Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing ਰਵਜੋਤ ਸਿੰਘ ਵਲੋਂ 69ਵੇਂ ਨੈਸ਼ਨਲ ਸਕੂਲ ਗੋਮਸ 2025-26 ਐਥਲੇਟਿਕਸ ‘ਚ ਸ਼ਾਨਦਾਰ ਪ੍ਰਦਰਸ਼ਨ 

ਰਵਜੋਤ ਸਿੰਘ ਵਲੋਂ 69ਵੇਂ ਨੈਸ਼ਨਲ ਸਕੂਲ ਗੋਮਸ 2025-26 ਐਥਲੇਟਿਕਸ ‘ਚ ਸ਼ਾਨਦਾਰ ਪ੍ਰਦਰਸ਼ਨ 

ਗੜ੍ਹਦੀਵਾਲਾ 23 ਦਸੰਬਰ (ਚੌਧਰੀ ਪ੍ਰਦੀਪ ਕੁਮਾਰ ) 

: ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀ ਰਵਜੋਤ ਸਿੰਘ ਨੇ 69ਵੇਂ ਨੇਸ਼ਨਲ ਸਕੂਲ ਗੇਮਸ 2025-26 ਐਥਲੈਟਿਕਸ, ਲਖਨਊ ਉੱਤਰ ਪ੍ਰਦੇਸ਼ ਵਿਖੇ ਹੋਏ 13 ਤੋਂ 17 ਦਸੰਬਰ ਤੱਕ ਦੇ ਐਥਲੈਟਿਕਸ ਮੁਕਾਬਲੇ ਵਿਚ ਵਧੀਆ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਪੇਸ਼ ਕੀਤਾ। ਮੁਕਾਬਲੇ ਦੇ ਦੌਰਾਨ ਉਸਨੇ ਹਾਈ ਜਪ (ਅੰਡਰ-17) ਵਿੱਚ ਆਪਣੀ ਤਾਕਤ ਅਤੇ ਕੁਸ਼ਲਤਾ ਦਾ ਪ੍ਰਦਰਸ਼ਨ ਕੀਤਾ। ਜਿਸ ਤੋਂ ਦਰਸ਼ਕ ਅਤੇ ਕੋਚਾਂ ਵੱਲੋਂ ਉਸਦੀ ਬਹੁਤ ਪ੍ਰਸ਼ੰਸਾ ਹੋਈ। ਇਸ ਪ੍ਰਦਰਸ਼ਨ ਨਾਲ ਉਹ ਆਪਣੇ ਸਹਿਯੋਗੀਆਂ ਵਿੱਚ ਮਾਣ ਦਾ ਕਾਰਨ ਬਣਿਆ। ਮੁਕਾਬਲੇ ਵਿਚ ਉਸਦੇ ਪ੍ਰਦਰਸ਼ਨ ਨੇ ਖੇਡ ਪ੍ਰੇਮੀਆ ਵਿਚਲੀਆਂ ਉਮੀਦਾਂ ਨੂੰ ਵਧਾਇਆ ਅਤੇ ਭਵਿੱਖ ਲਈ ਖਾਸ ਤੌਰ ‘ਤੇ ਉਮੀਦ ਦੇ ਨਵੇਂ ਦਰਵਾਜ਼ੇ ਖੋਲੇ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਨੇ ਰਵਜੋਤ ਦੀ ਹੌਸਲਾ ਅਫਜਾਈ ਕੀਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਰਵਜੋਤ ਸਿੰਘ ਦੇ ਮਾਤਾ ਪਿਤਾ ਨੂੰ ਵੀ ਵਧਾਈ ਦਿੱਤੀ।

ਉੱਥੇ ਦੇ ਸਪੀਕਰ ਅਤੇ ਕੋਚਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਦਰਸ਼ਨ ਨਾਲ ਨੌਜਵਾਨਾਂ ਦੀ ਉਮੀਦ ਤੇਜ ਹੋ ਰਹੀ ਹੈ ਅਤੇ ਖੇਡਾਂ ਵਿਚ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਯੁਵਾ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮੌਕਾ ਮਿਲੇਗਾ। ਰਵਜੋਤ ਦਾ ਇਹ ਉਪਲਬਧੀ ਭਰਾ ਦਿਨ ਉਸਦੇ ਖੇਡ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੋੜ ਸਾਬਤ ਹੋ ਸਕਦਾ ਹੈ।

ਰਵਜੋਤ ਸਿੰਘ ਦੀ ਇੰਨੀ ਮਿਹਨਤ ਦਾ ਸਾਰਾ ਸਰੇਅ ਉਹਨਾਂ ਦੇ ਹੋਣਹਾਰ ਅਧਿਆਪਕ ਮੈਡਮ ਮਨਪ੍ਰੀਤ ਕੌਰ ਡੀ.ਪੀ ਅਤੇ ਸਰ ਰਮਨਦੀਪ ਸਿੰਘ ਡੀ.ਪੀ ਨੂੰ ਜਾਂਦਾ ਹੈ ਉਨਾਂ ਨੇ ਸਾਰੇ ਰਵਜੋਤ ਨੂੰ ਬਹੁਤ ਹੀ ਮਿਹਨਤ ਕਰਵਾਈ ਸੀ ਜਿਸ ਸਦਕਾ ਉਹਨਾ ਨੇ ਇਹ ਮੁਕਾਮ ਹਾਸਲ ਕੀਤਾ। ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਨੇ ਵੀ ਵਿਦਿਆਰਥੀ ਨੂੰ ਅਤੇ ਅਧਿਆਪਕਾਂ ਨੂੰ ਇਸ ਮੌਕੇ ਤੇ ਵਧਾਈ ਦਿੱਤੀ। ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਨੇ ਬੱਚੇ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਵੱਧ ਤੇ ਵੱਧ ਮਿਹਨਤ ਕਰ ਤਾਂ ਜੋ ਅੱਗ ਹੋਣ ਜਾ ਰਹੀਆਂ ਸਾਰੀਆਂ ਖੇਡਾਂ ਦੇ ਵਿੱਚ ਉਹ ਕਿਸੇ ਹੋਰ ਉੱਚੇ ਮੁਕਾਮ ਤੇ ਪਹੁੰਚ ਸਕੇ ਅਤੇ ਆਪਣਾ ਆਪਣੇ ਪਰਿਵਾਰ ਦਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰ ਸਕਣ।