Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਪਿੰਡ ਕੋਟ ਵਿਖੇ ਲੱਖਦਾਤਾ ਦਰਗਾਹ ਵਿਖੇ ਕਰਵਾਇਆ ਗਿਆ ਛਿੱਜ ਮੇਲਾ

ਪਿੰਡ ਕੋਟ ਵਿਖੇ ਲੱਖਦਾਤਾ ਦਰਗਾਹ ਵਿਖੇ ਕਰਵਾਇਆ ਗਿਆ ਛਿੱਜ ਮੇਲਾ

ਪਿੰਡ ਕੋਟ ਵਿਖੇ ਲੱਖਦਾਤਾ ਦਰਗਾਹ ਵਿਖੇ ਕਰਵਾਇਆ ਗਿਆ ਛਿੱਜ ਮੇਲਾ

ਲਵਪ੍ਰੀਤ ਖੱਨਾ ਨੇ ਮਾਲੀ ਦੀ ਕੁਸ਼ਤੀ ਜਿੱਤ ਕੇ 101000 ਰੁਪਏ ਦਾ ਜਿਤਿਆ ਇਨਾਮ

ਪਠਾਨਕੋਟ (ਪੰਕਜ , ਅਵਿਨਾਸ਼ ਸ਼ਰਮਾ) : ਧਾਰ ਬਲਾਕ ਦੇ ਪਿੰਡ ਕੋਟ ਵਿਖੇ ਬਲਾਕ ਸਮਿਤੀ ਮੈਂਬਰ ਬਲਕਾਰ ਸਿੰਘ ਪਠਾਨੀਆ ਦੀ ਪ੍ਰਧਾਨਗੀ ਹੇਠ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਜਿਸ ਵਿੱਚ ਪਿੰਡ ਵਾਸੀਆਂ ਨੇ ਆਪਣਾ ਪੂਰਨ ਸਹਿਯੋਗ ਦਿੱਤਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬਲਕਾਰ ਪਠਾਣੀਆ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਮੇਲਾ ਸਮੁੱਚੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਤੋਂ ਨਾਮਵਰ ਪਹਿਲਵਾਨਾਂ ਨੇ ਛਿੰਝ ਮੇਲੇ ਵਿੱਚ ਪਹੁੰਚ ਕੇ ਅਖਾੜੇ ਵਿੱਚ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ। ਉਨ੍ਹਾਂ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਨਸ਼ਿਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਰੁਚੀ ਦਿਖਾਉਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀ ਸਿਹਤ ਤੰਦਰੁਸਤ ਰਹਿ ਸਕੇ।
ਬਲਕਾਰ ਪਠਾਨੀਆ ਨੇ ਦੱਸਿਆ ਕਿ ਇਸ ਵਾਰ ਕਮੇਟੀ ਵੱਲੋਂ ਵੱਡੀ ਮਾਲੀ ਦੀ ਕੁਸ਼ਤੀ ਦਾ ਇਨਾਮ 101000 ਅਤੇ ਛੋਟੀ ਮਾਲੀ ਦੀ ਕੁਸ਼ਤੀ ਦਾ ਇਨਾਮ 51000 ਹਜ਼ਾਰ ਰੱਖਿਆ ਗਿਆ ਸੀ। ਵੱਡੀ ਮਾਲੀ ਕੁਸ਼ਤੀ ਲਵਪ੍ਰੀਤ ਖੱਨਾ ਨੇ ਆਪਣੀ ਨਾਂ ਨਾਂਮ ਰਹੀ ਅਤੇ ਛੋਟੀ ਮਾਲੀ ਦੀ ਕੁਸ਼ਤੀ ਵਿਨੈ ਜੰਮੂ ਦੇ ਨਾਂਮ ਰਹੀ। ਇਸ ਮੌਕੇ ਤੇ ਬਲਕਾਰ ਪਠਾਨੀਆ ਪੰਮੀ ਪਠਾਣੀਆ ਰਾਜ ਸਿੰਘ ਸੁਰਜੀਤ ਸਿੰਘ ਤਰਸੇਮ ਕੁਮਾਰ ਮਨੋਹਰ ਕੁਮਾਰ ਕਰਨੈਲ ਸਿੰਘ ਪੂਰੀ ਪਠਾਨੀਆ ਕਰਨੈਲ ਸਿੰਘ ਬਾਕੀ ਕਮੇਟੀ ਦੇ ਸਾਰੇ ਮੈਂਬਰ ਹਾਜ਼ਰ ਸਨ।