Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਅੱਜ ਸਕੂਲ ਵਿੱਚ ਹਾਊਸ ਮੀਟ ਦਾ ਆਯੋਜਨ

ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਅੱਜ ਸਕੂਲ ਵਿੱਚ ਹਾਊਸ ਮੀਟ ਦਾ ਆਯੋਜਨ

ਗੜ੍ਹਦੀਵਾਲਾ 6 ਮਈ (ਚੌਧਰੀ) 

: ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਅੱਜ ਸਕੂਲ ਵਿੱਚ ਹਾਊਸ ਮੀਟ ਦਾ ਆਯੋਜਨ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਨੇ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਣਾ ਦਿੱਤੀ ਕਿ ਉਹ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਕਰਨ ਅਤੇ ਆਪਣੀ ਪੜ੍ਹਾਈ ਵੱਲ ਵੀ ਪੂਰਾ ਧਿਆਨ ਦੇਣ।

ਹਾਊਸ ਮੀਟ ਦੇ ਦੌਰਾਨ ਸਕੂਲ ਦੇ ਚਾਰੇ ਹਾਊਸ ਵਿਚ ਉਹਨਾਂ ਦੇ ਕੈਪਟਨ,ਵਾਈਸ ਕੈਪਟਨ,ਪਰੀਫੈਕਟ ਅਤੇ ਸਪੋਰਟਸ ਕੈਪਟਨ ਚੁਣੇ ਗਏ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਐਕਟੀਵਿਟੀ ਇੰਚਾਰਜ ਮੈਡਮ ਰਮਨਦੀਪ ਕੌਰ ਨੇ ਚਾਰੋਂ ਹਾਊਸ ਦੇ ਨਾਮ, ਉਹਨਾਂ ਦੇ ਹਾਊਸ ਇੰਚਾਰਜ ਅਤੇ ਹਾਊਸ ਦੇ ਐਸੋਸੀਏਟਸ ਵਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਪ੍ਰੇਰਨਾ ਵੀ ਦਿੱਤੀ ਕਿ ਉਹਨਾਂ ਨੂੰ ਹਾਊਸ ਦੇ ਅਨੁਸਾਰ ਜਿਹੜੀ ਵੀ ਡਿਊਟੀ ਦਿੱਤੀ ਜਾਂਦੀ ਹੈ ਉਹ ਉਸ ਨੂੰ ਪੂਰੀ ਇਮਾਨਦਾਰੀ ਨਾਲ ਕਰਨਗੇ ।

ਪਹਿਲੇ ਹਾਊਸ ਗੰਗਾ ਹਾਊਸ ਜਿਸ ਦੇ ਹਾਊਸ ਇਨਚਾਰਜ ਮੈਡਮ ਕਨਿਕਾ ਸਨ, ਇਸ ਹਾਊਸ ਵਿੱਚ ਉਸ਼ਮੀਤ ਕੌਰ ਜਮਾਤ ਗਿਆਰਵੀ ਨੂੰ ਕੈਪਟਨ ਅਤੇ ਲਵਸ ਵਰਮਾ ਜਮਾਤ ਨੌਵੀਂ ਨੂੰ ਵਾਈਸ ਕੈਪਟਨ ਚੁਣਿਆ ਗਿਆ। ਇਸੇ ਹਾਊਸ ਵਿੱਚ ਸਪੋਰਟਸ ਕੈਪਟਨ ਆਰੀਅਨ ਸ਼ਰਮਾ ਜਮਾਤ ਨਵੀਂ ਅਤੇ ਸਪੋਰਟਸ ਕੈਪਟਨ ਕੁੜੀ ਵਿੱਚੋਂ ਪਾਰੀਕਾ ਸ਼ਰਮਾ ਜਮਾਤ ਸੱਤਵੀਂ ਨੂੰ ਚੁਣਿਆ ਗਿਆ ਅਤੇ ਦੱਸ ਪਰੀਫੈਕਟ ਚੁਣੇ ਗਏ, ਜਿਨਾਂ ਦੇ ਨਾਮ ਰਣਜੀਤ ਕੌਰ ,ਰਵਨੀਤ ਕੌਰ, ਰਿਦੀ ਸ਼ਰਮਾ, ਨਵਿਆ, ਸਿਮਰਦੀਪ, ਇਸੀਕਾ, ਰਾਧਿਕਾ ਏਕਮ ਪ੍ਰੀਤ ਕੌਰ, ਨਮਨ ਠਾਕੁਰ, ਅੰਮ੍ਰਿਤ ਜੋਤ ਸਿੰਘ ਸਨ। ਇਸੇ ਪ੍ਰਕਾਰ ਦੂਸਰਾ ਹਾਊਸ ਯਮੁਨਾ ਹਾਊਸ ਜਿਸ ਦੇ ਇੰਚਾਰਜ ਮੈਡਮ ਸੁਮਨ ਬਾਲਾ ਸਨ ਵਿੱਚੋਂ ਹਾਊਸ ਕੈਪਨ ਜਸ਼ਨਪ੍ਰੀਤ ਕੌਰ ਜਮਾਤ ਗਿਆਰਵੀਂ ਅਤੇ ਵਾਈਸ ਕੈਪਟਨ ਕੁਲਬੀਰ ਸਿੰਘ ਜਮਾਤ ਨੌਵੀਂ ਚੁਣੇ ਗਏ ਅਤੇ ਸਪੋਰਟਸ ਕੈਪਟਨ ਮੁੰਡੇ ਵਿੱਚੋਂ ਰਿਤਿਸ਼ ਮਰਵਾਹਾ ਜਮਾਤ ਦਸਵੀਂ ਸਪੋਰਟਸ ਸਟੈਪਨ ਕੁੜੀ ਵਿੱਚੋਂ ਜਾਨਵੀ ਜਮਾਤ ਦੱਸਵੀਂ ਨੂੰ ਚੁਣਿਆ ਗਿਆ ਅਤੇ ਬਾਕੀ ਦੱਸ ਪ੍ਰੀਫੈਕਟ ਵੀ ਚੁਣੇ ਗਏ ਜਿਨਾਂ ਦੇ ਨਾਮ ਸਨ ਈਸ਼ਾ, ਤਾਨੀਆ, ਸਤਿੰਦਰ, ਅਵਨੀਤ ਕੌਰ, ਕ੍ਰਾਂਤੀ ਦਿਵਿਆ ਲਿਜ਼ਾ, ਅਨੁਜ ਕੇਸ਼ਵ, ਇਸਾਤ ਰਾਣਾ ਸਨ।

ਇਸੇ ਪ੍ਰਕਾਰ ਤੀਸਰਾ ਹਾਊਸ ਰਾਵੀ ਹਾਊਸ ਜਿਸ ਦੇ ਹਾਊਸ ਇੰਚਾਰਜ ਮੈਡਮ ਸੋਨੀਆ ਕਾਪਿਲਾ ਸਨ, ਇਸ ਹਾਊਸ ਵਿੱਚ ਸੁਖਜਿੰਦਰ ਸਿੰਘ ਜਮਾਤ ਗਿਰਵੀਂ ਨੂੰ ਕੈਪਟਨ ਚੁਣਿਆ ਗਿਆ ਅਤੇ ਏਕਮ ਜੋਤ ਕੌਰ ਜਮਾਤ ਨਵੀਂ ਨੂੰ ਵਾਈਸ ਕੈਪਟਨ ਚੁਣਿਆ ਗਿਆ ਸਪੋਰਟਸ ਕੈਪਟਨ ਮੁੰਡੇ ਵਿੱਚੋਂ ਨਵਜੋਤ ਸਿੰਘ ਜਮਾਤ ਨਵੀਂ ਅਤੇ ਸਪੋਰਟਸ ਕੈਪਟਨ ਕੁੜੀ ਵਿੱਚੋਂ ਗੁਰਲੀਨ ਕੌਰ ਜਮਾਤ ਅੱਠਵੀਂ ਨੂੰ ਚੁਣਿਆ ਗਿਆ। ਇਸ ਦੇ ਨਾਲ ਹੀ ਦੱਸ ਪ੍ਰੀਫੈਕਟ ਵੀ ਚੁਣੇ ਗਏ ਜਿਨਾਂ ਦਾ ਨਾਮ ਗਗਨਪ੍ਰੀਤ, ਲਵਪ੍ਰੀਤ ਲਤੀਕਾ, ਹਰਮੀਤ,ਨਕਸ਼ ਅਰਮਾਨਜੋਤ ਸਾਨੂੰ, ਅੰਸ਼, ਗੌਰਵ, ਵਿਨਾਇਕ ਸਨ।

