Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਸਹਿਤ ਵਿਭਾਗ ਨੇ ਮਨਾਇਆ ਵਿਸ਼ਵ ਮਲੇਰੀਆ ਦਿਵਸ਼

ਸਹਿਤ ਵਿਭਾਗ ਨੇ ਮਨਾਇਆ ਵਿਸ਼ਵ ਮਲੇਰੀਆ ਦਿਵਸ਼

ਸਹਿਤ ਵਿਭਾਗ ਨੇ ਮਨਾਇਆ ਵਿਸ਼ਵ ਮਲੇਰੀਆ ਦਿਵਸ਼

ਪਠਾਨਕੋਟ (ਅਵਿਨਾਸ਼ ਸ਼ਰਮਾ ) : ਵਿਸ਼ਵ ਮਲੇਰੀਆ ਦਿਵਸ਼ ਦੇ ਸਬੰਧ ਵਿੱਚ ਸਹਿਤ ਵਿਭਾਗ ਵਲੋਂ ਪਠਾਨਕੋਟ ਜ਼ਿਲੇ ਦੇ ਹਰੇਕ ਸੀਐਚਸੀ,ਪੀਐਚਸੀ,ਰੂਰਲ ਡਿਸਪੈਂਸਰੀਆਂ ,ਸਬ ਸੈਂਟਰਾਂ , ਸਕੂਲਾਂ , ਭੱਠਿਆਂ ਅਤੇ ਮਾਈਗਰੇਟਰੀ ਆਬਾਦੀ ਵਿਚ ਲੋਕਾਂ ਨੂੰ ਮਲੇਰੀਏ ਬਚਾਓ ਬਾਰੇ ਜਾਗਰੂਕ ਕੀਤਾ ਗਿਆ ਅਤੇ ਬਲੱਡ ਸਲਾਈਡਾਂ ਵੀ ਬਣਾਈਆਂ ਗਈਆਂ । ਵਿਸ਼ਵ ਮਲੇਰੀਆ ਦਿਵਸ਼ ਦੇ ਸਬੰਧ ਵਿੱਚ ਜ਼ਿਲਾ ਐਪੀਡੀਮੋਲੋਜਿਸਟ ਡਾ. ਸਾਕਸ਼ੀ ਨੇ ਦੱਸਿਆ ਕਿ ਗਰਮੀ ਦੇ ਮੌਸਮ ਦੌਰਾਨ ਮੱਛਰ ਬਹੁਤ ਵਧ ਜਾਂਦਾ ਹੈ, ਜਿਸ ਦੇ ਕੱਟਣ ਨਾਲ ਮਲੇਰੀਆ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਮਲੇਰੀਆ ਤੋਂ ਬਚਾਅ ਲਈ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ। ਇਹ ਇਕ ਆਮ ਜਾਣਿਆ ਜਾਣ ਵਾਲਾ ਰੋਗ ਹੈ । ਇਸ `ਚ ਠੰਢ ਤੇ ਸਿਰਦਰਦ ਦੇ ਨਾਲ ਮੁੜ ਮੁੜ ਬੁਖਾਰ ਚੜ੍ਹਦਾ ਹੈ। ਰੋਗੀ ਨੂੰ ਬੁਖਾਰ ਹੋਣ ਤੋਂ ਬਾਅਦ ਕਦੇ ਬੁਖਾਰ ਉੱਤਰਦਾ ਤੇ ਕਦੇ ਫਿਰ ਚੜ੍ਹ ਜਾਂਦਾ ਹੈ | ਬੁਖਾਰ ਉਤਰਨ ਤੋਂ ਬਾਅਦ ਮਰੀਜ਼ ਨੂੰ ਪਸੀਨਾ ਆਉਂਦਾ ਹੈ ਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਭਾਰਤ ਦੇਸ਼ ‘ਚ ਇਹ ਰੋਗ ਸਾਲ ਭਰ ਹੁੰਦਾ ਰਹਿੰਦਾ ਹੈ ,ਪਰ ਬਰਸਾਤੀ ਮੌਸਮ ਦੌਰਾਨ ਤੇ ਬਾਅਦ ‘ਚ ਮੱਛਰ ਦੇ ਪ੍ਰਜਣਨ ਕਾਰਨ ਇਹ ਵੱਡੇ ਪੱਧਰ ‘ਤੇ ਫੈਲਦਾ ਹੈ।
ਮਲੇਰੀਆ ਪਲਾਸਮੇਡੀਅਮ ਦੇ ਤੌਰ ‘ਤੇ ਜਾਣੇ ਜਾਂਦੇ ਪਰਜੀਵੀ ਕਾਰਨ ਹੁੰਦਾ ਹੈ। ਇਸ ਦੇ ਪਰਜੀਵੀ ਚਾਰ ਪ੍ਰਕਾਰ ਦੇ ਹੁੰਦੇ ਹਨ ਪੀ ਵਾਈਵੈਕਸ, ਪੀ. ਫੈਲਸੀਪੈਰਮ, ਪੀ. ਮਲੇਰੀ ਤੇ ਪੀ. ਓਵੇਲ। ਇਨ੍ਹਾਂ ’ਚੋਂ ਪੀ. ਵਾਈਵੈਕਸ ਜ਼ਿਆਦਾਤਰ ਹੁੰਦਾ ਹੈ ਤੇ ਪੀ ਫੈਲਸੀਪਰਮ ਘੱਟ ਹੁੰਦਾ ਹੈ, ਪਰ ਇਹ ਸਭ ਤੋਂ ਵੱਧ ਘਾਤਕ ਹੈ। ਮਲੇਰੀਆ ਦਾ ਵਾਹਕ ਮਾਦਾ ਮੱਛਰ ਐਨੋਫਲੀਜ਼ ਹੈ ਜੋ ਕਿ ਜ਼ਿਆਦਾਤਰ ਰਾਤ ਸਮੇਂ ਕੱਟਦਾ ਹੈ। ਮੱਛਰ ਦੇ ਸਰੀਰ ਅੰਦਰ ਮਲੇਰੀਆ ਦੇ ਪਰਜੀਵੀ ਉਸ ਵੇਲੇ ਪ੍ਰਵੇਸ਼ ਕਰਦੇ ਹਨ ਜਦੋਂ ਇਹ ਮਲੇਰੀਆ ਕਿਸੇ ਪੀੜਤ ਵਿਅਕਤੀ ਨੂੰ ਕੱਟਦਾ ਹੈ। ਅਜਿਹਾ ਮੱਛਰ ਜਦੋ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ ਉਸ ਵਿਅਕਤੀ ਦੇ ਖੂਨ ਪ੍ਰਵਾਹ ’ਚ ਮਲੇਰੀਆ ਦੇ ਪਰਜੀਵੀ ਛੱਡ ਦਿੰਦਾ ਹੈ, ਜਿਸ ਨਾਲ 10 ਤੋਂ 14 ਦਿਨ ‘ਚ ਉਸ ਵਿਅਕਤੀ ‘ਚ ਵੀ ਮਲੇਰੀਆ ਦੇ ਲੱਛਣ ਦਿਖਾਈ ਦੇਣ ਲੱਗ ਜਾਂਦੇ ਹਨ। ਮਲੇਰੀਆ ਦੇ ਆਮ ਲੱਛਣ ਬੁਖਾਰ , ਸਿਰਦਰਦ, ਉਲਟੀ ਤੇ ਹੋਰ ਫਲੂ ਵਰਗੇ ਲੱਛਣ ਹੁੰਦੇ ਹਨ। ਬੁਖਾਰ ਚਾਰ ਤੋਂ ਅੱਠ ਘੰਟੇ ਦੇ ਚੱਕਰ ‘ਚ ਹੁੰਦਾ ਹੈ। ਪੈਰਾਸਾਈਟ ਲਾਲ ਖੂਨ ਦੇ ਸੈੱਲ ਨੂੰ ਸੰਕ੍ਰਮਿਤ ਤੇ ਨਸ਼ਟ ਕਰਦਾ ਹੈ। ਜੇ ਮਲੇਰੀਆ ਦੇ ਲੱਛਣਾਂ ਦੀ ਪਛਾਣ ਸਮਾਂ ਰਹਿੰਦਿਆ ਨਾ ਹੋਵੇ ਤਾਂ ਇਸ ਦਾ ਨਤੀਜਾ ਘਾਤਕ ਹੋ ਸਕਦਾ ਹੈ।
ਮਲੇਰੀਆ ਦੀ ਜਾਂਚ ਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ‘ਚ ਮੁਫ਼ਤ ਕੀਤਾ ਜਾਂਦਾ ਹੈ। ਬੁਖਾਰ ਹੋਣ ‘ਤੇ ਜਿੰਨਾ ਛੇਤੀ ਹੋ ਸਕੇ, ਡਾਕਟਰ ਦੀ ਸਲਾਹ ਨਾਲ ਖ਼ੂਨ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਤਾਂ ਕਿ ਮਲੇਰੀਆ ਹੋਣ ਦੀ ਪੁਸ਼ਟੀ ਹੋਣ ‘ਤੇ ਇਲਾਜ 24 ਘੰਟਿਆਂ ਦੇ ਅੰਦਰ ਸ਼ੁਰੂ ਹੋ ਜਾਵੇ। ਬਲੱਡ ਸਲਾਈਡ ਤੋਂ ਇਲਾਵਾ ਅੱਜਕੱਲ੍ਹ ਰੈਪਿਡ ਟੈਸਟ ਵੀ ਹੋ ਜਾਂਦਾ ਹੈ, ਜਿਸ ਨਾਲ ਨਤੀਜਾ ਤੁਰੰਤ ਮਿਲ ਜਾਂਦਾ ਹੈ। ਬੁਖਾਰ ਦੌਰਾਨ ਮਰੀਜ਼ ਨੂੰ ਕੰਬਲਾਂ ਨਾਲ ਢਕ ਕੇ ਆਰਾਮ ਕਰਨਾ ਚਾਹੀਦਾ ਹੈ।
ਸਾਲ 20 21 ਵਿਚ ਜ਼ਿਲ੍ਹਾ ਪਠਾਨਕੋਟ ਮਲੇਰੀਏ ਦਾ ਸਿਰਫ ਇੱਕ ਕੇਸ
ਜ਼ਿਲਾ ਐਪੀਡੀਮੋਲੋਜਿਸਟ ਡਾ. ਸਾਕਸ਼ੀ ਨੇ ਦੱਸਿਆ ਕਿ ਪਿਛਲੇ ਸਾਲ 20 21 ਵਿਚ ਜ਼ਿਲ੍ਹਾ ਪਠਾਨਕੋਟ ਮਲੇਰੀਏ ਦਾ ਸਿਰਫ ਇੱਕ ਕੇਸ ਸਾਮਣੇ ਆਇਆ ਸੀ। ਪਰ ਸਹਿਤ ਵਿਭਾਗ ਦਾ 2022 ਟੀਚਾ ਮਲੇਰੀਆ ਸਿਫ਼ਰ ਕੇਸ ਦਾ ਹੈ । ਜਿਸ ਦੇ ਲਈ ਸਹਿਤ ਵਿਭਾਗ ਦੀਆਂ ਟੀਮਾਂ ਦਾ ਗਠਨ ਕਰਨ ਤੋਂ ਇਲਾਵਾ ਮੁਫ਼ਤ ਇਲਾਜ ਅਤੇ ਹੋਰ ਪੁਖਤਾ ਪ੍ਰਬੰਧ ਕੀਤੇ ਗਏ ਹਨ।