Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਲਾਲ ਪਰੀ ਦੇ ਦੀਵਾਨਿਆਂ ਲਈ ਆਈ ਆਫਤ,ਠੇਕੇ ਟੁੱਟਣ ਦੀ ਵਜਾਏ ਹੋਏ ਬੰਦ

ਲਾਲ ਪਰੀ ਦੇ ਦੀਵਾਨਿਆਂ ਲਈ ਆਈ ਆਫਤ,ਠੇਕੇ ਟੁੱਟਣ ਦੀ ਵਜਾਏ ਹੋਏ ਬੰਦ

ਲਾਲ ਪਰੀ ਦੇ ਦੀਵਾਨਿਆ ਲਈ ਆਈ ਆਫਤ,ਠੇਕੇ ਟੁੱਟਣ ਦੀ ਵਜਾਏ ਹੋਏ ਬੰਦ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਪਿਛਲੇ ਲੰਮੇ ਸਮੇਂ ਤੋਂ ਹਰ ਸਾਲ ਲਾਲ ਪਰੀ ਦੇ ਸੌ਼ਕੀਨਾ ਨੂੰ ਮਾਰਚ ਮਹੀਨੇ ਦੀ ਉਡੀਕ ਰਹਿੰਦੀ ਸੀ ਕਿਉਕਿ ਮਾਰਚ ਮਹੀਨੇ ਦੇ ਆਖਰੀ ਦਿਨਾਂ ਵਿੱਚ ਠੇਕੇਦਾਰਾਂ ਵਲੋਂ ਪਿਛਲੇ ਸਟਾਕ ਨੂੰ ਖਤਮ ਕਰਨ ਲਈ ਸ਼ਰਾਬ ਦੇ ਰੇਟ ਬਹੁਤ ਘਟਾ ਦਿੱਤੇ ਜਾਂਦੇ ਸਨ ਜਿਸ ਕਾਰਨ ਠੇਕਿਆ ਉਪਰ ਭੀੜਾ ਲੱਗ ਜਾਂਦੀਆਂ ਸਨ । ਇਸ ਵਾਰੀ ਆਮ ਆਦਮੀ ਦੀ ਸਰਕਾਰ ਦੇ ਹੋਂਦ ਵਿੱਚ ਆਉਣ ਉਪਰੰਤ ਉਹਨਾ ਦੀ ਸਰਕਾਰ ਅਪ੍ਰੈਲ ਵਿੱਚ ਪਾਲਿਸੀ ਨਵੀਂ ਪਾਲਿਸੀ ਨਹੀ ਲਿਆ ਸੀ, ਜਿਸ ਕਾਰਨ ਮਾਰਚ ਵਿੱਚ ਠੇਕੇ ਨਹੀ ਟੁੱਟੇ ਅਤੇ ਲੋਕਾ ਦੀਆ ਉਮੀਦਾ ਧਰੀਆ ਧਰਾਈਆ ਰਹਿ ਗਈ ਅਤੇ ਲੋਕ ਨਵੀਂ ਐਕਸਾਈਜ ਪਾਲਿਸੀ ਜੋ ਮਹੀਨਾ 1 ਜੁਲਾਈ ਤੋਂ ਆ ਰਹੀ ਸੀ ਨੂੰ ਬੇਸਬਰੀ ਨਾਲ ਉਡੀਕਣ ਲੱਗੇ ਕਿ ਮਹੀਨਾ ਜੂਨ ਦੇ ਆਖਰੀ ਦਿਨਾ ਵਿੱਚ ਠੇਕੇ ਟੁੱਟਣ ਕਾਰਨ ਰੇਟਾ ਵਿੱਚ ਭਾਰੀ ਕਮੀ ਆਵੇਗੀ ਮਗਰ ਇਸ ਦੌਰਾਨ ਮਹੀਨਾ ਜੂਨ ਦੇ ਆਖਰੀ ਦਿਨ ਵੀ ਲੰਘ ਗਏ ਅਤੇ ਜਦ ਉਸ ਵੇਲੇ ਸ਼ਰਾਬ ਦੇ ਸੌ਼ਕੀਨਾ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦ ਉਹ ਮਿਤੀ 1 ਜੁਲਾਈ ਨੂੰ ਸ਼ਰਾਬ ਦੀ ਖਰੀਦ ਕਰਨ ਲਈ ਠੇਕੇ ਉਪਰ ਗਏ ਅਤੇ ਠੇਕੇ ਬੰਦ ਹੋਣ ਕਾਰਨ ਉਹਨਾ ਦੇ ਚਿਹਰਿਆ ਤੋਂ ਰੌਣਕਾ ਹੀ ਗਾਇਬ ਹੋ ਗਈਆ । ਇਸ ਵਾਰ ਅਜਿਹਾ ਨਹੀ ਹੋਇਆ ਕਿਉਕਿ ਠੇਕੇਦਾਰਾਂ ਕੋਲ ਸ਼ਰਾਬ ਦਾ ਸਟਾਕ ਘੱਟ ਹੋਣ ਕਾਰਨ ਉਹ ਰੇਟ ਨਹੀ ਘਟਾ ਸਕੇ । ਐਕਸਾਈਜ਼ ਮਹਿਕਮੇ ਦੇ ਨਿਯਮਾਂ ਵਿੱਚ ਪਿਛਲੇ ਸਮੇਂ ਦੌਰਾਨ ਹੋਏ ਬਦਲਾਅ ਅਤੇ ਨਵੀਂ ਐਕਸਾਈਜ਼ ਪਾਲਿਸੀ ਦੇ ਪੂਰੇ ਘਟਨਾਕ੍ਰਮ ਕਾਰਨ ਹੀ ਇਸ ਵਾਰ ਢੋਲ ਦੀ ਥਾਪ ਤੇ ਠੇਕੇ ਨਹੀ ਟੁੱਟੇ । ਮੇਨ ਚੌਕ ਬਲਾਚੌਰ ਦਾ ਉਹ ਮੁੱਖ ਸ਼ਰਾਬ ਦਾ ਠੇਕਾ ਜਿੱਥੇ ਤਕਾਲਾ ਪੈਦਿਆ ਹੀ ਭੀੜਾ ਨਜ਼ਰ ਆਉਂਦੀਆ ਸਨ ਅੱਜ ਉਹ ਬੰਦ ਹੋਣ ਕਾਰਨ ਸੁੰਨ ਮਸਾਨ ਪਸਰੀ ਹੋਈ ਵਿਖਾਈ ਦਿੱਤੀ । ਜਿਸ ਨਾਲ ਲਾਲ ਪਰੀ ਦੇ ਦੀਵਾਨਿਆਂ ਵਿੱਚ ਨਿਰਾਸ਼ਾ ਵੀ ਵੇਖਣ ਨੂੰ ਮਿਲੀ ।ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼ਰਾਬ ਦੇ ਠੇਕੇਦਾਰਾ ਨੂੰ ਨਵੀਂ ਸਰਕਾਰ ਦੀ ਆਬਕਾਰੀ ਪਾਲਿਸੀ ਰਾਸ ਨਹੀ ਆ ਰਹੀ ਹੈ ਜਿਸ ਕਾਰਨ ਉਹਨਾ ਵਲੋਂ ਇਸ ਵਾਰੀ ਬਾਈਕਾਟ ਕੀਤਾ ਗਿਆ ਹੈ।

ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਹਿਲੋ ਜਿਹੜੀ ਸਕਿਓਰਟੀ 25 ਤੋਂ 30 ਲੱਖ ਰੁਪਏ ਜਮ੍ਹਾਂ ਕਰਾਈ ਜਾਂਦੀ ਸੀ ਦੀ ਵਜਾਏ ਹੁਣ ਕਈ ਕਰੋੜ ਰੁਪਏ ਦੀ ਸਕਿਓਰਟੀ ਜਮ੍ਹਾਂ ਕਰਾਉਣੀ ਹੋਵੇਗੀ ਅਤੇ ਉਪਰ ਤੋਂ ਜਮਾਂ ਕਰਾਈ ਇਸ ਸਕਿਓਰਟੀ ਉਪਰ ਕੋਈ ਵਿਆਜ਼ ਨਹੀ ਦਿੱਤਾ ਜਾਵੇਗਾ । ਵਪਾਰੀ ਨੂੰ ਠੇਕੇ ਅਲਾਟ ਹੋਣ ਉਪਰੰਤ ਮਾਲ ਚੁੱਕਣ ਦੀ ਵੱਖਰੀ ਰਕਮ / ਫੀਸ ਅਦਾ ਕਰਨੀ ਹੋਵੇਗੀ ।ਜਿਹੜੀ ਕਿ ਪੰਜਾਬ ਦੇ ਛੋਟੇ ਠੇਕੇਦਾਰ ਵਪਾਰੀ ਦੇ ਵੱਸ ਦੀ ਗੱਲ ਨਹੀ ਹੈ ।

ਐਲ-1 ਪਾਲਿਸੀ ਅਨੁਸਾਰ ਪੰਜਾਬ ਦੇ ਠੇਕੇਦਾਰਾ ਇਸ ਕਾਰੋਬਾਰ ਨੂੰ ਕਰਨ ਤੋਂ ਪੂਰੀ ਤਰ੍ਹਾਂ ਅਸਮਰੱਥ ਦੱਸੇ ਜਾ ਰਹੇ ਹਨ।ਇਸ ਸਬੰਧ ਵਿੱਚ ਪੰਜਾਬ ਪੱਧਰ ਤੇ ਠੇਕੇਦਾਰਾ ਵਲੋਂ ਮੀਟਿੰਗਾ ਕਰਕੇ ਬੀਤੇ ਸਮੇਂ ਬਾਈਕਾਟ ਕਰਨ ਦੇ ਐਲਾਨ ਵੀ ਕੀਤੇ ਸਨ ।

ਫੋਟੋ : ਸਥਾਨਕ ਸ਼ਹਿਰ ਬਲਾਚੌਰ ਦਾ ਮੁੱਖ ਠੇਕਾ ਜਿੱਥੇ ਦਿਨ ਢਲਦਿਆਂ ਹੀ ਰੌਣਕਾਂ ਲੱਗੀਆਂ ਵੇਖੀਆਂ ਜਾਂਦੀਆ ਸਨ ਅੱਜ ਬੰਦ ਹੋਣ ਕਾਰਨ ਪਸਰੀ ਸੁੰਨ ਮਸਾਣ ਦਾ ਦ੍ਰਿਸ਼,।