Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਕਾਮਰੇਡ ਚੰਨਣ ਸਿੰਘ ਧੂਤ ਦੀ ਬਰਸੀ ਸਮਾਗਮ ਤੇ ਨਿੱਘੀਆਂ ਸ਼ਰਧਾਂਜਲੀਆਂ

ਕਾਮਰੇਡ ਚੰਨਣ ਸਿੰਘ ਧੂਤ ਦੀ ਬਰਸੀ ਸਮਾਗਮ ਤੇ ਨਿੱਘੀਆਂ ਸ਼ਰਧਾਂਜਲੀਆਂ

ਗੜ੍ਹਦੀਵਾਲਾ 15 ਫਰਵਰੀ (ਚੌਧਰੀ) 
ਫਿਰਕਾ ਪ੍ਰਸਤਾਂ ਨੂੰ ਗੱਦੀਓਂ ਲਾਉਣਾ ਹੀ ਕਾਮਰੇਡ ਧੂਤ ਨੂੰ ਸੱਚੀ ਸ਼ਰਧਾਂਜਲੀ
: ਅੱਜ ਇਤਿਹਾਸਿਕ ਪਿੰਡ ਧੂਤ ਕਲਾਂ ਵਿਖੇ ਕਾਮਰੇਡ ਚੰਨਨ ਸਿੰਘ ਧੂਤ ਅਤੇ ਹੁਕਮ ਚੰਦ ਗੁਲਸ਼ਨ ਦੀ 37ਵੀਂ ਬਰਸੀ ਤੇ ਪਿੰਡ ਵਾਸੀਆ,  ਇਲਾਕੇ ਦੇ ਲੋਕਾਂ ਤੇ ਪਾਰਟੀ ਵਰਕਰਾਂ ਨੇ ਇਕੱਠੇ ਹੋ ਕੇ ਸਾਥੀ ਧੂਤ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਸਮਰੋਹ ਦੀ  ਪ੍ਰਧਾਨਗੀ ਮੰਡਲ ਵਿੱਚ ਸੰਤੋਖ ਸਿੰਘ ਰਾਣਾ ਤੇ ਹਰਬੰਸ ਸਿੰਘ ਧੂਤ ਨੂੰ ਬਿਠਾਇਆ ਗਿਆ। ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਦੀ ਅਗਵਾਈ ਹੇਠ ਪਹਿਲਾਂ ਕਾਮਰੇਡ ਧੂਤ ਦੀ ਮਿਨਾਰ ਤੇ ਇਕੱਠੇ ਹੋ ਕੇ  ਸ਼ਰਧਾ ਸੰਮਨ ਭੇਟ ਕੀਤੇ ਅਤੇ ਨਾਰੇ ਲਗਾਏ ਗਏ  ,ਸਾਥੀ ਧੂਤ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ।ਮਾਨਵਤਾ ਕਲਾ ਮੰਚ ਨਗਰ ਵੱਲੋਂ ਨਾਟਕ ਕੋਰਿਓਗ੍ਰਾਫੀ ਚਿੜੀਆਂ ਦਾ ਚੰਬਾ, ਸੂਰਜਾਂ ਵਿੱਚ ਸੂਰਜਾ ਫੱਟੀ  , ਤੇਰਾ ਦੇਸ਼ ਭਗਤ ਸਿਆ ਲੁਟਿਆ ਗਦਾਰਾਂ ਨੇ ਸਟੇਜ ਤੇ ਦਿਖਾ ਕੇ ਲੋਕਾਂ ਨੂੰ ਸਟੇਜ ਨਾਲ ਜੋੜੀ ਰੱਖਿਆ। ਸੁਬਾ ਸਕੱਤਰ ਕਾਮਰੇਡ ਸੇਖੋ ਨੇ ਬੋਲਦਿਆਂ ਕਿਹਾ ਕਿ ਅੱਜ ਦੇਸ਼ ਦੀ ਹਾਲਤ ਬੜੀ ਗੰਭੀਰ ਬਣੀ ਹੋਈ ਹੈ  ,ਮੋਦੀ ਦੀ ਭਾਜਪਾ ਸਰਕਾਰ ਧਰਮ ਤੇ ਰਾਜਨੀਤੀ ਨੂੰ ਰਡ ਗੱਡ  ਕਰਕੇ ਦੇਸ਼ ਅੰਦਰ ਫਿਰਕੂ ਜਹਿਰ ਫੈਲਾਇਆ ਜਾ ਰਿਹਾ ਹੈ। ਅਯੋਧਿਆ ਦੇ ਮੁੱਦੇ ਨੂੰ ਰਾਜਨੀਤਿਕ ਧਰੁਵੀਕਰਨ ਰਾਹੀਂ ਵਰਤਿਆ ਜਾ ਰਿਹਾ ਹੈ। ਭਾਜਪਾ ਵਾਲਿਆਂ ਨੇ ਦੇਸ਼ ਦੀ ਆਜ਼ਾਦੀ ਲਈ ਕੋਈ ਯੋਗਦਾਨ ਨਹੀਂ ਪਾਇਆ ਅਤੇ ਆਪਣੇ ਆਪ ਨੂੰ ਦੇਸ਼ ਭਗਤ ਦੱਸਦੇ ਹਨ ।ਜਦਕਿ ਉਸ ਵੇਲੇ ਇਹ ਅੰਗਰੇਜ਼ਾਂ ਦੇ ਪਿੱਠੂ ਸਨ ।ਉਹਨਾਂ ਕਿਹਾ ਮੋਦੀ ਨੇ ਤਿੰਨ ਕੰਮ ਕੀਤੇ , ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਦੀ ਧਾਰਾ 370 ,35 ਏ ਖਤਮ ਕਰ ਦਿੱਤੀ। ਦੂਜਾ ਰਾਮ ਮੰਦਿਰ ਦੀ ਉਸਾਰੀ ਕੀਤੀ ਅਤੇ ਈਡੀ ਤੇ ਸੀਬੀਆਈ ਨੂੰ ਵਰਤ ਕੇ ਵਿਰੋਧੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਹੁਣ ਸਾਂਝਾ ਸਿਵਲ ਕੋਡ ਲਾਗੂ ਕੀਤਾ ਜਾ ਰਿਹਾ ਹੈ। ਮਹਿੰਗਾਈ ਅਤੇ ਬੇਰੁਜ਼ਗਾਰੀ ਨੇ ਰਿਕਾਰਡ ਤੋੜ ਦਿੱਤੇ ਹਨ। ਮੋਦੀ ਭਾਜਪਾ ਅਤੇ ਉਸ ਦੇ ਭਾਈਵਾਲਾ ਨੂੰ ਹਰਾਉਣਾ ਹੀ ਕਾਮਰੇਡ ਧੂਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਹਨਾਂ ਕਿਹਾ ਕਿ ਦੇਸ਼ ਦੀ 100 ਘਰਾਣਿਆਂ ਕੋਲ  73% ਦੌਲਤ ਹੈ ।ਜਦਕਿ 140 ਕਰੋੜ ਲੋਕਾਂ ਕੋ 27% ਪੂੰਜੀ ਹੈ। ਉਹਨਾਂ ਕਿਹਾ ਕਿ ਸੀਪੀਐਮ ਹੀ ਪੰਜਾਬ ਦੇ ਮੁੱਦਿਆਂ ਤੇ ਪਹਿਰਾ ਦਿੰਦੀ ਆ ਰਹੀ ਹੈ ਉਹਨਾਂ ਕਿਹਾ ਕਿ ਜਦੋਂ ਸਾਡੇ ਕੋਲ ਪਾਣੀ ਹੈ ਨਹੀਂ ਤਾ ਅਸੀਂ ਨਹਿਰ ਬਣਾਉਣ ਦੀ ਗੱਲ ਕਿਉਂ ਕਰੀਏ। ਉਹਨਾਂ ਪੰਜਾਬ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਬਣੀ ਹੋਈ  ਹੈ। ਭਰਿਸ਼ਟਾਚਾਰ ਪਹਿਲਾਂ ਨਾਲੋਂ ਵੀ ਵਧ ਗਿਆ ਹੈ ਕੂਚੀ ਫੇਰਨ ਨਾਲ ਪੰਜਾਬ ਦਾ ਵਿਕਾਸ ਨਹੀਂ ਹੁੰਦਾ। ਪਹਿਲਾਂ ਜਿਨਾਂ ਗਰੀਬਾਂ ਦੇ ਕਾਰਡ ਕੱਟੇ ਸਨ ਹੁਣ ਉਹ ਬਹਾਲ ਕਰ ਦਿੱਤੇ ਗਏ। ਪਹੁੰਚ ਵਾਲਿਆਂ ਦੇ ਤਾਂ ਪਹਿਲਾਂ ਵੀ ਕਾਰਡ ਨਹੀਂ ਸੀ ਕੱਟੇ ਗਏ ।ਪਹਿਲੀਆਂ ਸਰਕਾਰਾਂ ਵਾਂਗ ਹੀ ਸਰਕਾਰੀ ਬੱਸਾਂ ਦੀ ਵਰਤੋਂ ਪੰਜਾਬ ਸਰਕਾਰ ਆਪਣੀਆਂ ਰੈਲੀਆਂ ਦੇ ਕਰ ਰਹੀ ਹੈ ।ਇਸ ਜਦੋਂ ਇਹ ਬੱਸਾਂ ਰੈਲੀਆਂ ਦੇ ਚਲੇ ਜਾਂਦੇ ਹਨ ਤਾਂ ਲੋਕਾਂ ਨੂੰ ਭਰੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਹਰਿਆਣਾ ਸਰਕਾਰ ਵੱਲੋਂ ਰਾਹ ਰੋਕਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਹਨਾਂ 16 ਫਰਵਰੀ ਨੂੰ ਦੇਸ਼ ਅੰਦਰ ਬੰਦ ਦੇ ਸੱਦੇ ਦੌਰਾਨ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਸਾਰਿਆਂ ਨੂੰ ਅਪੀਲ ਕੀਤੀ ਅੱਜ ਦੇ ਇਸ ਸ਼ਰਧਾਂਜਲੀ ਸਿਮਰੋਹ ਵਿੱਚ ਕਾਮਰੇਡ ਗਰਮੇਸ਼ ਸਿੰਘ  ਗੁਰਨੇਕ ਸਿੰਘ ਭੱਜਲ ,ਸਕੱਤਰ ਜ਼ਿਲ੍ਹਾ ਹੁਸ਼ਿਆਰਪੁਰ ਸੀਪੀਆਈਐਮ  ,ਮਹਿੰਦਰ ਕੁਮਾਰ ਬਡੋਆਣ ਜਿਲਾ ਸਕੱਤਰੇਤ ਮੈਂਬਰ, ਹਰਭਜਨ ਸਿੰਘ ਅਟਵਾਲ  ਰਜਿੰਦਰ ਕੌਰ ਚੋਹਕਾ ,ਗੁਰਿੰਦਰ ਸਿੰਘ ਧੂਤ,ਮੇਨੇਜਰ ਫਕੀਰ ਸਿੰਘ ਸਹੋਤਾ , ਆਸਾ ਨੰਦ ਆਦ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ ।ਸਟੇਜ ਸਕੱਤਰ ਦੀ ਭੂਮਿਕਾ ਰਣਜੀਤ ਸਿਘ ਨੇ ਨਿਭਾਈ ।ਹਰਬੰਸ ਸਿੰਘ ਧੂਤ ਨੇ ਆਖਰ ਵਿੱਚ ਸਾਰਿਆਂ ਦਾ ਆਉਣ ਤੇ ਧੰਨਵਾਦ ਕੀਤਾ।