BREAKING .. 03 ਪਿਸਟਲ.30 ਬੋਰ,09 ਖਾਲ਼ੀ ਮੈਗਜ਼ੀਨ,70 ਹਜ਼ਾਰ ਰੁਪਏ ਅਤੇ ਕਾਰ ਸਮੇਤ ਦੋ ਕਾਬੂ
ਗੁਰਦਾਸਪੁਰ 23 ਨਵੰਬਰ ( ਅਸ਼ਵਨੀ ) :- ਪੁਲਿਸ ਜਿਲਾ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਦੀ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ 3 ਪਿਸਟਲ .30 ਬੋਰ,ਤਿੰਨ ਖਾਲ਼ੀ ਮੈਗਜ਼ੀਨ,70 ਹਜ਼ਾਰ ਰੁਪਏ ਅਤੇ ਕਾਰ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਡਾਕਟਰ ਮੁਕੇਸ਼ ਕੁਮਾਰ ਐਸ ਪੀ ( ਡੀ ) ਗੁਰਦਾਸਪੁਰ ਨੇ ਪੱਤਰਕਾਰਾ ਨੂੰ ਸੰਬੋਧਿਤ ਕਰਦੇ ਹੋਏ ਕੀਤਾ ।
ਉਪ ਪੁਲਿਸ ਮੁੱਖੀ ਵੱਲੋਂ ਹੋਰ ਦਸਿਆਂ ਗਿਆ ਕਿ ਡਾਕਟਰ ਨਾਨਕ ਸਿੰਘ ਸੀਨੀਅਰ ਸੁਪਰਡੈਂਟ ਪੁਲਿਸ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਤੇ ਕਾਬੂ ਪਾਉਣ ਹਿੱਤ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਤਹਿਤ ਬੀਤੇ ਦਿਨ ਸਹਾਇਕ ਸਬ ਇੰਸਪੈਕਟਰ ਹਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਬੱਬਰੀ ਬਾਈਪਾਸ ਗੁਰਦਾਸਪੁਰ ਵਿਖੇ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕਰ ਰਿਹਾ ਸੀ ਕਿ ਇਕ ਕਾਰ ਨੰਬਰ ਪੀ ਬੀ 11 ਸੀ ਵਾਈ 8182 ਆਉਂਦੀ ਵਿਖਾਈ ਦਿੱਤੀ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਚਾਲਕ ਬਿਕਰਮਜੀਤ ਸਿੰਘ ਉਰਫ ਬਿੱਕਾ ਪੁੱਤਰ ਮੇਜਰ ਸਿੰਘ ਵਾਸੀ ਚੋੜ ਅਤੇ ਪਰਮਜੀਤ ਸਿੰਘ ਉਰਫ ਬੰਟੀ ਪੁੱਤਰ ਪ੍ਰੇਮ ਸਿੰਘ ਵਾਸੀ ਘਨਸ਼ਾਮਪੁਰ ਕਾਰ ਦੀ ਬਾਰੀ ਖੋਲ ਕੇ ਭੱਜਣ ਲੱਗੇ ਜਿਨਾ ਨੂੰ ਪੁਲਿਸ ਵੱਲੋਂ ਕਾਬੂ ਕਰਕੇ ਤਲਾਸ਼ੀ ਕੀਤੀ ਗਈ ਤਾਂ ਬਿਕਰਮਜੀਤ ਸਿੰਘ ਉਰਫ ਬਿੱਕਾ ਪਾਸੋ ਇਕ .30 ਬੋਰ ਪਿਸਟਲ ਬਿਨਾ ਮਾਰਕਾ ਸਮੇਤ ਇਕ ਖਾਲ਼ੀ ਮੈਗਜ਼ੀਨ ਬਰਾਮਦ ਹੋਇਆਂ ਅਤੇ ਪਰਮਜੀਤ ਸਿੰਘ ਉਰਫ ਬੰਟੀ ਪਾਸੋ 2.30 ਬੋਰ ਪਿਸਟਲ ਬਿਨਾ ਮਾਰਕਾ ਸਮੇਤ 6 ਖਾਲ਼ੀ ਮੈਗਜ਼ੀਨ .30 ਬੋਰ ਬਰਾਮਦ ਹੋਏ ਅਤੇ ਕਾਰ ਦੀ ਤਲਾਸ਼ੀ ਕਰਨ ਤੇ ਡੈਸ਼ ਬੋਰਡ ਵਿੱਚੋਂ 6 ਖਾਲ਼ੀ ਮੈਗਜ਼ੀਨ .30 ਬੋਰ ਅਤੇ 70 ਹਜ਼ਾਰ ਰੁਪਏ ਬਰਾਮਦ ਹੋਏ । ਉਕਤ ਦੋਵਾ ਵਿਅਕਤੀਆਂ ਵਿਰੁੱਧ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਵਿਖੇ 25-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਕਰ ਅੱਗੇ ਜਾਂਚ ਕੀਤੀ ਜਾ ਰਹੀ ਹੈ ਕਿ ਕਾਬੂ ਕੀਤੇ ਵਿਅਕਤੀ ਪਹਿਲਾ ਤੋ ਕਿਸੇ ਕੇਸ ਵਿੱਚ ਹਨ ਜਾ ਨਹੀਂ ।