ਗੜ੍ਹਦੀਵਾਲਾ (ਚੌਧਰੀ)
8 ਅਗਸਤ : ਜਿਲਾ ਹੁਸ਼ਿਆਰਪੁਰ ਦੇ ਹਲਕਾ ਗੜ੍ਹਦੀਵਾਲਾ ਦੇ ਪਿੰਡ ਬਾਹਲਾ ਦੇ ਨੌਜਵਾਨ ਗੁਰਪ੍ਰੀਤ ਸਿੰਘ (25) ਪੁੱਤਰ ਮਾਸਟਰ ਅਮਰਜੀਤ ਸਿੰਘ ਹਾਲ ਵਾਸੀ ਬਾਗਪੁਰ ਨੇ ਮੁਲਾਜ਼ਮ ਵਲੋਂ ਵਿਸ਼ਵ ਪੁਲਿਸ ਖੇਡਾਂ ‘ਚ 100 ਤੇ 200 ਮੀਟਰ ਦੌੜ ਵਿਚ ਭਾਗ ਲਿਆ ਗਿਆ ਜੋ ਕਿ ਕਨੇਡਾ ਦੇ ਵਿਨੀਪੈੰਗ ‘ਚ ਚੱਲ ਰਹੀਆਂ ਹਨ ‘ਚ ਗੁਰਪ੍ਰੀਤ ਸਿੰਘ ਨੇ ਇੱਕ ਵਾਰ ਫਿਰ 200 ਮੀਟਰ ਰੇਸ ਵਿੱਚ ਸਿਲਵਰ ਮੈਡਲ ਜਿੱਤ ਕੇ ਪੂਰੇ ਪੰਜਾਬ ਅਤੇ ਜਿਲਾ ਹੁਸ਼ਆਿਰਪੁਰ ਦੇ ਪਿੰਡ ਬਾਹਲਾ ਤੇ ਬਾਗਪੁਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾ ਗੁਰਪ੍ਰੀਤ ਸਿੰਘ ਨੇ 100 ਮੀਟਰ ਦੌੜ ਚ ਵੀ ਸਿਲਵਰ ਮੈਡਲ ਜਿੱਤਿਆ ਸੀ।ਇਸ ਨਾਲ ਹੀ ਜਿੱਥੇ ਪੰਜਾਬ ਪੁਲਿਸ ਵਿਭਾਗ ਦਾ ਮਾਣ ਵਧਾਇਆ ਉੱਥੇ ਪਿੰਡ ਬਾਹਲਾ ਦਾ ਵਿਦੇਸ਼ ਵਿੱਚ ਨਾਮ ਉੱਚਾ ਕੀਤਾ। ਜਿਸ ਨਾਲ ਪਰਿਵਾਰ ਅਤੇ ਇਲਾਕੇ ਚ ਇੱਕ ਵਾਰ ਫਿਰ ਖੁਸ਼ੀ ਦਾ ਮਾਹੌਲ ਹੈ।
ਇਸ ਸਬੰਧੀ ਪਰਿਵਾਰ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰੀਤ 12 ਸਾਲ ਪਹਿਲਾਂ ਪੰਜਾਬ ਪੁਲਿਸ ਵਿੱਚ ਭਰਤੀ ਹੋਇਆ ਸੀ ਤੇ ਹੁਣ ਪੰਜਾਬ ਪੁਲਿਸ ਹੁਸ਼ਿਆਰਪੁਰ ਵਿਖੇ ਨੌਕਰੀ ਦੌਰਾਨ ਅਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਨੈਸ਼ਨਲ ਖੇਡਾਂ ਵਿਚ ਕਾਂਸੇ ਦਾ ਤਮਗਾ ਜਿੱਤ ਚੁੱਕਾ ਹੈ। ਉਹ ਯੂਨੀਵਰਸਿਟੀ ਤੇ ਪੰਜਾਬ ਵਿੱਚੋਂ ਟਾੱਪਰ ਐਥਲੀਟ ਰਹਿ ਚੁੱਕਾ ਹੈ। ਉਹ ਹੁਣ ਉਲੰਪਿਕ ਖੇਡਾਂ ਵਿਚ ਜਿੱਤ ਦਰਜ ਕਰਕੇ ਪੂਰੇ ਭਾਰਤ ਅਤੇ ਪੰਜਾਬ ਪੁਲਿਸ ਦਾ ਨਾਮ ਰੌਸਨ ਕਰਨਾ ਚਾਹੁੰਦਾ ਹੈ।