ਚੌਥਾ ਹਾਊਸ ਸਤਲੁਜ ਹਾਊਸ ਜਿਸਦੇ ਹਾਊਸ ਇੰਚਾਰਜ ਮੈਡਮ ਨੀਲਮ ਬਾਲਾ ਸਨ ਇਹਨਾਂ ਦੇ ਹਾਊਸ ਵਿੱਚੋਂ ਨਵਜੋਤ ਸਿੰਘ ਨੂੰ ਕੈਪਟਨ ਚੁਣਿਆ ਗਿਆ ਜੋ ਕਿ ਜਮਾਤ 11ਵੀਂ ਦਾ ਵਿਦਿਆਰਥੀ ਹੈ ਅਤੇ ਵਾਈਸ ਕੈਪਟਨ ਸੁਹਾਨੀ ਜਮਾਤ ਨਵੀਂ ਨੂੰ ਚੁਣਿਆ ਗਿਆ ਸਪੋਰਟਸ ਕੈਪਟਨ ਮੁੰਡੇ ਵਿੱਚੋਂ ਦਲਜੀਤ ਸਿੰਘ ਜਮਾਤ ਦਸਵੀਂ, ਸਪੋਰਟਸ ਕੈਪਟਨ ਕੁੜੀ ਵਿੱਚੋਂ ਲਵਪ੍ਰੀਤ ਕੌਰ ਜਮਾਤ ਬਾਰਵੀਂ ਨੂੰ ਚੁਣਿਆ। ਇਸ ਹਾਊਸ ਦੇ ਦਸ ਪਰੀਫੈਕਟ ਦੇ ਨਾਮ ਸਨ ਦਿਲਪ੍ਰੀਤ ਸਿੰਘ,ਸੁਖਚੈਨ ਦਾਨਿਸ, ਸਿਮਰਨ ਕੌਰ ਸੁਖਜੀਤ ਕੌਰ,ਜੈਵਰਧਨ,ਓਮ ਸ਼ਰਮਾ, ਵਿਰਾਟ ਸਿੰਘ,ਆਸ਼ਿਮਾ, ਸਕਸ਼ਮ ਰਾਣਾ। ਇਸ ਪ੍ਰਕਾਰ ਸਕੂਲ ਦੀ ਹਾਊਸ ਮੀਟ ਬਹੁਤ ਹੀ ਵਧੀਆ ਹੋਈ, ਪ੍ਰਿੰਸੀਪਲ ਸਰ ਨੇ ਸਾਰੇ ਵਿਦਿਆਰਥੀਆਂ ਅਧਿਆਪਕਾਂ ਨੂੰ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਨ ਦੇ ਲਈ ਕਿਹਾ ਤਾਂ ਜੋ ਸਾਡਾ ਸਕੂਲ ਵਧੀਆ ਸਕੂਲ ਸਾਬਿਤ ਹੋ ਸਕੇ। ਇਸ ਮੌਕੇ ਤੇ ਸਮੂਹ ਸਟਾਫ ਹਾਜ਼ਰ ਸੀ।

error: copy content is like crime its probhihated