ਗੜ੍ਹਦੀਵਾਲਾ 22ਫਰਵਰੀ (ਪ੍ਰਦੀਪ ਕੁਮਾਰ )
: ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਇੰਲਿਸਟਮੈਂਟ ਕੰਟਰੈਕਟ ਵਰਕਰਜ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੇ ਸਮੇਂ ਵਿਚ ਤਨਖਾਹਾਂ ਦੇ ਸਬੰਧ ਵਿੱਚ ਕਈ ਵਾਰ ਜਲ ਸਪਲਾਈ ਮੰਤਰੀ ਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਜਿਸ ਤੋਂ ਬਾਅਦ ਓਹਨਾ ਵਲੋ ਕਈ ਵਾਰ ਭਰੋਸਾ ਦਿੱਤਾ ਹੈ ਕਿ ਤੁਹਾਡੀਆਂ ਮੰਗਾ ਦਾ ਹਲ਼ ਜਲਦੀ ਕੀਤਾ ਜਾਵੇਗਾ ਪਰ ਲਮਾ ਸਮਾ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਵੀ ਮੰਗ ਦਾ ਹਲ਼ ਨਹੀਂ ਕੀਤਾ ਗਿਆ ਹੈ ਜਿਸ ਤੋਂ ਬਾਅਦ ਕਈ ਵਾਰ ਉੱਚ ਅਧਿਕਾਰੀਆਂ ਨਾਲ ਗਲ ਕੀਤੀ ਗਈ ਪਰ ਓਹਨਾ ਵਲੋ ਵਾਰ ਵਾਰ ਮੀਟਿੰਗ ਦਾ ਸਮਾਂ ਦੇ ਕੇ ਸਮਾ ਰੱਦ ਕੀਤਾ ਜਾਂਦਾ ਹੈ ਜਿਸ ਕਾਰਨ ਵਰਕਰਾ ਦੀਆ ਮੰਗਾ ਦਾ ਹੱਲ ਨਹੀਂ ਹੋ ਰਿਹਾ ਹੈ ਸਾਰੀਆਂ ਮੰਗਾ ਲਟਕ ਅਵਸਥਾ ਵਿਚ ਹਨ ਕਿਰਤ ਕਮਿਸ਼ਨਰ ਪੰਜਾਬ ਵਲੋ ਜੌ ਵਾਧਾ ਕੀਤਾ ਹੈ ਉਹ ਵੀ ਨਹੀਂ ਲਾਗੂ ਕੀਤਾ ਜਾ ਰਿਹਾ ਹੈ ਜਿਸ ਕਾਰਨ ਵਰਕਰਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਲਈ ਸੂਬਾ ਆਗੂਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਜੇਕਰ ਜਲਦ ਹੀ ਵਿਭਾਗੀ ਮੁਖੀ ਵਲੋਂ ਕਮੇਟੀ ਨਾਲ ਮੀਟਿੰਗ ਕਰਕੇ ਮੰਗਾ ਦਾ ਹਲ ਨਾ ਕੀਤਾ ਤੇ ਜਲਦ ਹੀ ਸੰਘਰਸ਼ ਸੁਰੂ ਕੀਤਾ ਜਾਵੇਗਾ।