Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਸਿਟਰਸ ਅਸਟੇਟ ਭੂੰਗਾ (ਹਰਿਆਣਾ) ਵਿਖੇ ਜਨਰਲ ਇਜਲਾਸ ਹੋਇਆ

ਸਿਟਰਸ ਅਸਟੇਟ ਭੂੰਗਾ (ਹਰਿਆਣਾ) ਵਿਖੇ ਜਨਰਲ ਇਜਲਾਸ ਹੋਇਆ

ਗੜ੍ਹਦੀਵਾਲਾ (ਚੌਧਰੀ) 

19 ਅਕਤੂਬਰ : ਸਿਟਰਸ ਅਸਟੇਟ ਭੂੰਗਾ (ਹਰਿਆਣਾ) ਦੀ ਜਨਰਲ ਇਜਲਾਸ ਡਾ. ਜਸਪਾਲ ਸਿੰਘ ਢੇਰੀ ਚੇਅਰਮੈਨ-ਕਮ-ਸੀ.ਈ.ਓ. ਸਿਟਰਸ ਅਸਟੇਟ ਭੂੰਗਾ (ਹਰਿਆਣਾ) ਜੀ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿੱਚ ਡਾ. ਜਸਪਾਲ ਸਿੰਘ ਢੇਰੀ ਵੱਲੋਂ ਸਾਲ 2022-23 ਦੀ ਆਡਿਟ ਰਿਪੋਰਟ ਹਾਊਸ ਵਿੱਚ ਰੱਖੀ ਗਈ ਅਤੇ ਦੱਸਿਆ ਕਿ ਇਸ ਸਮੇਂ ਦੌਰਾਨ ਲਗਭਗ 21 ਲੱਖ ਰੁਪਏ ਦਾ ਲਾਭ ਸਾਰੇ ਖਰਚੇ ਕੱਢਕੇ ਹੋਇਆ ਹੈ, ਜਿਸ ਵਿੱਚ ਮੁੱਖ ਤੌਰ ਤੇ 4 ਲੱਖ ਕੀੜੇਮਾਰ ਦਵਾਇਆਂ /ਖਾਦਾਂ ਦੀ ਸੇਲ , 3.50 ਲੱਖ ਰੁਪਏ ਗਰੇਡਿੰਗ-ਵੈਕਸਿੰਗ ਯੂਨਿਟ ਤੇ ਲਗਭਗ 5 ਲੱਖ ਇੰਪਲੀਮੈਂਟਸ ਦੇ ਕਿਰਾਏ ਤੇ ਟਰੈਪਸ ਅਤੇ ਬਾਕੀ ਬੈਂਕ ਵਿੱਚੋਂ ਮਿਲੇ ਵਿਆਜ਼ ਤੋਂ ਹੋਇਆ ਹੈ। ਇਸ ਮੌਕੇ ਹਾਊਸ ਵੱਲੋਂ ਵਿੱਤੀ ਵਰ੍ਹੇ 2022-23 ਦੀ ਆਡਿਟ ਰਿਪੋਰਟ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ।

 ਬਲਜੀਤ ਸਿੰਘ ਨੇ ਕਿਹਾ ਕਿ ਸਿਟਰਸ ਅਸਟੇਟ ਦਾ ਸਟਾਫ ਕੰਨਟਰੈਕਟ ਉੱਪਰ ਰੱਖਿਆ ਗਿਆ ਹੈ ਸੋ ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਬਹੁਤ ਵਧੀਆ ਕੰਮ ਕੀਤਾ ਹੈ ਸੋ ਉਨ੍ਹਾਂ ਨੂੰ ਵਾਧੂ ਕੰਮ ਬਦਲੇ ਕੁੱਝ ਇੰਨਸੈਨਟਿਵ ਦੇਨਾ ਚਾਹੀਦਾ ਹੈ ਜੋ ਕਿ ਅਸਟੇਟ ਦੀ ਆਮਦਨ ਵਧਾ ਕੇ ਕੀਤਾ ਜਾਵੇਗਾ, ਹਾਊਸ ਵੱਲੋਂ ਇਹ ਸਰਬਸੰਮਤੀ ਨਾਲ ਪ੍ਰਵਾਨ ਕੀਤਾ।

