾ

ਬਟਾਲਾ ( ਅਵਿਨਾਸ਼ ਸ਼ਰਮਾ)

26 ਜਨਵਰੀ : ਸੀਨੀਅਰ ਪੁਲਿਸ ਕਪਤਾਨ, ਬਟਾਲਾ ਸ੍ਰੀ ਸਤਿੰਦਰ ਸਿੰਘ ਵੱਲੋ 20,ਜਨਵਰੀ,2023 ਰਾਹੀਂ ਸੂਚਿਤ ਕੀਤਾ ਗਿਆ ਸੀ ਕਿ ਸਰਦੀਆਂ ਦਾ ਮੌਸਮ ਹੋਣ ਕਰਕੇ ਅਕਸਰ ਬਹੁਤ ਸੰਘਣੀ ਧੁੰਦ ਪੈ ਰਹੀ ਹੈ, ਜਿਸ ਕਰਕੇ ਦੇਖਣ ਦੀ ਵਿਜੀਬਿਲਟੀ ਬਹੁਤ ਘੱਟ ਹੋ ਜਾਂਦੀ ਹੈ। ਬਟਾਲਾ ਸ਼ਹਿਰ ਦੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਤੋਂ ਕਰੀਬ 8-10 ਫੁੱਟ ਬਾਹਰ ਦੁਕਾਨਾਂ ਦਾ ਸਮਾਨ ਰੱਖਿਆ ਜਾਂਦਾ ਹੈ, ਜਿਸ ਨਾਲ ਬਜ਼ਾਰ ਵਿੱਚ ਰਸਤਾ ਤੰਗ ਹੋਣ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ ਅਤੇ ਧੁੰਦ ਹੋਣ ਕਾਰਨ ਵਹੀਕਲ ਇੱਕ ਦੂਜੇ ਵਿਚ ਵੱਜ ਜਾਂਦੇ ਹਨ ਅਤੇ ਲੜਾਈ ਝਗੜੇ ਦਾ ਮਾਹੌਲ ਬਨਣ ਕਾਰਨ ਤਨਾਅ ਵਾਲੀ ਸਥਿਤੀ ਹੋ ਜਾਣ ਕਾਰਨ ਅਮਨ ਅਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਡਰ ਰਹਿੰਦਾ ਹੈ।

ਇਸ ਲਈ ਡਾ: ਨਿਧੀ ਕੁਮੁਦ ਬਾਮਬਾ, ਵਧੀਕ, ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਫੌਜਦਾਰੀ ਜਾਬਤਾ1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲ੍ਹਾ ਗੁਰਦਾਸਪੁਰ ਵਿੱਚ ਹੇਠ ਹੁਕਮ ਪਾਸ ਕੀਤੇ ਹਨ ਕਿ ਬਿਨ੍ਹਾ ਤਹਿਬਜ਼ਾਰੀ ਕੋਈ ਦੁਕਾਨਦਾਰ ਆਪਣੇ ਦੁਕਾਨ ਦੇ ਸਟਰ ਤੋਂ ਬਾਹਰ ਆਪਣੀ ਦੁਕਾਨ ਦਾ ਕੋਈ ਵੀ ਸਮਾਨ ਬਾਹਰ ਨਹੀਂ ਰੱਖੇਗਾ। ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਦੇ ਸਾਹਮਣੇ ਕੋਈ ਰੇਹੜੀ ਕਾਰਪੋਰੇਸ਼ਨ ਦੀ ਆਗਿਆ ਤੋਂ ਬਿਨਾਂ ਨਹੀਂ ਲਗਾਵੇਗਾ। ਦੁਕਾਨ ਦੇ ਬਾਹਰ ਦੁਕਾਨ ਦੇ ਉੱਪਰ ਸੜਕ ਦੀ ਜਗ੍ਹਾ ਉਪਰ ਸੈਡ ਜਾਂ ਵਧਾ ਨਾ ਪਾਇਆ ਜਾਵੇ। ਜਿੰਨ੍ਹਾਂ ਰੇਹੜੀ ਵਾਲਿਆਂ ਨੂੰ ਜੋ ਜਗਾ ਰੇਹੜੀ ਲਗਾਉਣ ਲਈ ਅਲਾਟ ਹੋਈ ਹੈ, ਉਸ ਜਗ੍ਹਾ ਤੋਂ ਇਲਾਵਾ ਉਹ ਆਮ ਬਜ਼ਾਰਾਂ ਵਿੱਚ ਰੇਹੜੀ ਨਹੀਂ ਲਗਾਉਣਗੇ।

ਇਹ ਹੁਕਮ ਮਿਤੀ 25,01,2023 ਤੋਂ ਮਿਤੀ 25,03,2023 ਤੱਕ ਲਾਗੂ ਰਹੇਗਾ