ਡਾ. ਬੀ.ਵੀ. ਮਹਾਜਨ, ਡਾਇਰੈਕਟਰ ਹਾਰਟੀਕਲਚਰ ਪੋਸਟ ਹਾਰਵੈਸਟ ਟੈਕਨੋਲੋਜੀ ਸੈਂਟਰ,ਪੀ.ਏ. ਯੂ. ਲੁਧਿਆਣਾ ਵੱਲੋਂ ਸਬਜ਼ੀਆਂ ਤੇ ਫਲਾਂ ਨੂੰ ਤੋੜਨ ਤੋਂ ਬਾਅਦ ਸਾੰਭ-ਸੰਭਾਲ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਨਿੰਬੂ ਜਾਤੀ ਦੇ ਫਲ 60-70 ਦਿਨ ਕੋਲਡ ਸੈਂਟਰ ਵਿੱਚ ਰੱਖੇ ਦਾ ਸਕਦੇ ਹਨ।

ਡਾ. ਗੁਰਕੰਵਲ ਸਿੰਘ, ਸਾਬਕਾ ਡਾਇਰੈਕਟਰ ਬਾਗਬਾਨੀ ਵੱਲੋਂ ਸਰਕਾਰ ਵੱਲੋਂ ਬਣਾਈ ਜਾ ਰਹੀ ਖੇਤੀ ਨੀਤੀ ਸਬੰਧੀ ਵਿਚਾਰ-ਵਟਾਦਰਾਂ ਕੀਤਾ ਅਤੇ ਆਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਕਾਸ਼ਤ ਨਾ ਕੀਤੀ ਜਾਵੇ ਅਤੇ ਪਰਾਲੀ ਨਾ ਸਾੜੀ ਜਾਵੇ ਸਗੋਂ ਪਰਾਲੀ ਨੂੰ ਖਾਦ ਦੇ ਤੌਰ ਤੇ ਵਰਤਿਆ ਜਾਵੇ, ਉਨ੍ਹਾਂ ਵੱਲੋਂ ਕਿਸਾਨਾਂ ਨੂੰ ਵੱਧ ਤੋਂ ਵੱਧ ਬਾਗ ਲਗਾਉਣ ਲਈ ਵੀ ਕਿਹਾ ਗਿਆ। ਅੰਤ ਵਿੱਚ ਡਾ. ਲਖਵੀਰ ਸਿੰਘ ਵੱਲੋਂ ਸਾਲ 2022-23 ਦੌਰਾਨ ਕੀਤੇ ਸਮੁੱਚੇ ਖਰਚੇ ਅਤੇ ਆਮਦਨ ਸਬੰਧੀ ਸਰਬਸੰਮਤੀ ਨਾਲ ਪਾਸ ਹੋਏ ਆਡਿਟ ਲਈ ਕਿਸਾਨ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਬਾਗਬਾਨੀ ਵਿਭਾਗ ਵੱਲੋਂ ਚੱਲ ਰਹੀਆਂ ਸਕੀਮਾਂ ਸਬੰਧੀ ਵੀ ਜਾਣਕਾਰੀ ਦਿੱਤੀ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ. ਸੁਮਨਜੀਤ ਕੌਰ, ਇੰਚਾਰਜ ਫਲ ਖੋਜ ਕੇਂਦਰ ਗੰਗੀਆਂ, ਡਾ. ਪ੍ਰੇਮ ਸਿੰਘ, ਡਾ. ਵਿਕਰਮ ਸਿੰਘ, ਡਾ. ਹਰਪਾਲ ਸਿੰਘ, ਡਾ. ਸੰਦੀਪ ਸਿੰਘ, ਡਾ. ਦੀਪਕ ਸ਼ਰਮਾ,ਗੁਰਦੀਪ ਸਿੰਘ,ਸਤਵੀਰ ਸਿੰਘ,  ਹਰਜੀਤ ਸਿੰਘ, ਹਰਜਿੰਦਰ ਸਿੰਘ ਢਿੱਲੋਂ, ਹਰਜਿੰਦਰ ਸਿੰਘ ਧੂਰੀਆਂ, ਮਲਕੀਤ ਸਿੰਘ ਢੱਟ, ਮਾਸਟਰ ਰਛਪਾਲ ਸਿੰਘ, ਨਵਜੋਤ ਸਿੰਘ ਢੇਰੀ, ਜਗਤ ਸਿੰਘ,  ਗੁਰਕੀਰਤ ਸਿੰਘ,  ਏਕਨੁਰ ਸਿੰਘ ਥਿਆੜਾ,  ਜਸਪਿੰਦਰ ਸਿੰਘ ਧਾਮੀ, ਜੈਲ ਸਿੰਘ ਧਾਮੀ,  ਪ੍ਰੀਤਮਪਾਲ ਸਿੰਘ ਧਾਮੀ,  ਪਰਮਜੀਤ ਸਿੰਘ ਪੰਮੀ, ਬਲਵੀਰ ਸਿੰਘ,  ਸੁਭਾਸ਼ ਸ਼ਰਮਾ ਆਦਿ ਮੌਜੂਦ ਸਨ।